ਭਾਰਤ, ਚੀਨ ਦੇ ਅਧਿਕਾਰੀ ਵਪਾਰ ਨਾਲ ਜੁੜੇ ਮੁੱਦਿਆਂ ''ਤੇ ਕਰਨਗੇ ਗੱਲਬਾਤ

Wednesday, May 08, 2019 - 05:43 PM (IST)

ਨਵੀਂ ਦਿੱਲੀ — ਭਾਰਤ ਅਤੇ ਚੀਨ ਦੇ ਸੀਨੀਅਰ ਅਧਿਕਾਰੀ ਵਪਾਰ ਨਾਲ ਜੁੜੇ ਮੁੱਦੇ ਖਾਸ ਤੌਰ 'ਤੇ ਖੇਤੀਬਾੜੀ ਦੇ ਮਾਮਲਿਆਂ 'ਤੇ ਵਿਚਾਰ-ਚਰਚਾ ਕਰਨ ਲਈ ਵੀਰਵਾਰ ਯਾਨੀ ਕਿ ਕੁੱਲ੍ਹ ਬੈਠਕ ਕਰਨਗੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ ਦੇ ਜਨਰਲ ਕਸਟਮ ਪ੍ਰਸ਼ਾਸਨ(GACC) ਦੇ ਉੱਪ ਮੰਤਰੀ ਲੀ ਗੁਓ ਚੀਨੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ। ਅਧਿਕਾਰੀ ਨੇ ਦੱਸਿਆ ਕਿ ਭਾਰਤ ਵਲੋਂ ਇਸ ਬੈਠਕ 'ਚ ਵਣਜ, ਖੇਤੀਬਾੜੀ, ਪਸ਼ੂ ਪਾਲਣ ਸਮੇਤ ਵੱਖ-ਵੱਖ ਵਿਭਾਗਾਂ ਅਤੇ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਨਿਰਯਾਤ ਵਿਕਾਸ ਅਥਾਰਟੀ(APDA) ਦੇ ਅਧਿਕਾਰੀ ਹਿੱਸਾ ਲੈਣਗੇ। ਭਾਰਤ ਦੇਸ਼ 'ਚ ਨਿਰਮਿਤ ਅਤੇ ਖੇਤੀਬਾੜੀ ਉਤਪਾਦਾਂ ਲਈ ਚੀਨ 'ਚ ਵਧ ਬਜ਼ਾਰ ਪਹੁੰਚ ਦੀ ਮੰਗ ਕਰ ਰਿਹਾ ਹੈ ਤਾਂ ਜੋ ਵਪਾਰ ਘਾਟੇ ਨੂੰ ਘੱਟ ਕੀਤਾ ਜਾ ਸਕੇ। ਅਜਿਹੇ 'ਚ ਇਹ ਬੈਠਕ ਮਹੱਤਵਪੂਰਣ ਹੈ। ਹੁਣੇ ਜਿਹੇ ਭਾਰਤ ਨੇ ਚੀਨ ਨਾਲ 380 ਉਤਪਾਦਾਂ ਦੀ ਸੂਚੀ ਚੀਨ ਨਾਲ ਸਾਂਝੀ ਕੀਤੀ ਹੈ। ਇਸ ਵਿਚ ਬਾਗਬਾਨੀ, ਕੱਪੜੇ, ਰਸਾਇਣ ਅਤੇ ਫਾਰਮਾਂ ਉਤਪਾਦ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੇ ਨਿਰਯਾਤ ਦੀਆਂ ਕਈ ਸੰਭਾਵਨਾਵਾਂ ਹਨ। ਇਨ੍ਹਾਂ ਉਤਪਾਦਾਂ ਦਾ ਨਿਰਯਾਤ ਵਧਣ ਨਾਲ ਭਾਰਤ ਨੂੰ ਚੀਨ ਨਾਲ ਆਪਣੇ ਵਪਾਰ ਘਾਟੇ ਨੂੰ ਘੱਟ ਕਰਨ 'ਚ ਸਹਾਇਤਾ ਮਿਲੇਗੀ। ਅਪ੍ਰੈਲ-ਫਰਵਰੀ 2018-19 ਦੇ ਦੌਰਾਨ ਭਾਰਤ ਦਾ ਵਪਾਰ ਘਾਟਾ 50.12 ਅਰਬ ਡਾਲਰ ਦਾ ਸੀ।


Related News