ਗਲੋਬਲ ਇਨੋਵੇਸ਼ਨ ਇੰਡੈਕਸ ਰੈਂਕਿੰਗ ’ਚ 6 ਸਥਾਨ ਉੱਪਰ ਚੜ੍ਹਿਆ ਭਾਰਤ
Sunday, Oct 02, 2022 - 12:26 PM (IST)
ਜਲੰਧਰ (ਬਿਜ਼ਨੈੱਸ ਡੈਸਕ) – ਭਾਰਤ ਹਰ ਦਿਨ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਹਾਲ ਹੀ ’ਚ ਇਨੋਵੇਸ਼ਨ ਸਮਰੱਥਾ ਅਤੇ ਉਤਪਾਦਨ ’ਤੇ ਦੁਨੀਆ ਦੀਆਂ ਅਰਥਵਿਵਸਥਾਵਾਂ ਦੀ ਆਪਣੀ ਸਾਲਾਨਾ ਰੈਂਕਿੰਗ ’ਚ ਭਾਰਤ ਪਹਿਲੀ ਵਾਰ ਟੌਪ-40 ’ਚ ਐਂਟਰੀ ਕਰ ਚੁੱਕਾ ਹੈ। ਭਾਰਤ ਇਸ ਤੋਂ ਪਹਿਲਾਂ 2021 ’ਚ 46ਵੇਂ ਸਥਾਨ ਅਤੇ 2015 ’ਚ 81ਵੇਂ ਸਥਾਨ ’ਤੇ ਸੀ। ਰੈਂਕਿੰਗ ’ਚ ਸਵਿਟਜ਼ਰਲੈਂਡ ਚੋਟੀ ਦੇ ਸਥਾਨ ’ਤੇ ਹੈ। ਉਸ ਤੋਂ ਬਾਅਦ ਅਮਰੀਕਾ, ਸਵੀਡਨ, ਬ੍ਰਿਟੇਨ ਅਤੇ ਨੀਦਰਲੈਂਡ ਦਾ ਸਥਾਨ ਹੈ। ਦਰਅਸਲ ਸੰਯੁਕਤ ਰਾਸ਼ਟਰ ਦੀ ਇਕ ਵਿਸ਼ੇਸ਼ ਏਜੰਸੀ ਵਿਸ਼ਵ ਬੌਧਿਕ ਸੰਪਦਾ ਸੰਗਠਨ ਨੇ ਸਾਲ 2022 ਲਈ ਗਲੋਬਲ ਇਨੋਵੇਸ਼ਨ ਇੰਡੈਕਸ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਰੈਂਕਿੰਗ ਦੀ ਜਾਣਕਾਰੀ ਦਿੱਤੀ ਗਈ ਹੈ।
ਇਨ੍ਹਾਂ ਮਾਮਲਿਆਂ ’ਚ ਭਾਰਤ ਨਿਕਲਿਆ ਅੱਗੇ
ਜਿਨੇਵਾ ਦੇ ਵਿਸ਼ਵ ਬੌਧਿਕ ਸੰਪਦਾ ਸੰਗਠਨ ਦੀ ਰਿਪੋਰਟ ਮੁਤਾਬਕ ਬੁਨਿਆਦੀ ਢਾਂਚੇ ਨੂੰ ਛੱਡ ਕੇ ਸਾਰੇ ਖੇਤਰਾਂ ’ਚ ਭਾਰਤ ਦਾ ਨਵਾਂ ਪ੍ਰਦਰਸ਼ਨ ਦਰਮਿਆਨੀ ਆਮਦਨ ਵਾਲੇ ਸਮੂਹ ਦੇ ਦੇਸ਼ਾਂ ’ਚ ਉੱਚਾ ਹੈ। ਸਿਰਫ ਬੁਨਿਆਦੀ ਢਾਂਚਾ ਖੇਤਰ ’ਚ ਅੰਕ ਔਸਤ ਤੋਂ ਘੱਟ ਹੈ।
ਇਹ ਵੀ ਪੜ੍ਹੋ : ਅਮਰੀਕਾ ਦੀ ਸਖ਼ਤ ਕਾਰਵਾਈ, ਪਹਿਲੀ ਵਾਰ ਕਿਸੇ ਭਾਰਤੀ ਕੰਪਨੀ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ
