ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ, ਖਾਣ ਵਾਲੇ ਤੇਲ ਹੋਣਗੇ ਸਸਤੇ

Saturday, Sep 11, 2021 - 12:29 PM (IST)

ਨਵੀਂ ਦਿੱਲੀ- ਜਲਦ ਹੀ ਬਾਜ਼ਾਰ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਰਿਕਾਰਡ ਉੱਚ ਪੱਧਰ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਪਾਮ ਤੇਲ, ਸੋਇਆ ਤੇਲ ਅਤੇ ਸੂਰਜਮੁਖੀ ਤੇਲ 'ਤੇ ਇੰਪੋਰਟ ਡਿਊਟੀ ਵਿਚ ਕਟੌਤੀ ਕਰ ਦਿੱਤੀ ਹੈ। ਇੰਪੋਰਟ ਡਿਊਟੀ ਵਿਚ ਕਮੀ ਭਾਰਤ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਘਟਾ ਸਕਦੀ ਹੈ ਅਤੇ ਖਪਤ ਨੂੰ ਉਤਸ਼ਾਹਤ ਕਰ ਸਕਦੀ ਹੈ।


ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੱਚੇ ਪਾਮ ਤੇਲ 'ਤੇ ਬੇਸ ਇੰਪੋਰਟ ਟੈਕਸ 10 ਫ਼ੀਸਦੀ ਤੋਂ ਘਟਾ ਕੇ 2.5 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦੋਂ ਕਿ ਕੱਚੇ ਸੋਇਆ ਤੇਲ ਤੇ ਕੱਚੇ ਸੂਰਜਮੁਖੀ ਤੇਲ 'ਤੇ ਟੈਕਸ 7.5 ਫ਼ੀਸਦੀ ਤੋਂ ਘਟਾ ਕੇ 2.5 ਫ਼ੀਸਦੀ ਕਰ ਦਿੱਤਾ ਗਿਆ ਹੈ। ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਦੇ ਤੇਲ ਦੇ ਰਿਫਾਇੰਡ ਗ੍ਰੇਡਜ਼ 'ਤੇ ਇੰਪੋਰਟ ਟੈਕਸ 37.5 ਫ਼ੀਸਦੀ ਤੋਂ ਘਟਾ ਕੇ 32.5 ਫ਼ੀਸਦੀ  ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਥਾਈਲੈਂਡ ਘੁੰਮਣ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਆਈ ਇਹ ਖ਼ੁਸ਼ਖ਼ਬਰੀ

ਬੇਸ ਇੰਪੋਰਟ ਡਿਊਟੀ ਵਿਚ ਕਟੌਤੀ ਤੋਂ ਬਾਅਦ ਕੱਚੇ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੀ ਦਰਾਮਦ 'ਤੇ ਕੁੱਲ 24.75 ਫ਼ੀਸਦੀ ਟੈਕਸ ਰਹਿ ਗਿਆ ਹੈ, ਜਿਸ ਵਿਚ 2.5 ਫ਼ੀਸਦੀ ਬੇਸ ਇੰਪੋਰਟ ਡਿਊਟੀ ਤੇ ਹੋਰ ਟੈਕਸ ਸ਼ਾਮਲ ਹਨ। ਉੱਥੇ ਹੀ ਪਾਮ ਤੇਲ, ਸੋਇਆ ਤੇਲ ਤੇ ਸੂਰਜਮੁਖੀ ਤੇਲ ਦੇ ਰਿਫਾਇੰਡ ਗ੍ਰੇਡ 'ਤੇ ਕੁੱਲ ਟੈਕਸ 35.75 ਫ਼ੀਸਦੀ ਰਹਿ ਗਿਆ ਹੈ। ਗੌਰਤਲਬ ਹੈ ਕਿ ਭਾਰਤ ਆਪਣੀ ਦੋ-ਤਿਹਾਈ ਤੋਂ ਵੱਧ ਖਾਣਯੋਗ ਤੇਲ ਦੀ ਮੰਗ ਦਰਾਮਦ ਰਾਹੀਂ ਪੂਰੀ ਕਰਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਤੇਲ ਦੀਆਂ ਸਥਾਨਕ ਕੀਮਤਾਂ ਵਿਚ ਤੇਜ਼ੀ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਪਾਮ ਤੇਲ ਮੁੱਖ ਤੌਰ 'ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਦਰਾਮਦ ਹੁੰਦਾ ਹੈ, ਜਦੋਂ ਕਿ ਸੋਇਆ ਤੇ ਸੂਰਜਮੁਖੀ ਵਰਗੇ ਹੋਰ ਤੇਲ ਅਰਜਨਟੀਨਾ, ਬ੍ਰਾਜ਼ੀਲ, ਯੂਕਰੇਨ ਅਤੇ ਰੂਸ ਤੋਂ ਆਉਂਦੇ ਹਨ।

ਇਹ ਵੀ ਪੜ੍ਹੋ- ਸੀ. ਐੱਨ. ਜੀ. ਤੇ ਰਸੋਈ ਗੈਸ ਕੀਮਤਾਂ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਵੱਡਾ ਝਟਕਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News