ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ

Monday, May 01, 2023 - 01:29 PM (IST)

ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ

ਨਵੀਂ ਦਿੱਲੀ : ਭਾਰਤ ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਹੈ। ਇਸ ਗੱਲ ਦਾ ਖੁਲਾਸਾ ਐਨਾਲਿਟਿਕਸ ਫਰਮ ਕੇਪਲਰ ਦੇ ਅੰਕੜਿਆਂ ਤੋਂ ਹੋਇਆ ਹੈ। ਦੱਸ ਦੇਈਏ ਕਿ ਭਾਰਤ ਦੇ ਰਿਫਾਇੰਡ ਪੈਟਰੋਲੀਅਮ ਉਤਪਾਦਾਂ 'ਤੇ ਯੂਰਪ ਦੀ ਨਿਰਭਰਤਾ, ਰੂਸੀ ਤੇਲ 'ਤੇ ਪਾਬੰਦੀ ਤੋਂ ਬਾਅਦ ਵਧ ਗਈ ਹੈ। ਜਿੱਥੇ ਯੂਰਪ, ਭਾਰਤ ਦੇ ਪੈਟਰੋਲੀਅਮ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਹੈ। ਉਥੇ ਹੀ ਦੂਜੇ ਪਾਸੇ ਭਾਰਤ, ਰੂਸ ਤੋਂ ਰਿਕਾਰਡ ਮਾਤਰਾ ’ਚ ਕੱਚਾ ਤੇਲ ਖਰੀਦ ਰਿਹਾ ਹੈ। ਇਸ ਤਰ੍ਹਾਂ ਪਾਬੰਦੀਆਂ ਦੇ ਬਾਵਜੂਦ ਰੂਸ ਨੂੰ ਇਸ ਦਾ ਫ਼ਾਇਦਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਲਈ ਸ਼ੁਰੂ ਕੀਤੀਆਂ ਪੈਨਸ਼ਨ ਯੋਜਨਾਵਾਂ ਪਈਆਂ ਸੁਸਤ, ਰਜਿਸਟਰਡ ਲੋਕਾਂ ਦੀ ਗਿਣਤੀ ਘਟੀ

ਰੂਸ ਤੋਂ ਰਿਕਾਰਡ ਮਾਤਰਾ ’ਚ ਕੱਚਾ ਤੇਲ ਖਰੀਦ ਰਿਹਾ ਹੈ ਭਾਰਤ

ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਯੂਰਪੀ ਦੇਸ਼ਾਂ ਨੇ ਰੂਸ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਕਾਰਨ ਉਹ ਰੂਸ ਦਾ ਕੱਚਾ ਤੇਲ ਨਹੀਂ ਖਰੀਦ ਰਹੇ। ਦੂਜੇ ਪਾਸੇ ਯੂਰਪੀ ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ ਰੂਸ ਆਪਣੇ ਕੱਚੇ ਤੇਲ ਦੀ ਖਰੀਦ 'ਤੇ ਭਾਰੀ ਛੋਟ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਰੂਸ ਤੋਂ ਰਿਕਾਰਡ ਮਾਤਰਾ ’ਚ ਕੱਚਾ ਤੇਲ ਖਰੀਦ ਰਿਹਾ ਹੈ। ਅੰਕੜਿਆਂ ਮੁਤਾਬਕ ਭਾਰਤ ਇਸ ਸਮੇਂ ਰੂਸ ਤੋਂ ਰੋਜ਼ਾਨਾ 3,60,000 ਬੈਰਲ ਤੇਲ ਖਰੀਦ ਰਿਹਾ ਹੈ। ਰੂਸ ਤੋਂ ਇਲਾਵਾ ਭਾਰਤ ਸਭ ਤੋਂ ਵੱਧ ਕੱਚਾ ਤੇਲ ਸਾਊਦੀ ਅਰਬ ਅਤੇ ਇਰਾਕ ਤੋਂ ਖਰੀਦ ਰਿਹਾ ਹੈ।

ਇਹ ਵੀ ਪੜ੍ਹੋ- ਹੈਰੋਇਨ ਸਮੱਗਲਿੰਗ ’ਚ ਬਦਨਾਮ ਹੋਇਆ ਪਿੰਡ ਧਨੋਆ ਕਲਾਂ, ਬਰਾਮਦ ਹੋਏ 4 ਡਰੋਨ ਤੇ 7 ਕਿਲੋ ਹੈਰੋਇਨ

ਯੂਰਪ ਨੂੰ ਹੋ ਰਿਹਾ ਹੈ ਨੁਕਸਾਨ

ਪਾਬੰਦੀਆਂ ਦੇ ਕਾਰਨ ਯੂਰਪੀ ਯੂਨੀਅਨ ਦੇ ਦੇਸ਼ ਰੂਸ ਤੋਂ ਸਸਤਾ ਕੱਚਾ ਤੇਲ ਨਹੀਂ ਖਰੀਦ ਪਾ ਰਹੇ ਹਨ। ਇਕ ਪਾਸੇ ਉਹ ਮਹਿੰਗਾਈ ਨਾਲ ਜੂਝ ਰਹੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਰਿਫਾਇੰਡ ਪੈਟਰੋਲ ਉਤਪਾਦ ਦਰਾਮਦ ਕਰਨੇ ਪੈ ਰਹੇ ਹਨ। ਯੂਰਪ ’ਚ ਬਹੁਤ ਸਾਰੀਆਂ ਰਿਫਾਇਨਰੀਆਂ ਹਨ ਪਰ ਮੌਜੂਦਾ ਸਮੇਂ ’ਚ ਕੱਚੇ ਤੇਲ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣਾ ਉਤਪਾਦਨ ਬੰਦ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ’ਚ ਬਹੁਤ ਸਾਰੀਆਂ ਸਰਕਾਰੀ ਅਤੇ ਨਿੱਜੀ ਰਿਫਾਇਨਰੀ ਕੰਪਨੀਆਂ ਹਨ, ਜੋ ਕੱਚੇ ਤੇਲ ਨੂੰ ਸ਼ੁੱਧ ਕਰ ਰਹੀਆਂ ਹਨ ਅਤੇ ਆਪਣੇ ਰਿਫਾਇੰਡ ਪੈਟਰੋਲੀਅਮ ਉਤਪਾਦਾਂ ਨੂੰ ਯੂਰਪੀਅਨ ਬਾਜ਼ਾਰ ’ਚ ਸਪਲਾਈ ਕਰ ਰਹੀਆਂ ਹਨ।

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।


author

rajwinder kaur

Content Editor

Related News