‘ਭਾਰਤ ਦਾ ਟੀਚਾ ਦੁਨੀਆ ਦਾ ਪ੍ਰਮੁੱਖ ਸੈਮੀਕੰਡਕਟਰ ਸਪਲਾਈਕਰਤਾ ਬਣਨ ਦਾ, 10 ਅਰਬ ਡਾਲਰ ਦਾ ਕੀਤਾ ਨਿਵੇਸ਼’

Friday, Jan 20, 2023 - 03:17 PM (IST)

‘ਭਾਰਤ ਦਾ ਟੀਚਾ ਦੁਨੀਆ ਦਾ ਪ੍ਰਮੁੱਖ ਸੈਮੀਕੰਡਕਟਰ ਸਪਲਾਈਕਰਤਾ ਬਣਨ ਦਾ, 10 ਅਰਬ ਡਾਲਰ ਦਾ ਕੀਤਾ ਨਿਵੇਸ਼’

ਦਾਵੋਸ (ਭਾਸ਼ਾ) – ਭਾਰਤ ਸਰਕਾਰ ਵਲੋਂ ਗਲੋਬਲ ਸੈਮੀਕੰਡਕਟਰ ਬਾਜ਼ਾਰ ’ਚ ਭਾਰੀ ਮੌਕਿਆਂ ਦੀ ਵਰਤੋਂ ਕਰਨ ਲਈ ਦੁਨੀਆ ’ਚ ਪ੍ਰਮੁੱਖ ਸਪਲਾਈਕਰਤਾ ਬਣਨ ਦੀ ਅਭਿਲਾਸ਼ੀ ਯੋਜਨਾ ਬਣਾਈ ਗਈ ਹੈ। ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਿਨ ਵੈਸ਼ਣਵ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਲਈ 10 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਵਿਸ਼ਵ ਆਰਥਿਕ ਮੰਚ 2023 ਦੀ ਸਾਲਾਨਾ ਬੈਠਕ ’ਚ ‘ਸੈਮੀਕੰਡਕਟਰ ਸਪਲਾਈ ’ਚ ਝਟਕਿਆਂ ਤੋਂ ਸਬਕ’ ਉੱਤੇ ਆਯੋਜਿਤ ਸੈਸ਼ਨ ’ਤੇ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਦੀ ਮੰਗ ਵਾਲਾ ਬਾਜ਼ਾਰ ਬਹੁਤ ਵੱਡਾ ਹੈ ਅਤੇ ਬੁਨਿਆਦੀ ਢਾਂਚਾ, ਹੁਨਰ ਅਤੇ ਤਕਨਾਲੋਜੀ ਨੂੰ ਦੇਖਦੇ ਹੋਏ ਭਾਰਤ ’ਚ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਹੁਨਰਮੰਦਾਂ ਨੂੰ ਤਿਆਰ ਕਰ ਰਹੀ ਸਾਡੀ ਯੂਨੀਵਰਸਿਟੀ ਸਿਸਟਮ ਸਾਡੀ ਕਾਫੀ ਮਦਦ ਕਰ ਰਿਹਾ ਹੈ ਕਿਉਂਕਿ ਅਸੀਂ ਹੁਨਰ ਨੂੰ ਸਹੀ ਦਿਸ਼ਾ ’ਚ ਤਰਾਸ਼ਣ ਲਈ ਕਈ ਯੂਨੀਵਰਸਿਟੀਆਂ ਨਾਲ ਕਾਂਟ੍ਰੈਕਟ ਕੀਤਾ ਹੈ।

ਸਰਕਾਰ ਦੀਆਂ ਆਪਣੀਆਂ ਨਿਵੇਸ਼ ਯੋਜਨਾਵਾਂ ਬਾਰੇ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਖੁਦ ਇਸ ’ਚ 10 ਅਰਬ ਡਾਲਰ ਲਗਾ ਰਹੀ ਹੈ ਅਤੇ ਉਸ ਨੇ ਇਕ ਲੰਬੀ ਕਾਰਜ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਭਾਰਤ ’ਚ ਇਨੋਵੇਸ਼ਨ ਲੋੜਾਂ ਮਿਲਾ ਕੇ ਵੀ ਦੁਨੀਆ ਭਰ ਦਾ ਪ੍ਰਮੁੱਖ ਸੈਮੀਕੰਡਕਟਰ ਸਪਲਾਈਕਰਤਾ ਬਣਨ ’ਚ ਕਾਫੀ ਸੰਭਾਵਨਾਵਾਂ ਦੇਖਦੇ ਹਾਂ। (ਇਲੈਕਟ੍ਰਿਕ ਵਾਹਨਾਂ ਅਤੇ ਹੋਰ ਅਤਿਆਧੁਨਿਕ ਤਕਨਾਲੋਜੀਆਂ ’ਚ ਵੀ ਇਸ ਦੀ ਵਰਤੋਂ ਹੁੰਦੀ ਹੈ।) ਸਾਨੂੰ ਭਰੋਸਾ ਹੈ ਕਿ ਮੰਗ ਕਾਫੀ ਉੱਚੀ ਰਹਿਣ ਵਾਲੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਧਾ ਦਰ ’ਚ ਭਾਰੀ ਤੇਜ਼ੀ ਆਉਣ ਦੀ ਉਮੀਦ ਦਰਮਿਆਨ ਇਹ ਉਦਯੋਗ 6-7 ਸਾਲਾਂ ’ਚ ਦੁੱਗਣਾ ਹੋ ਕੇ 1,000 ਅਰਬ ਡਾਲਰ ਦਾ ਹੋਣ ਵਾਲਾ ਹੈ। ਵੈਸ਼ਵਣ ਨੇ ਇਹ ਵੀ ਕਿਹਾ ਕਿ ਸਰਕਾਰ ਚੌਗਿਰਦੇ ’ਤੇ ਸੋਚ ਰਹੀ ਹੈ ਅਤੇ ਇਹ ਯਕੀਨੀ ਕਰੇਗੀ ਕਿ ਨਵੇਂ ਕਾਰਖਾਨਿਆਂ ’ਚ ਗ੍ਰੀਨ ਊਰਜਾ ਦੀ ਸਪਲਾਈ ਹੋਵੇ।


author

Harinder Kaur

Content Editor

Related News