ਭਾਰਤ ਨੇ ਰਚਿਆ ਇਕ ਹੋਰ ਇਤਿਹਾਸ , ਵਿਸ਼ਵ ਦਾ 5 ਵਾਂ ਸਭ ਤੋਂ ਵੱਡਾ ਸ਼ਹਿਦ ਉਤਪਾਦਕ ਦੇਸ਼ ਬਣਿਆ
Saturday, Aug 29, 2020 - 05:42 PM (IST)
ਨਵੀਂ ਦਿੱਲੀ — ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਰਕਾਰ ਭਾਰਤ ਵਿਚ ਸ਼ਹਿਦ ਦੇ ਉਤਪਾਦਨ ਨੂੰ ਉਤਸ਼ਾਹਤ ਕਰ ਰਹੀ ਹੈ। ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਮਧੂ ਮੱਖੀ ਪਾਲਣ ਨੂੰ ਹੋਰ ਉਤਸ਼ਾਹਤ ਕਰਨ ਲਈ ਸਰਕਾਰ ਨੇ 500 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਦੇਸ਼ ਵਿਚ ਮਧੂ ਮੱਖੀ ਪਾਲਕਾਂ ਦੀ ਸਖਤ ਮਿਹਨਤ ਸਦਕਾ ਭਾਰਤ ਨੂੰ ਵਿਸ਼ਵ ਦੇ ਪੰਜ ਵੱਡੇ ਸ਼ਹਿਦ ਉਤਪਾਦਕਾਂ ਵਿਚ ਸ਼ੁਮਾਰ ਕੀਤਾ ਗਿਆ ਹੈ।
ਮਧੂ ਮੱਖੀ ਪਾਲਣ ਦੀ ਸਿਖਲਾਈ ਲਈ ਚਾਰ ਮੈਡਿਊਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ਜ਼ਰੀਏ ਦੇਸ਼ ਵਿਚ 30 ਲੱਖ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਹੋਰ ਸਹਾਇਤਾ ਵੀ ਉਨ੍ਹਾਂ ਨੂੰ ਦਿੱਤੀ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਮਧੂ ਮੱਖੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਬਣਾਈ ਗਈ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਸਰਕਾਰ ਕੰਮ ਕਰ ਰਹੀ ਹੈ। ਕੋਰੋਨਾ ਸੰਕਟ ਦੇ ਵਿਚਕਾਰ ਭਾਰਤ ਵਿਸ਼ਵ ਦਾ 5 ਵਾਂ ਸਭ ਤੋਂ ਵੱਡਾ ਸ਼ਹਿਦ ਉਤਪਾਦਕ ਦੇਸ਼ ਬਣ ਗਿਆ ਹੈ। ਭਾਰਤ ਵਿਸ਼ਵ ਦੇ ਪੰਜ ਸਭ ਤੋਂ ਵੱਡੇ ਸ਼ਹਿਦ ਉਤਪਾਦਨ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੈ। ਦੇਸ਼ ਵਿਚ ਸ਼ਹਿਦ ਦੇ ਉਤਪਾਦਨ ਵਿਚ 2005-06 ਦੇ ਮੁਕਾਬਲੇ 242 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਆਓ ਮਧੂ ਮੱਖੀ ਪਾਲਣ ਬਾਰੇ ਜਾਣੀਏ
ਮਧੂ ਮੱਖੀ ਪਾਲਣ ਦਾ ਧੰਦਾ ਖੇਤੀਬਾੜੀ ਦੇ ਨਾਲ-ਨਾਲ ਹੋਣ ਵਾਲਾ ਵਪਾਰ ਹੈ। ਇਸ ਵਪਾਰ ਦੀ ਸਹਾਇਤਾ ਨਾਲ ਤੁਸੀਂ ਇੱਕ ਸੀਜ਼ਨ ਦੇ ਤੌਰ 'ਤੇ ਚੰਗੀ ਕਮਾਈ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਤੋਂ ਵਿੱਤੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ। ਇਸ ਵਪਾਰ ਲਈ ਤੁਹਾਨੂੰ ਮਧੂ ਮੱਖੀ ਪਾਲਣ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ।
