ਪੁੱਠੀ ਪਈ ਚੀਨ ਦੀ ਚਾਲ, ਭਾਰਤ ਨੇ ਕੋਲੇ ਦੇ ਮਾਮਲੇ 'ਚ ਦਿੱਤਾ ਜ਼ੋਰਦਾਰ ਝਟਕਾ
Saturday, Oct 09, 2021 - 11:40 AM (IST)
ਜਲੰਧਰ (ਬਿਜ. ਡੈੱਸ.) – ਚੀਨ ਦੇ ਕਈ ਸ਼ਹਿਰਾਂ ’ਚ ਹਨ੍ਹੇਰਾ ਛਾਇਆ ਹੋਇਆ ਹੈ ਕਿਉਂਕਿ ਉੱਥੇ ਕੋਲੇ ਦੀ ਕਮੀ ਕਾਰਨ ਬਿਜਲੀ ਘਰਾਂ ’ਚ ਊਰਜਾ ਪੈਦਾ ਨਹੀਂ ਕੀਤੀ ਜਾ ਰਹੀ ਹੈ। ਊਰਜਾ ਨਿਰਮਾਤਾ ਕੋਲੇ ਦੀ ਕਮੀ ਕਾਰਨ ਭਿਆਨਕ ਊਰਜਾ ਸੰਕਟ ’ਚ ਫਸਦੇ ਜਾ ਰਹੇ ਹਨ। ਚੀਨ ’ਚ ਕੋਲੇ ਦੀਆਂ ਕੀਮਤਾਂ ਦੇ ਨਾਲ-ਨਾਲ ਮਹਿੰਗਾਈ ਵੀ ਵਧਦੀ ਜਾ ਰਹੀ ਹੈ।
ਪਿਛਲੇ ਕੁੱਝ ਸਾਲਾਂ ਤੋਂ ਚੀਨ ਦਾ ਆਸਟ੍ਰੇਲੀਆ ਨਾਲ ਵਪਾਰ ਸੰਘਰਸ਼ ਵੀ ਚੱਲ ਰਿਹਾ ਹੈ, ਚੀਨ ਪਹਿਲਾਂ ਤੋਂ ਹੀ ਆਪਣੇ ਬਿਜਲੀ ਘਰਾਂ ਲਈ ਆਸਟ੍ਰੇਲੀਆ ਤੋਂ ਕੋਲਾ ਖਰੀਦਦਾ ਰਿਹਾ ਹੈ ਪਰ ਇਸ ਵਾਰ ਚੀਨ ਨੇ ਆਸਟ੍ਰੇਲੀਆ ਨੂੰ ਸਬਕ ਸਿਖਾਉਣ ਲਈ ਉਸ ਦੇ ਕੋਲੇ ਨੂੰ ਨਹੀਂ ਖਰੀਦਿਆ ਜੋ ਆਸਟ੍ਰੇਲੀਆਈ ਕਾਰਗੋ ਸ਼ਿਪ ਕੋਲੇ ਦੀ ਵੱਡੀ ਖੇਪ ਨਾਲ ਚੀਨੀ ਬੰਦਰਗਾਹਾਂ ’ਤੇ ਚੀਨ ਦੇ ਕੋਲੇ ਖਰੀਦਣ ਦੀ ਹਾਮੀ ਭਰਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਇਸ ਦਰਮਿਆਨ ਭਾਰਤ ਨੇ ਆਸਟ੍ਰੇਲੀਆ ਤੋਂ ਉਹ ਸਾਰਾ ਕੋਲਾ ਖਰੀਦ ਕੇ ਚੀਨ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਭਾਰਤ ਦੇ ਇਸ ਕਦਮ ਨਾਲ ਚੀਨ ਦੀ ਆਸਟ੍ਰੇਲੀਆ ’ਤੇ ਚਾਲ ਉਲਟੀ ਪੈ ਗਈ ਹੈ।
ਇਹ ਵੀ ਪੜ੍ਹੋ : ਨਰਾਤਿਆਂ ਦੇ ਸ਼ੁੱਭ ਮੌਕੇ ਸੋਨਾ ਜਿੱਤਣ ਦਾ ਮੌਕਾ, ਜਾਣੋ ਕਿਵੇਂ
ਭਾਰਤ ਨੇ ਖਰੀਦਿਆ 20 ਲੱਖ ਟਨ ਕੋਲਾ