ਤੁਰਕੀ ਅਤੇ ਭਾਰਤ ਪਹਿਲੀ ਵਾਰ ਟੌਪ-40 ’ਚ
ਤੁਰਕੀ ਅਤੇ ਭਾਰਤ ਪਹਿਲੀ ਵਾਰ ਟੌਪ40 ’ਚ ਸ਼ਾਮਲ ਹੋਏ ਹਨ। ਤੁਰਕੀ ਜਿੱਥੇ 37ਵੇਂ ਸਥਾਨ ’ਤੇ ਹੈ, ਉੱਥੇ ਹੀ ਭਾਰਤ 40ਵੇਂ ਸਥਾਨ ’ਤੇ ਹੈ। ਇਨੋਵੇਸ਼ਨ ਦੇ ਮਾਮਲੇ ’ਚ ਭਾਰਤ ਟੌਪ ਹੇਠਲੇ ਦਰਮਿਆਨੀ ਆਮਦਨ ਵਾਲੀ ਅਰਥਵਿਵਸਥਾ ’ਚ ਵੀਅਤਨਾਮ ਤੋਂ ਅੱਗੇ ਨਿਕਲ ਗਿਆ ਹੈ। ਸੂਚੀ ’ਚ ਵੀਅਤਨਾਮ 48ਵੇਂ ਸਥਾਨ ’ਤੇ ਹੈ। ਰਿਪੋਰਟ ਮਤਾਬਕ ਦਰਮਿਆਨੀ ਆਮਦਨ ਵਾਲੀਆਂ ਅਰਥਵਿਵਸਥਾਵਾਂ ’ਚ ਚੀਨ, ਤੁਰਕੀ ਅਤੇ ਭਾਰਤ ਲਗਾਤਾਰ ਇਨੋਵੇਸ਼ਨ ਦ੍ਰਿਸ਼ ਨੂੰ ਬਦਲ ਰਹੇ ਹਨ। ਉੱਥੇ ਹੀ ਈਰਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਨੇ ਇਸ ਮਾਮਲੇ ’ਚ ਬਿਹਤਰ ਸਮਰੱਥਾ ਦਿਖਾਈ ਹੈ।
ਹਾਲ ਹੀ ’ਚ ਕੇਂਦਰ-ਰਾਜ ਵਿਗਿਆਨ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਰਚੁਅਲ ਸੰਬੋਧਨ ’ਚ ਪਿਛਲੇ ਸਾਲਾਂ ’ਚ ਜੀ. ਆਈ. ਆਈ. ਰਿਪੋਰਟ ’ਤੇ ਭਾਰਤ ਦੀ ਛਲਾਂਗ ਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ 2014 ਤੋਂ ਬਾਅਦ ਵਿਗਿਆਨ ਅਤੇ ਤਕਨਾਲੋਜੀ ’ਚ ਨਿਵੇਸ਼ ਤੇਜ਼ੀ ਨਾਲ ਵਧਿਆ ਹੈ। ਸਾਡੀ ਸਰਕਾਰ ਵਿਗਿਆਨ ਆਧਾਰਿਤ ਵਿਕਾਸ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : Oracle 'ਤੇ ਅਮਰੀਕਾ 'ਚ ਲੱਗਾ 1.8 ਅਰਬ ਰੁਪਏ ਦਾ ਜੁਰਮਾਨਾ, ਭਾਰਤੀ ਅਧਿਕਾਰੀ ਨੂੰ ਰਿਸ਼ਵਤ ਦੇਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।