ਇਹ ਵੀ ਦੇਖੋ : ਇਨ੍ਹਾਂ ਤਿੰਨ ਬੈਂਕਾਂ ਨੇ ਲਏ ਮਹੱਤਵਪੂਰਨ ਫ਼ੈਸਲੇ, ਦੇਸ਼ ਦੇ ਕਰੋੜਾਂ ਖਾਤਾਧਾਰਕਾਂ ਨੂੰ ਕਰਨਗੇ ਪ੍ਰਭਾਵਤ
ਜੇ ਤੁਸੀਂ ਇਸ ਸਕੀਮ ਤਹਿਤ ਇੱਕ ਸ਼ਹਿਦ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨਾ ਚਾਹੁੰਦੇ ਹੋ, ਤਾਂ 65 ਪ੍ਰਤੀਸ਼ਤ ਲੋਨ ਕਮਿਸ਼ਨ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਖਾਦੀ ਗ੍ਰਾਮ ਉਦਯੋਗ ਤੁਹਾਨੂੰ 25 ਪ੍ਰਤੀਸ਼ਤ ਸਬਸਿਡੀ ਵੀ ਦਿੰਦਾ ਹੈ। ਭਾਵ ਤੁਹਾਨੂੰ ਸਿਰਫ 10 ਪ੍ਰਤੀਸ਼ਤ ਪੈਸਾ ਹੀ ਲਗਾਉਣਾ ਪੈਂਦਾ ਹੈ।
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਅਨੁਸਾਰ ਜੇ ਤੁਸੀਂ ਸਾਲਾਨਾ 20 ਹਜ਼ਾਰ ਕਿਲੋਗ੍ਰਾਮ ਦਾ ਸ਼ਹਿਦ ਬਣਾਉਣ ਦਾ ਪਲਾਂਟ ਲਗਾਉਣਾ ਚਾਹੁੰਦੇ ਹੋ, ਤਾਂ ਇਸ ਉੱਤੇ ਲਗਭਗ 24.50 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਵਿਚੋਂ ਤੁਹਾਨੂੰ ਤਕਰੀਬਨ 16 ਲੱਖ ਰੁਪਏ ਦਾ ਕਰਜ਼ਾ ਮਿਲੇਗਾ, ਜਦੋਂ ਕਿ ਤੁਹਾਨੂੰ ਮਾਰਜਨਮਨੀ ਦੇ ਰੂਪ ਵਿਚ 6.15 ਲੱਖ ਰੁਪਏ ਮਿਲਣਗੇ ਅਤੇ ਤੁਹਾਨੂੰ ਆਪਣੀ ਤਰਫੋਂ ਸਿਰਫ 2.35 ਲੱਖ ਰੁਪਏ ਦਾ ਨਿਵੇਸ਼ ਕਰਨਾ ਪਏਗਾ।
ਇਹ ਵੀ ਦੇਖੋ : ਜੇਕਰ ਖੁੱਲ੍ਹੇ ਪੈਸਿਆਂ ਦੀ ਬਜਾਏ ਬੱਸ-ਰੇਲ 'ਚ ਮਿਲਦੀ ਹੈ ਟੌਫ਼ੀ ਤਾਂ ਇੱਥੇ ਕਰੋ ਸ਼ਿਕਾਇਤ
ਕੇ.ਆਈ.ਸੀ.ਸੀ ਕਹਿੰਦਾ ਹੈ ਕਿ ਜੇ ਤੁਸੀਂ ਸਾਲਾਨਾ 20 ਹਜ਼ਾਰ ਕਿਲੋਗ੍ਰਾਮ ਦਾ ਸ਼ਹਿਰ ਤਿਆਰ ਕਰਦੇ ਹੋ, ਜਿਸਦੀ ਕੀਮਤ 250 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਵਰਕਿੰਗ ਲਾਸ 4 ਪ੍ਰਤੀਸ਼ਤ ਸ਼ਾਮਲ ਕਰਨ ਤੋਂ ਬਾਅਦ ਤੁਹਾਡੀ ਸਾਲਾਨਾ ਵਿਕਰੀ 48 ਲੱਖ ਰੁਪਏ ਹੋਵੇਗੀ। ਇਸ ਵਿਚੋਂ ਸਾਰੇ ਖਰਚੇ ਜੋ ਲਗਭਗ 34.15 ਲੱਖ ਰੁਪਏ ਹੋਣਗੇ ਨੂੰ ਘਟਾ ਦਿੱਤਾ ਜਾਵੇ ਚਾਂ ਫਿਰ ਇਕ ਸਾਲ ਵਿਚ ਤੁਹਾਡੀ ਆਮਦਨੀ ਲਗਭਗ 13.85 ਲੱਖ ਰੁਪਏ ਹੋਵੇਗੀ। ਭਾਵ ਤੁਸੀਂ ਹਰ ਮਹੀਨੇ 1 ਲੱਖ ਰੁਪਏ ਤੋਂ ਵੱਧ ਕਮਾ ਸਕਦੇ ਹੋ।
ਇਹ ਵੀ ਦੇਖੋ : 500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