ਭਾਰਤ ਨੇ 20 ਲੱਖ ਟਨ ਕੋਲਾ ਖਰੀਦ ਕੇ ਇਕ ਪਾਸੇ ਚੀਨ ਦੀ ਚਾਲ ਨੂੰ ਉਸੇ ਵੱਲ ਮੋੜ ਦਿੱਤਾ ਹੈ ਅਤੇ ਉੱਥੇ ਹੀ ਅੱਧ ਵਿਚਾਲੇ ਲਟਕੇ ਆਸਟ੍ਰੇਲੀਆ ਦਾ ਕੋਲਾ ਖਰੀਦ ਕੇ ਆਪਣੇ ਮਿੱਤਰ ਦੇਸ਼ ਨੂੰ ਸੁੱਖ ਦਾ ਸਾਹ ਦਿੱਤੀ ਹੈ। ਹਾਲਾਂਕਿ ਭਾਰਤ ਨੇ ਇਹ ਸਾਰਾ ਕੋਲਾ ਰਿਆਇਤੀ ਦਰਾਂ ’ਤੇ ਖਰੀਦਿਆ ਹੈ ਕਿਉਂਕਿ ਆਸਟ੍ਰੇਲੀਆ ਦੇ ਕੋਲੇ ਨਾਲ ਭਰੇ 70 ਜਹਾਜ਼ ਚੀਨ ਦੀਆਂ 14 ਬੰਦਰਗਾਹਾਂ ’ਤੇ ਚੀਨ ਦੀਆਂ ਕੋਝੀਆਂ ਚਾਲਾਂ ਕਾਰਨ ਮੁਸ਼ਕਲ ’ਚ ਪੈ ਗਏ ਸਨ ਅਤੇ ਉੱਥੋਂ ਛੇਤੀ ਬਾਹਰ ਨਿਕਲਣਾ ਚਾਹੁੰਦੇ ਸਨ। ਚੀਨ ਦੀ ਇਸ ਹਰਕਤ ਦਾ ਜਵਾਬ ਦਿੰਦੇ ਹੋਏ ਭਾਰਤ ਨੇ ਇਕ ਪਾਸੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਦੂਜੇ ਪਾਸੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਉਹ ਸੰਕਟ ਦੀ ਇਸ ਘੜੀ ’ਚ ਆਸਟ੍ਰੇਲੀਆ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਭਾਰਤ ਨੇ ਆਸਟ੍ਰੇਲੀਆ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਆਸਟ੍ਰੇਲੀਆ ਚੀਨ ਦੀਆਂ ਵਧੀਕੀਆਂ ਖਿਲਾਫ ਦ੍ਰਿੜਤਾ ਨਾਲ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਦਰਅਸਲ ਆਸਟ੍ਰੇਲੀਆ ਦਾ ਵਿਦੇਸ਼ੀ ਵਪਾਰ ਬਹੁਤ ਹੱਦ ਤੱਕ ਚੀਨ ਦੀ ਦਰਾਮਦ ’ਤੇ ਨਿਰਭਰ ਹੈ। ਫਿਰ ਭਾਂਵੇਂ ਗੱਲ ਕੋਲੇ ਦੀ ਹੋਵੇ, ਗਾਂ ਦੇ ਮਾਸ ਦੀ, ਬੇਸ਼ਕੀਮਤੀ ਖਣਿਜ, ਮਸ਼ੀਨਰੀ, ਐਲੂਮੀਨੀਅਮ, ਕੰਪਿਊਟਰ, ਇਨਆਰਗਨਿਕ ਰਸਾਇਣ ਜਾਂ ਫਿਰ ਅੰਗੂਰ ਤੋਂ ਨਿਕਲਣ ਵਾਲੀ ਸ਼ਰਾਬ ਦੀ।
ਇਹ ਵੀ ਪੜ੍ਹੋ : ਆਨਲਾਈਨ ਪੈਸੇ ਲੈਣ-ਦੇਣ ਦਾ ਨਿਯਮ ਬਦਲਿਆ, ਹੁਣ ਇੱਕ ਦਿਨ 'ਚ ਟਰਾਂਸਫਰ ਕਰ ਸਕੋਗੇ ਐਨੇ ਰੁਪਏ
