ਭਾਰਤ-ਚੀਨ ਦਾ ਦਬਾਅ, ਓਪੇਕ-ਰੂਸ ਤੇਲ ਉਤਪਾਦਨ ''ਚ ਵਾਧੇ ਨੂੰ ਤਿਆਰ

Sunday, Jun 24, 2018 - 01:42 AM (IST)

ਭਾਰਤ-ਚੀਨ ਦਾ ਦਬਾਅ, ਓਪੇਕ-ਰੂਸ ਤੇਲ ਉਤਪਾਦਨ ''ਚ ਵਾਧੇ ਨੂੰ ਤਿਆਰ

ਨਵੀਂ ਦਿੱਲੀ-ਪ੍ਰਮੁੱਖ ਤੇਲ ਬਰਾਮਦਕਾਰ ਦੇਸ਼ਾਂ ਦੇ ਸਮੂਹ ਓਪੇਕ ਅਤੇ ਰੂਸ ਨੇ ਕੱਚਾ ਤੇਲ ਉਤਪਾਦਨ ਰੋਜ਼ਾਨਾ 10 ਲੱਖ ਬੈਰਲ ਜਾਂ ਕੌਮਾਂਤਰੀ ਸਪਲਾਈ ਦਾ 1 ਫ਼ੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਤਪਾਦਨ ਵਧਾਉਣ ਦੇ ਪ੍ਰਸਤਾਵ ਦਾ ਈਰਾਨ ਨੇ ਪਹਿਲਾਂ ਵਿਰੋਧ ਕੀਤਾ ਸੀ ਪਰ ਅਖੀਰ 'ਚ ਉਸ ਨੂੰ ਮਨਾ ਲਿਆ ਗਿਆ। 
ਸਮੂਹ ਦੇ ਸੂਤਰਧਾਰ ਸਾਊਦੀ ਅਰਬ ਦੇ ਤੇਲ ਮੰਤਰੀ ਖਾਲਿਦ ਅਲ-ਫਾਲੇਹ ਨੇ ਬੈਠਕ ਤੋਂ ਬਾਅਦ ਕਿਹਾ, ''ਮੈਨੂੰ ਖੁਸ਼ੀ ਹੈ ਕਿ ਅਖੀਰ ਅਸੀਂ 10 ਲੱਖ ਬੈਰਲ ਦੇ ਅੰਕੜੇ 'ਤੇ ਸਹਿਮਤ ਹੋਏ, ਜਿਸ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਸੀ। ਉਤਪਾਦਨ ਵਧਾਉਣ ਦੇ ਸਾਊਦੀ ਅਰਬ ਦੇ ਪ੍ਰਸਤਾਵ ਨੂੰ ਪੂਰਨ ਸਹਿਮਤੀ ਮਿਲੀ।'' ਓਪੇਕ ਦੇ 14 ਮੈਂਬਰ ਦੇਸ਼, ਮੁੱਖ ਰੂਪ ਨਾਲ ਸਾਊਦੀ ਅਰਬ, ਵੈਨੇਜ਼ੁਏਲਾ, ਈਰਾਨ ਅਤੇ ਈਰਾਕ ਨੇ 2016 'ਚ ਦੁਨੀਆ ਦੇ ਕਰੂਡ ਆਇਲ (ਕੱਚਾ ਤੇਲ) ਰਿਜ਼ਰਵ ਦੇ 80 ਫ਼ੀਸਦੀ ਤੋਂ ਜ਼ਿਆਦਾ ਹਿੱਸੇ ਨੂੰ ਕੰਟਰੋਲ ਕੀਤਾ। ਗੈਰ-ਮੈਂਬਰ ਦੇਸ਼ ਰੂਸ ਸਾਊਦੀ ਅਰਬ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ।


Related News