20 ਲੱਖ ਬੈਰਲ ਦੇ ਹਿਸਾਬ ਨਾਲ ਭਾਰਤ ਰੋਜ਼ਾਨਾ ਖੂਬ ਖਰੀਦ ਰਿਹਾ ਹੈ ਰੂਸ ਤੋਂ ਤੇਲ

Friday, Jul 21, 2023 - 10:24 AM (IST)

20 ਲੱਖ ਬੈਰਲ ਦੇ ਹਿਸਾਬ ਨਾਲ ਭਾਰਤ ਰੋਜ਼ਾਨਾ ਖੂਬ ਖਰੀਦ ਰਿਹਾ ਹੈ ਰੂਸ ਤੋਂ ਤੇਲ

ਨਵੀਂ ਦਿੱਲੀ (ਭਾਸ਼ਾ) – ਨਾ ਅਮਰੀਕਾ ਦਾ ਡਰ ਹੈ ਅਤੇ ਨਾ ਹੀ ਯੂਰਪ ਦਾ, ਭਾਰਤ ਰੂਸ ਤੋਂ ਖੂਬ ਤੇਲ ਖਰੀਦ ਰਿਹਾ ਹੈ। ਰੂਸ ਤੋਂ ਭਾਰਤ ਦਾ ਤੇਲ ਇੰਪੋਰਟ ਜੂਨ ’ਚ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ। ਹਾਲਾਂਕਿ ਇੰਪੋਰਟ ’ਚ ਵਾਧਾ ਅਕਤੂਬਰ-2022 ਤੋਂ ਬਾਅਦ ਸਭ ਤੋਂ ਹੌਲੀ ਸੀ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਭਾਰਤ ਦਾ ਰੂਸੀ ਤੇਲ ਇੰਪੋਰਟ ਸਿਖਰ ’ਤੇ ਪਹੁੰਚ ਗਿਆ ਹੈ। ਰਾਇਟਰਸ ਨੇ ਆਪਣੀ ਰਿਪੋਰਟ ’ਚ ਟੈਂਕਰ ਡਾਟਾ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ। ਰੂਸ ਵਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ’ਤੇ ਵਪਾਰ ਪਾਬੰਦੀਆਂ ਲਾ ਦਿੱਤੀਆਂ ਸਨ। 

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਇਸ ਤੋਂ ਬਾਅਦ ਰੂਸ ਨੇ ਡਿਸਕਾਊਂਟ ’ਤੇ ਤੇਲ ਵੇਚਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਭਾਰਤੀ ਰਿਫਾਇਨਰੀਜ਼ ਰੂਸੀ ਤੇਲ ਦੀ ਭਾਰੀ ਖਰੀਦ ਕਰ ਰਹੀਆਂ ਹਨ। ਹਾਲਾਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਦੇ ਹਾਲੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਹਾਲਾਂਕਿ ਹੁਣ ਰੂਸੀ ਤੇਲ ’ਤੇ ਡਿਸਕਾਊਂਟ ਘੱਟ ਹੋ ਗਿਆ ਹੈ ਅਤੇ ਪੇਮੈਂਟ ਸੈਟਲਮੈਂਟ ’ਚ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਨੇ ਹਾਲ ਹੀ ’ਚ ਭਾਰਤੀ ਰਿਫਾਇਨਰੀਜ਼ ਨੂੰ ਮਿਡਲ ਈਸਟ ਦੇ ਬਦਲ ਸ੍ਰੋਤਾਂ ਦੀ ਭਾਲ ਲਈ ਮਜ਼ਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਭਾਰਤ ਨੇ ਜੂਨ ’ਚ ਰੂਸੀ ਕੱਚੇ ਤੇਲ ਦੀ ਲਗਭਗ 20 ਲੱਖ ਬੈਰਲ ਰੋਜ਼ਾਨਾ (ਬੀ. ਪੀ. ਡੀ.) ਦੀ ਖਰੀਦਦਾਰੀ ਕੀਤੀ ਸੀ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਈ ਤੋਂ ਇਸ ’ਚ ਮਾਮੂਲੀ ਵਾਧਾ ਹੋਇਆ ਹੈ। ਯੂਕ੍ਰੇਨ ਜੰਗ ਤੋਂ ਪਹਿਲਾਂ ਉੱਚ ਮਾਲ ਢੁਆਈ ਲਾਗਤ ਕਾਰਣ ਭਾਰਤ ਸ਼ਾਇਦ ਹੀ ਕਦੀ ਰੂਸ ਤੋਂ ਤੇਲ ਖਰੀਦਦਾ ਸੀ। ਜੂਨ ਵਿਚ ਭਾਰਤ ਨੇ ਜਿੰਨਾ ਤੇਲ ਸਾਂਝੇ ਤੌਰ ’ਤੇ ਇਰਾਕ ਅਤੇ ਸਾਊਦੀ ਅਰਬ ਤੋਂ ਖਰੀਦਿਆ, ਉਸ ਤੋਂ ਵੱਧ ਰੂਸ ਤੋਂ ਇੰਪੋਰਟ ਕੀਤਾ ਸੀ। ਇਰਾਕ ਅਤੇ ਸਾਊਦੀ ਅਰਬ ਭਾਰਤ ਲਈ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਤੇਲ ਵਿਕ੍ਰੇਤਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News