ਚਾਲੂ ਵਿੱਤੀ ਸਾਲ ’ਚ ਭਾਰਤ ਦਾ ਤੇਲ ਬੀਜ ਐਕਸਪੋਰਟ 10-15 ਫੀਸਦੀ ਵਧ ਸਕਦਾ ਹੈ : ਐਕਸਪੋਰਟਰ

06/27/2023 1:20:56 PM

ਨਵੀਂ ਦਿੱਲੀ (ਭਾਸ਼ਾ) – ਚਾਲੂ ਵਿੱਤੀ ਸਾਲ ਦੌਰਾਨ ਭਾਰਤ ਦਾ ਤੇਲ ਬੀਜ ਐਕਸਪੋਰਟ 10-15 ਫੀਸਦੀ ਵਧਣ ਦੀ ਉਮੀਦ ਹੈ। ਐਕਸਪੋਰਟਰਾਂ ਨੇ ਦੱਸਿਆ ਕਿ ਵਪਾਰੀਆਂ ਨੂੰ ਦੱਖਣ ਪੂਰਬੀ ਏਸ਼ੀਆ, ਲੈਟਿਨ ਅਮਰੀਕਾ ਅਤੇ ਅਫਰੀਕਾ ਤੋਂ ਚੰਗੇ ਅਾਰਡਰ ਮਿਲ ਰਹੇ ਹਨ। ਵਿੱਤੀ ਸਾਲ 2022-23 ’ਚ ਤੇਲ ਬੀਜ ਐਕਸਪੋਰਟ 20 ਫੀਸਦੀ ਤੋਂ ਜ਼ਿਆਦਾ ਵਧ ਕੇ 1.33 ਅਰਬ ਅਮਰੀਕੀ ਡਾਲਰ (ਲਗਭਗ 10,900 ਕਰੋੜ ਰੁਪਏ) ਸੀ। ਦੇਸ਼ ਤੋਂ ਐਕਸਪੋਰਟ ਕੀਤੇ ਜਾਮ ਵਾਲੇ ਮੁੱਲ ਤੇਲ ਬੀਜ ’ਚ ਮੂੰਗਫਲੀ, ਤਿਲ, ਸੋਇਆਬੀਨ, ਅਰੰਡੀ ਅਤੇ ਸੂਰਜਮੁਖੀ ਸ਼ਾਮਲ ਹਨ।

ਭਾਰਤੀ ਤੇਲ ਬੀਜ ਅਤੇ ਉਪਜ ਐਕਸਪੋਰਟ ਪ੍ਰਮੋਸ਼ਨ ਕੌਂਸਲ (ਆਈ. ਓ. ਪੀ. ਈ. ਪੀ. ਸੀ.) ਦੇ ਸਾਬਕਾ ਚੇਅਰਮੈਨ ਖੁਸ਼ਵੰਤ ਜੈਨ ਨੇ ਕਿਹਾ ਕਿ ਮੰਗ ਚੰਗੀ ਹੈ ਅਤੇ ਸਾਨੂੰ ਇਸ ਸਾਲ ਵੀ ਚੰਗੇ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਬੀਜ ਦਾ ਰਕਬਾ ਵਧਣ ਨਾਲ ਇਸ ਸਾਲ ਪੈਦਾਵਾਰ ਵਧਾਉਣ ’ਚ ਮਦਦ ਮਿਲੇਗੀ ਅਤੇ ਇਸ ਦਾ ਮਤਲਬ ਹੈ ਕਿ ਅਸੀਂ ਵਧੇਰੇ ਐਕਸਪੋਰਟ ਕਰ ਸਕਾਂਗੇ। ਭਾਰਤ ਲਈ ਪ੍ਰਮੁੱਖ ਐਕਸਪੋਰਟ ਸਥਾਨ ਇੰਡੋਨੇਸ਼ੀਆ, ਵੀਅਤਨਾਮ, ਚੀਨ, ਮਲੇਸ਼ੀਆ, ਫਿਲੀਪੀਂਸ ਅਤੇ ਯੂਰਪੀ ਸੰਘ ਹਨ। ਆਈ. ਓ. ਪੀ. ਈ. ਪੀ. ਸੀ. ਦੇ ਉੱਪ-ਪ੍ਰਧਾਨ ਰੂਤੁਪਰਣਾ ਡੋਲੇ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਾਨੂੰ 10-15 ਫੀਸਦੀ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ ਤਿਲਹਨ ਐਕਸਪੋਰਟ ’ਚ ਮੂੰਗਫਲੀ ਅਤੇ ਤਿਲ ਦੀ ਹਿੱਸੇਦਾਰੀ 80-85 ਫੀਸਦੀ ਹੈ।


Harinder Kaur

Content Editor

Related News