ਚੀਨੀ ਖੂਬ ਖਰੀਦ ਰਹੇ ਹਨ ਭਾਰਤੀ ਸਾਮਾਨ, ਬਰਾਮਦ ''ਚ 78 ਫੀਸਦੀ ਦਾ ਭਾਰੀ ਉਛਾਲ

08/23/2020 12:32:21 AM

ਨਵੀਂ ਦਿੱਲੀ–ਪਿਛਲੇ ਕੁਝ ਸਮੇਂ 'ਚ ਭਾਰਤ ਨੇ ਚੀਨ ਤੋਂ ਦਰਾਮਦ ਦੀ ਥਾਂ ਖੂਬ ਬਰਾਮਦ ਕੀਤੀ ਹੈ। ਚੀਨ ਨੂੰ ਹੋਣ ਵਾਲੀ ਬਰਾਮਦ 'ਚ ਕਾਫੀ ਉਛਾਲ ਆਇਆ ਹੈ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ 'ਚ ਬਾਈਕਾਟ ਚਾਈਨਾ' ਦੀ ਮੁਹਿੰਮ ਚੱਲ ਪਈ ਅਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਈ ਕੰਪਨੀਆਂ ਨੇ ਚੀਨ ਤੋਂ ਦਰਾਮਦ ਵਾਲੇ ਆਪਣੇ ਕਾਂਟ੍ਰੈਕਟ ਵਾਪਸ ਲੈ ਲਏ। ਇਸ ਤੋਂ ਇਲਾਵਾ ਸਰਕਾਰ ਨੇ 371 ਉਤਪਾਦਾਂ ਦੀ ਦਰਾਮਦ 'ਤੇ ਹੌਲੀ-ਹੌਲੀ ਰੋਕ ਲਗਾਉਣ ਦਾ ਫੈਸਲਾ ਵੀ ਕੀਤਾ ਹੈ ਅਤੇ ਇਸ ਦਿਸ਼ਾ 'ਚ ਕੰਮ ਜਾਰੀ ਹੈ।

ਚੀਨ ਨੂੰ ਦਰਾਮਦ 'ਚ 78 ਫੀਸਦੀ ਤੇਜ਼ੀ
ਇਕ ਰਿਪੋਰਟ ਮੁਤਾਬਕ ਕੋਰੋਨਾ ਕਾਲ 'ਚ ਚੀਨ ਤੋਂ ਦਰਾਮਦ 'ਚ ਭਾਰੀ ਗਿਰਾਵਟ ਆਈ ਹੈ ਪਰ ਬਰਾਮਦ 'ਚ ਕਾਫੀ ਉਛਾਲ ਆਇਆ ਹੈ। ਕ੍ਰਿਸਿਲ ਦੀ ਰਿਪੋਰਟ ਮੁਤਾਬਕ ਜੂਨ ਦੇ ਮਹੀਨੇ 'ਚ ਚੀਨ ਨੂੰ ਕੀਤੀ ਜਾਣ ਵਾਲੀ ਬਰਾਮਦ 'ਚ 78 ਫੀਸਦੀ ਦਾ ਭਾਰੀ ਉਛਾਲ ਆਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਕੋਰੋਨਾ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ, ਜਿਸ ਕਾਰਣ ਉਥੇ ਬਰਾਮਦ 'ਚ ਤੇਜ਼ੀ ਆਈ ਹੈ।

ਮਲੇਸ਼ੀਆ ਦੀ ਦਰਾਮਦ 'ਚ 76 ਫੀਸਦੀ ਤੇਜ਼ੀ
ਜੁਲਾਈ ਦੇ ਮਹੀਨੇ 'ਚ ਸ਼ਿਪਮੈਂਟ ਦੇ ਹਿਸਾਬ ਨਾਲ ਚੀਨ ਨੂੰ ਬਰਾਮਦ 'ਚ 78 ਫੀਸਦੀ, ਮਲੇਸ਼ੀਆ ਨੂੰ 76 ਅਤੇ ਸਿੰਗਾਪੁਰ ਲਈ 37 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ।

ਯੂਰਪ ਅਤੇ ਅਮਰੀਕਾ ਬਰਾਮਦ 'ਚ ਗਿਰਾਵਟ
ਅਮਰੀਕਾ, ਇੰਗਲੈਂਡ, ਬ੍ਰਾਜ਼ੀਲ ਸਮੇਤ ਯੂਰਪ ਦੇ ਕਈ ਦੇਸ਼ ਹਾਲੇ ਹੀ ਕੋਰੋਨਾ ਸੰਕਟ ਨਾਲ ਜੂਝ ਰਹੇ ਹਨ। ਕੋਰੋਨਾ ਇਨਫੈਕਸ਼ਨ ਦੇ ਮਾਮਲੇ 'ਚ ਅਮਰੀਕਾ ਨੰਬਰ ਵਨ ਅਤੇ ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ। ਅਜਿਹੇ 'ਚ ਉਥੇ ਕੀਤੀ ਜਾਣ ਵਾਲੀ ਬਰਾਮਦ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਰਿਪੋਰਟ ਮੁਤਾਬਕ ਯੂ. ਏ. ਈ. ਲਈ ਬਰਾਮਦ 'ਚ 53.2 ਫੀਸਦੀ, ਬ੍ਰਿਟੇਨ ਲਈ 38.8, ਅਮਰੀਕਾ ਲਈ 11.2 ਅਤੇ ਬ੍ਰਾਜ਼ੀਲ ਲਈ 6.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਬਰਾਮਦ 'ਚ ਲਗਾਤਾਰ ਸੁਧਾਰ
ਭਾਰਤ ਦੀ ਬਰਾਮਦ 'ਚ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਸੁਧਾਰ ਆਇਆ ਹੈ। ਅਪ੍ਰੈਲ ਦੇ ਮਹੀਨੇ 'ਚ ਸਾਲ-ਦਰ-ਸਾਲ ਆਧਾਰਿਤ ਮਾਈਨਸ 60.2 ਫੀਸਦੀ ਸੀ, ਮਈ 'ਚ ਇਹ ਘਟ ਕੇ ਮਾਈਨਸ 50 ਫੀਸਦੀ, ਜੂਨ 'ਚ ਮਾਈਨਸ 30 ਫੀਸਦੀ ਤੇ ਜੁਲਾਈ 'ਚ ਮਾਈਨਸ 10.2 ਫੀਸਦੀ ਤੱਕ ਪਹੁੰਚ ਗਈ ਹੈ।


Karan Kumar

Content Editor

Related News