ਭਾਰਤ ਦੀ ਪਾਮ ਤੇਲ ਦਰਾਮਦ 29 ਫੀਸਦੀ ਘਟ ਕੇ 5,53,084 ਟਨ ’ਤੇ : SEA

Tuesday, Feb 15, 2022 - 06:52 PM (IST)

ਭਾਰਤ ਦੀ ਪਾਮ ਤੇਲ ਦਰਾਮਦ 29 ਫੀਸਦੀ ਘਟ ਕੇ 5,53,084 ਟਨ ’ਤੇ : SEA

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਪਾਮ ਤੇਲ ਦੀ ਦਰਾਮਦ ਜਨਵਰੀ ’ਚ 29.15 ਫੀਸਦੀ ਘਟ ਕੇ 5,53,084 ਟਨ ’ਤੇ ਆ ਗਈ। ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸ. ਈ. ਏ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਦੌਰਾਨ ਆਰ. ਬੀ. ਡੀ. ਪਾਮੋਲੀਨ ਦੀ ਦਰਾਮਦ ’ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਘਰੇਲੂ ਰਿਫਾਇਨਰੀਆਂ ਦੀ ਪ੍ਰੇਸ਼ਾਨੀ ਵਧੀ ਹੈ। ਭਾਰਤ ਦੁਨੀਆ ਦੇ ਪ੍ਰਮੁੱਖ ਵਨਸਪਤੀ ਤੇਲ ਖਰੀਦਦਾਰ ਹੈ। ਜਨਵਰੀ 2021 ’ਚ ਭਾਰਤ ਨੇ 7,80,741 ਟਨ ਪਾਮ ਤੇਲ ਦੀ ਦਰਾਮਦ ਕੀਤੀ ਸੀ।

ਜਨਵਰੀ ’ਚ ਭਾਰਤ ਦੀ ਕੁੱਲ ਵਨਸਪਤੀ ਤੇਲ ਦਰਾਮਦ 16 ਫੀਸਦੀ ਵਧ ਕੇ 12.70 ਲੱਖ ਟਨ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 10.96 ਲੱਖ ਟਨ ਰਹੀ ਸੀ। ਦੇਸ਼ ਦੀ ਕੁੱਲ ਵਨਸਪਤੀ ਤੇਲ ਦਰਾਮਦ ’ਚ 60 ਫੀਸਦੀ ਤੋਂ ਵੱਧ ਹਿੱਸਾ ਪਾਮ ਤੇਲ ਦਾ ਹੈ। ਐੱਸ. ਈ. ਏ. ਮੁਤਾਬਕ ਆਰ. ਬੀ. ਡੀ. ਪਾਮੋਲੀਨ ਅਤੇ ਕੱਚੇ ਪਾਮ ਤੇਲ (ਸੀ. ਪੀ. ਓ.) ਦਰਮਿਆਨ ਟੈਕਸ ਦੇ ਅੰਤਰ ’ਚ ਕਮੀ ਨਾਲ ਆਰ. ਬੀ. ਡੀ. ਪਾਮੋਲੀਨ ਦੀ ਦਰਾਮਦ ’ਚ ਵਾਧਾ ਹੋਇਆ ਹੈ। ਇਹ ਵਾਧਾ ਸੀ. ਪੀ. ਓ. ਦੀ ਕੀਮਤ ’ਤੇ ਹੋਇਆ ਹੈ। ਸੀ. ਪੀ. ਓ. ਘਰੇਲੂ ਰਿਫਾਇਨਰੀਆਂ ਲਈ ਕੱਚਾ ਮਾਲ ਹੈ। ਸੀ. ਪੀ. ਓ. ਦੀ ਦਰਾਮਦ ’ਚ ਕਮੀ ਨਾਲ ਘਰੇਲੂ ਰਿਫਾਇਨਰੀਆਂ ਪ੍ਰਭਾਵਿਤ ਹੁੰਦੀਆਂ ਹਨ। ਸਰਕਾਰ ਨੇ ਦਸੰਬਰ 2021 ’ਚ ਰਿਫਾਇੰਡ ਪਾਮ ਤੇਲ ’ਤੇ ਪ੍ਰਭਾਵੀ ਦਰਾਮਦ ਡਿਊਟੀ 19.25 ਫੀਸਦੀ ਤੋਂ ਘਟਾ ਕੇ 13.75 ਫੀਸਦੀ ਕਰ ਦਿੱਤੀ ਹੈ। ਹਾਲਾਂਕਿ ਇਸ ਦੇ ਨਾਲ-ਨਾਲ ਸੀ. ਪੀ. ਓ. ’ਤੇ ਦਰਾਮਦ ਡਿਊਟੀ ਨਹੀਂ ਘਟਾਈ ਗਈ ਹੈ। ਐੱਸ. ਈ. ਏ. ਨ ਕਿਹਾ ਿਕ ਜਨਵਰੀ-ਮਾਰਚ ਤਿਮਾਹੀ ਦੌਰਾਨ ਆਰ. ਬੀ. ਡੀ. ਪਾਮੋਲੀਨ ਦੀ 8-9 ਲੱਖ ਟਨ ਦਰਾਮਦ ਹੋ ਸਕਦੀ ਹੈ। ਇਹ ਸੀ. ਪੀ. ਓ. ਦੀ ਕੀਮਤ ’ਤੇ ਹੋਵੇਗਾ।


author

Harinder Kaur

Content Editor

Related News