ਗਲੋਬਲ ਇਨੋਵੇਸ਼ਨ ਇੰਡੈਕਸ ’ਚ ਇਕ ਸਥਾਨ ਉੱਪਰ ਚੜ੍ਹਿਆ ਭਾਰਤ, 39ਵੇਂ ਸਥਾਨ ’ਤੇ ਪਹੁੰਚਿਆ

Saturday, Sep 28, 2024 - 05:12 PM (IST)

ਨਵੀਂ ਦਿੱਲੀ (ਇੰਟ.) – ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ’ਚ ਇਕ ਸਥਾਨ ਉਪਰ ਚੜ੍ਹ ਕੇ ਦੁਨੀਆ ਦੀਆਂ 133 ਅਰਥਵਿਵਸਥਾਵਾਂ ਵਿਚਾਲੇ 39ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਿਨੇਵਾ ਸਥਿਤ ਵਿਸ਼ਵ ਬੌਧਿਕ ਜਾਇਦਾਦ ਸੰਗਠਨ ਦੀ ਇਕ ਰਿਪੋਰਟ ’ਚ ਜਾਰੀ ਜੀ. ਆਈ. ਆਈ. ਰੈਂਕਿੰਗ-2024 ਅਨੁਸਾਰ ਭਾਰਤ 39ਵੇਂ ਸਥਾਨ ’ਤੇ ਹੈ ਜਦਕਿ ਪਿਛਲੇ ਸਾਲ ਇਹ 40ਵੇਂ ਸਥਾਨ ’ਤੇ ਸੀ।

ਇਹ ਵੀ ਪੜ੍ਹੋ :     ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਕਾਰੋਬਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘ਭਾਰਤ ਦਾ ਨਵਾਚਾਰ ਦ੍ਰਿਸ਼ ਸਾਡੇ ਇਨੋਵੇਟਰਜ਼ ਅਤੇ ਉਦਮੀਆਂ ਵੱਲੋਂ ਸੰਚਾਲਿਤ ਹੋ ਕੇ ਲਗਾਤਾਰ ਵਧ-ਫੁੱਲ ਰਿਹਾ ਹੈ।’

ਇਹ ਵੀ ਪੜ੍ਹੋ :     ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ  

ਘੱਟ-ਮੱਧ ਆਮਦਨ ਵਰਗ ਵਾਲੀਆਂ ਅਰਥਵਿਵਸਥਾਵਾਂ ’ਚ ਸਭ ਤੋਂ ਅੱਗੇ ਹਾਂ ਅਸੀਂ

ਰਿਪੋਰਟ ਅਨੁਸਾਰ ਜੀ. ਆਈ. ਆਈ. ਰੈਂਕਿੰਗ ’ਚ ਲਗਾਤਾਰ ਸੁਧਾਰ ਿਗਆਨ ਪੂੰਜੀ, ਲਾਈਵ ਸਟਾਰਟਅਪ ਈਕੋਸਿਸਟਮ ਅਤੇ ਜਨਤਕ ਅਤੇ ਨਿੱਜੀ ਖੋਜ ਸੰਗਠਨਾਂ ਦੇ ਕਾਰਜਾਂ ਕਾਰਨ ਹੋਇਆ ਹੈ। ਜੀ. ਆਈ. ਆਈ. ਪੂਰੀ ਦੁਨੀਆ ਦੀਆਂ ਸਰਕਾਰਾਂ ਲਈ ਆਪਣੇ-ਆਪਣੇ ਦੇਸ਼ਾਂ ’ਚ ਇਨੋਵੇਸ਼ਨ ਆਧਾਰਿਤ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਦੀ ਸਮੀਖਿਆ ਕਰਨ ਲਈ ਵਰਤਿਆ ਜਾਣ ਵਾਲਾ ਇਕ ਭਰੋਸੇਮੰਦ ਸਾਧਨ ਹੈ।

ਇਹ ਵੀ ਪੜ੍ਹੋ :     ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ

ਰਿਪੋਰਟ ਅਨੁਸਾਰ ਭਾਰਤ ਘੱਟ-ਮੱਧ ਆਮਦਨ ਵਰਗ ਵਾਲੀਆਂ ਅਰਥਵਿਵਸਥਾਵਾਂ ’ਚ ਸਭ ਤੋਂ ਅੱਗੇ ਹੈ। ਇਹ ਲਗਾਤਾਰ 14ਵੇਂ ਸਾਲ ਇਨੋਵੇਸ਼ਨ ਦੇ ਮੋਰਚੇ ’ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਰਿਕਾਰਡ ਰੱਖਦਾ ਹੈ।

ਇਹ ਦੇਸ਼ ਹਨ ਟਾਪ ’ਤੇ

ਗਲੋਬਲ ਇਨੋਵੇਸ਼ਨ ਇੰਡੈਕਸ-2024 ਅਨੁਸਾਰ ਸਵਿਟਜ਼ਰਲੈਂਡ, ਸਵੀਡਨ, ਅਮਰੀਕਾ, ਸਿੰਗਾਪੁਰ ਅਤੇ ਬ੍ਰਿਟੇਨ ਦੁਨੀਆ ਦੀਆਂ ਸਭ ਤੋਂ ਵੱਧ ਇਨੋਵੇਟਿਵ ਅਰਥਵਿਵਸਥਾਵਾਂ ਹਨ ਜਦਕਿ ਚੀਨ, ਤੁਰਕੀ, ਭਾਰਤ, ਵਿਅਤਨਾਮ ਅਤੇ ਫਿਲਪੀਨਜ਼ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ ਦੇਸ਼ ਹਨ। ਦੁਨੀਆ ਦੀਆਂ 130 ਤੋਂ ਵੱਧ ਅਰਥਵਿਵਸਥਾਵਾਂ ਦੀ ਰੈਂਕਿੰਗ ’ਚ ਚੀਨ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ ਟਾਪ-30 ’ਚ ਮੌਜੂਦ ਇਕਲੌਤੀ ਮੱਧ ਆਮਦਨ ਵਾਲੀ ਅਰਥਵਿਵਸਥਾ ਹੈ।

ਇਹ ਵੀ ਪੜ੍ਹੋ :     Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ

ਜੀ. ਆਈ. ਆਈ. ਇਕ ਗਲੋਬਲ ਮਾਨਕ ਹੈ ਜੋ ਨੀਤੀ ਨਿਰਮਾਤਾਵਾਂ, ਕਾਰੋਬਾਰੀ ਮੁਖੀਆਂ ਅਤੇ ਹੋਰ ਲੋਕਾਂ ਨੂੰ ਜੀਵਨ ਬਿਹਤਰ ਬਣਾਉਣ ਅਤੇ ਜਲਵਾਯੂ ਤਬਦੀਲੀ ਵਰਗੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਗਲੋਬਲ ਇਨੋਵੇਸ਼ਨ ਰੁਝਾਨਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     Hiked wage: ਦੀਵਾਲੀ ਤੋਂ ਪਹਿਲਾਂ ਖੁਸ਼ਖ਼ਬਰੀ, ਸਰਕਾਰ ਨੇ ਘੱਟੋ-ਘੱਟ ਤਨਖ਼ਾਹ 'ਚ ਕੀਤਾ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News