ਖਣਿਜ ਖਾਦ ਉਤਪਾਦਨ ਦੇ ਲਈ ਰੂਸ, ਭਾਰਤ ਦੀਆਂ ਕੰਪਨੀਆਂ ਦੇ ਵਿਚਕਾਰ ਕਰਾਰ

Saturday, Oct 06, 2018 - 10:34 AM (IST)

ਖਣਿਜ ਖਾਦ ਉਤਪਾਦਨ ਦੇ ਲਈ ਰੂਸ, ਭਾਰਤ ਦੀਆਂ ਕੰਪਨੀਆਂ ਦੇ ਵਿਚਕਾਰ ਕਰਾਰ

ਨਵੀਂ ਦਿੱਲੀ—ਰੂਸੀ ਪ੍ਰਤੱਖ ਨਿਵੇਸ਼ ਫੰਡ (ਆਰ.ਡੀ.ਆਈ.ਐੱਫ.), ਇੰਡੀਆ ਪੋਟਾਸ਼ ਲਿਮਟਿਮ (ਆਈ.ਪੀ.ਐੱਲ.) ਅਤੇ ਫਾਸਏਗਰੋ ਨੇ ਦੋਵਾਂ ਦੇਸ਼ਾਂ 'ਚ ਖਣਿਜ ਖਾਦ ਉਤਪਾਦਨ ਦੇ ਲਈ ਸੰਯੁਕਤ ਨਿਵੇਸ਼ ਦਾ ਐਲਾਨ ਕੀਤਾ ਹੈ। ਫਾਸਐਗਰੋ ਨੇ ਇਕ ਬਿਆਨ 'ਚ ਕਿਹਾ ਕਿ ਕਰਾਰ ਦੇ ਤਹਿਤ ਉਹ ਲੰਬੇ ਸਮੇਂ ਦੇ ਆਧਾਰ 'ਤੇ ਭਾਰਤ ਹਿੱਸੇਦਾਰ ਨੂੰ ਖਣਿਜ ਖਾਦ ਦੀ ਸਪਲਾਈ ਕਰੇਗੀ। ਕੰਪਨੀ 2019-2021 ਦੇ ਦੌਰਾਨ 20 ਲੱਖ ਟਨ ਦੀ ਸਪਲਾਈ ਕਰੇਗੀ। ਕੁੱਲ ਸਪਲਾਈ ਕਰੀਬ ਇਕ ਅਰਬ ਟਨ ਹੋਵੇਗੀ। 
ਫਾਸਐਗਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਂਡਰੇਯ ਗੁਰੀਏਵ ਨੇ ਕਿਹਾ ਕਿ ਤਾਲਮੇਲ ਦੇ ਇਸ ਕਰਾਰ ਨਾਲ ਰੂਸ ਦੇ ਅਤਿਆਧੁਨਿਕ ਗੈਰ-ਊਰਜਾ ਨਿਰਯਾਤ ਦੇ ਵਿਕਾਸ ਦੇ ਮਹੱਤਵਪੂਰਨ ਯੋਗਦਾਨ ਮਿਲੇਗਾ ਅਤੇ ਇਸ ਨਾਲ ਸਾਡੇ ਖਣਿਜ ਖਾਦ ਖੇਤਰ ਨੂੰ ਜ਼ਿਆਦਾ ਵਾਧਾ ਮਿਲੇਗਾ। ਇਸ ਨਾਲ ਅੰਤਤ ਭਾਰਤ ਅਤੇ ਰੂਸ ਦੀ ਖਾਦ ਸੁਰੱਖਿਆ ਵਧੀਆ ਹੋਵੇਗੀ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਵਧੇਗਾ। 


Related News