ਚੀਨ ਨੂੰ ਜਾਂਦਾ ਹੈ ਆਸਟ੍ਰੇਲੀਆ ਦੀ ਕੁੱਲ ਬਰਾਮਦ ਦਾ 31 ਫੀਸਦੀ ਹਿੱਸਾ
ਆਸਟ੍ਰੇਲੀਆ ਦੀ ਕੁੱਲ ਬਰਾਮਦ ਦਾ 31 ਫੀਸਦੀ ਹਿੱਸਾ ਚੀਨ ਨੂੰ ਜਾਂਦਾ ਹੈ, ਜਿਸ ਕਾਰਨ ਆਸਟ੍ਰੇਲੀਆ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਇਸ ਦਾ ਫਾਇਦਾ ਚੁੱਕ ਕੇ ਚੀਨ ਆਸਟ੍ਰੇਲੀਆ ’ਤੇ ਆਪਣੀ ਧੌਂਸ ਜਮਾ ਰਿਹਾ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕੌਮਾਂਤਰੀ ਪੱਧਰ ’ਤੇ ਚੀਨ ਖਿਲਾਫ ਮੋਰਚਾ ਖੋਲ੍ਹਿਆ ਹੈ ਫਿਰ ਭਾਂਵੇਂ ਕੋਰੋਨਾ ਮਹਾਮਾਰੀ ਦੇ ਚੀਨ ਤੋਂ ਫੈਲਣ ਦੀ ਜਾਂਚ ਦੀ ਗੱਲ ਹੋਵੇ ਜਾਂ ਫਿਰ ਚੀਨ ਦੀ ਦੱਖਣ-ਪੂਰਬੀ ਏਸ਼ੀਆ ’ਚ ਧੌਂਸ ਦਿਖਾਉਣ ਦੀ, ਜਿਸ ਦੇ ਖਿਲਾਫ ਆਸਟ੍ਰੇਲੀਆ ਨੇ ਖੁੱਲ੍ਹ ਕੇ ਆਪਣੀ ਆਵਾਜ਼ ਉਠਾਈ ਹੈ। ਸਕਾਟ ਮਾਰੀਸਨ ਨੇ ਚੀਨ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ‘ਇੰਡੀਆ ਫਸਟ’ ਦੀ ਨੀਤੀ ’ਤੇ ਅੱਗੇ ਵਧਣ ਦੀ ਗੱਲ ਕਹੀ ਹੈ।
ਉੱਥੇ ਹੀ ਆਸਟ੍ਰੇਲੀਆਈ ਵਿਸ਼ੇਸ਼ ਅੰਬੈਸਡਰ ਅਤੇ ਸਾਬਕਾ ਪੀ. ਐੱਮ. ਟੋਨੀ ਏਬਾਟ ਨੇ ਭਾਰਤ ਨਾਲ ਆਸਟ੍ਰੇਲੀਆ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ’ਤੇ ਜ਼ੋਰ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਸੀ ਕਿ ਚੀਨ ਬਾਰੇ ਹਰ ਸਵਾਲ ਦਾ ਜਵਾਬ ਭਾਰਤ ਕੋਲ ਹੈ। ਕੋਲਾ ਅਤੇ ਮਾਈਨਿੰਗ ਖੇਤਰ ’ਚ ਆਸਟ੍ਰੇਲੀਆ ਭਾਰਤ ਨਾਲ ਆਪਣੇ ਸਹਿਯੋਗ ਨੂੰ ਹੋਰ ਰਫਤਾਰ ਦੇਣ ’ਤੇ ਵੀ ਕੰਮ ਕਰ ਰਿਹਾ ਹੈ। ਸਤੰਬਰ ਮਹੀਨੇ ’ਚ ਵੀਡੀਓ ਕਾਨਫਰੰਸਿੰਗ ’ਤੇ ਦੋਹਾਂ ਦੇਸ਼ਾਂ ਦਰਮਿਆਨ ਪਹਿਲੀ ‘ਸਾਂਝੇ ਕਾਰਜ ਸਮੂਹ’ ਦੀ ਬੈਠਕ ਕੋਲਾ ਅਤੇ ਮਾਈਨਿੰਗ ਦੇ ਖੇਤਰ ਬਾਰੇ ਹੋਈ ਸੀ।
ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ
ਭਾਰਤ ਅਤੇ ਆਸਟ੍ਰੇਲੀਆ ਇਸ ਮਹੀਨੇ ਕਰਨਗੇ ਊਰਜਾ ਮੁੱਦੇ ’ਤੇ ਗੱਲਬਾਤ
ਚੀਨ ਨੂੰ ਹੋਰ ਝਟਕਾ ਦੇਣ ਲਈ ਭਾਰਤ ਅਤੇ ਆਸਟ੍ਰੇਲੀਆ ਇਸ ਮਹੀਨੇ ’ਚ ਊਰਜਾ ਮੁੱਦੇ ’ਤੇ ਗੱਲਬਾਤ ਕਰਨ ਵਾਲੇ ਹਨ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ, ਜਾਪਾਨ ਵਲੋਂ ਸ਼ੁਰੂ ਕੀਤੀ ਗਈ ਇਕ ਨਵੀਂ ਵਪਾਰ ਨੀਤੀ-‘‘ਸਪਲਾਈ ਚੇਨ ਰੇਜੀਲੀਐਂਸ ਇਨੀਸ਼ੀਏਟਿਵ’ ਦਾ ਹਿੱਸਾ ਹਨ। ਇਹ ਨੀਤੀ ਜਾਪਾਨ ਨੇ ਚੀਨ ਨੂੰ ਆਰਥਿਕ ਅਤੇ ਵਪਾਰਕ ਖੇਤਰ ’ਚ ਦਰਕਿਨਾਰ ਕਰਨ ਲਈ ਬਣਾਈ ਗਈ ਹੈ, ਜਿਸ ਨਾਲ ਚੀਨ ਦਾ ਅੱਤਵਾਦ ਪੂਰਬੀ ਅਤੇ ਦੱਖਣੀ ਚੀਨ ਸਾਗਰ ’ਚ ਖਤਮ ਕੀਤਾ ਜਾਵੇ। ਭਾਰਤ ਨੇ ਚੀਨ ਵਲੋਂ ਆਸਟ੍ਰੇਲੀਆਈ ਕੋਲੇ ’ਤੇ ਇਕਪਾਸੜ ਪਾਬੰਦੀ ਲਗਾ ਕੇ ਉਸ ਨੂੰ ਆਰਥਿਕ ਝਟਾ ਦੇਣਾ ਚਾਹਿਆ, ਉਦੋਂ ਭਾਰਤ ਨੇ ਆਸਟ੍ਰੇਲੀਆ ਦਾ ਕੋਲਾ ਖਰੀਦ ਕੇ ਉਸ ਨੂੰ ਇਸ ਸੰਕਟ ’ਚੋਂ ਬਾਹਰ ਕੱਢਿਆ। ਭਾਰਤ ਆਪਣੇ ਬਾਜ਼ਾਰ ’ਚ ਬਿਜਲੀ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਆਸਟ੍ਰੇਲੀਆਈ ਕੋਲੇ ਨੂੰ ਖਰੀਦਣ ’ਚ ਸਮਰੱਥ ਸੀ ਅਤੇ ਇਹ ਆਸਟ੍ਰੇਲੀਆ ਦੇ ਪੱਖ ’ਚ ਸੀ ਕਿਉਂਕਿ ਉਸ ਨੂੰ ਚੀਨ ਦੀ ਪਾਬੰਦੀ ਤੋਂ ਬਾਅਦ ਚੀਨ ਵਰਗਾ ਹੀ ਵੱਡਾ ਬਾਜ਼ਾਰ ਚਾਹੀਦਾ ਸੀ।
ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।