ਭਾਰਤ ਕੇਂਦਰਿਤ ਕੌਮਾਂਤਰੀ ਫੰਡਾਂ, ETF ਤੋਂ ਜੂਨ ਤਿਮਾਹੀ ’ਚ 1.55 ਅਰਬ ਡਾਲਰ ਦੀ ਨਿਕਾਸੀ

Monday, Aug 16, 2021 - 06:14 PM (IST)

ਭਾਰਤ ਕੇਂਦਰਿਤ ਕੌਮਾਂਤਰੀ ਫੰਡਾਂ, ETF ਤੋਂ ਜੂਨ ਤਿਮਾਹੀ ’ਚ 1.55 ਅਰਬ ਡਾਲਰ ਦੀ ਨਿਕਾਸੀ

ਨਵੀਂ ਦਿੱਲੀ (ਭਾਸ਼ਾ) – ਭਾਰਤ ਕੇਂਦਰਿਤ ਕੌਮਾਂਤਰੀ ਫੰਡਾਂ (ਆਫਸ਼ੋਰ ਫੰਡ) ਅਤੇ ਐਕਸਚੇਂਡ ਟ੍ਰੇਡੇਡ ਫੰਡਜ਼ (ਈ. ਟੀ. ਐੱਫ.) ਤੋਂ ਨਿਵੇਸ਼ਕਾਂ ਨੇ ਜੂਨ 2021 ਨੂੰ ਸਮਾਪਤ ਤਿਮਾਹੀ ’ਚ 1.55 ਅਰਬ ਡਾਲਰ ਦੀ ਨਿਕਾਸੀ ਕੀਤੀ ਹੈ। ਮਾਰਨਿੰਗਸਟਾਰ ਦੀ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਇਹ ਲਗਾਤਾਰ 13ਵੀਂ ਤਿਮਾਹੀ ਹੈ ਜਦੋਂ ਨਿਵੇਸ਼ਕਾਂ ਨੇ ਇਨ੍ਹਾਂ ਫੰਡਜ਼ ’ਚੋਂ ਨਿਕਾਸੀ ਕੀਤੀ ਸੀ।

ਮਾਰਚ 2021 ਨੂੰ ਸਮਾਪਤ ਤਿਮਾਹੀ ’ਚ ਇਨ੍ਹਾਂ ਫੰਡਾਂ ’ਚੋਂ 37.6 ਕਰੋੜ ਡਾਲਰ ਦੀ ਨਿਕਾਸੀ ਹੋਈ ਸੀ। ਵਿਦੇਸ਼ੀ ਨਿਵੇਸ਼ਕ ਜਿਨ੍ਹਾਂ ਪ੍ਰਮੁੱਖ ਨਿਵੇਸ਼ ਮਾਧਿਅਮ ਰਾਹੀਂ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਨਿਵੇਸ਼ ਕਰਦੇ ਹਨ, ਉਨ੍ਹਾਂ ’ਚ ਭਾਰਤ ਕੇਂਦਰਿਤ ਕੌਮਾਂਤਰੀ ਫੰਡ ਅਤੇ ਈ. ਟੀ. ਐੱਫ. ਕਾਫੀ ਅਹਿਮ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੂਨ 2021 ਨੂੰ ਸਮਾਪਤ ਤਿਮਾਹੀ ’ਚ ਭਾਰਤ ਕੇਂਦਰਿਤ ਕੌਮਾਂਤਰੀ ਫੰਡਾਂ ’ਚੋਂ 1.7 ਅਰਬ ਡਾਲਰ ਦੀ ਨਿਕਾਸੀ ਹੋਈ। ਇਸ ਤੋਂ ਪਿਛਲੀ ਤਿਮਾਹੀ ’ਚ ਇਨ੍ਹਾਂ ਫੰਡਾਂ ’ਚੋਂ 1.1 ਅਰਬ ਡਾਲਰ ਦੀ ਨਿਕਾਸੀ ਹੋਈ ਸੀ। ਹਾਲਾਂਕਿ ਜੂਨ 2021 ਨੂੰ ਸਮਾਪਤ ਤਿਮਾਹੀ ’ਚ ਆਫਸ਼ੋਰ ਈ. ਟੀ. ਐੱਫ. ਸੈਗਮੈਂਟ ’ਚ ਸ਼ੁੱਧ ਰੂਪ ਨਾਲ 15.3 ਕਰੋੜ ਡਾਲਰ ਦਾ ਪ੍ਰਵਾਹ ਦੇਖਣ ਨੂੰ ਮਿਲਿਆ।


author

Harinder Kaur

Content Editor

Related News