ਅਕਤੂਬਰ ਮਹੀਨੇ ’ਚ ਡੀਜ਼ਲ ਦੀ ਖਪਤ ’ਚ 3 ਸਾਲ ਦੀ ਸਭ ਤੋਂ ਵੱਡੀ ਗਿਰਾਵਟ

Friday, Nov 15, 2019 - 07:16 PM (IST)

ਅਕਤੂਬਰ ਮਹੀਨੇ ’ਚ ਡੀਜ਼ਲ ਦੀ ਖਪਤ ’ਚ 3 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਨਵੀਂ ਦਿੱਲੀ(ਇੰਟ.)-ਭਾਰਤ ’ਚ ਅਕਤੂਬਰ ਮਹੀਨੇ ’ਚ ਡੀਜ਼ਲ ਦੀ ਖਪਤ ’ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਦੇਸ਼ ’ਚ ਸੁਸਤ ਉਦਯੋਗਿਕ ਅਤੇ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੀ ਹੈ। ਡੀਜ਼ਲ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਕਤੂਬਰ ’ਚ ਲਗਭਗ 7.4 ਫ਼ੀਸਦੀ ਡਿੱਗ ਕੇ 6.51 ਮਿਲੀਅਨ ਟਨ ਹੋ ਗਈ ਹੈ। ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਟ ਸੈੱਲ ਦੇ ਅੰਕੜਿਆਂ ਮੁਤਾਬਕ ਇਹ ਜਨਵਰੀ 2017 ਦੇ ਬਾਅਦ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਭਾਰਤ ਦੁਨੀਆ ਦਾ ਵੱਡਾ ਡੀਜ਼ਲ ਦਰਾਮਦਕਾਰ ਦੇਸ਼

ਸੂਤਰਾਂ ਮੁਤਾਬਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਡੀਜ਼ਲ ਦਰਾਮਦਕਾਰ ਦੇਸ਼ ਹੈ ਪਰ ਹੁਣ ਖਪਤ ਘਟਣ ਨਾਲ ਰਿਫਾਈਨਰੀ ’ਤੇ ਫਿਊਲ ਦਰਾਮਦ ਘੱਟ ਕਰਨ ਦਾ ਦਬਾਅ ਵਧੇਗਾ। ਡੀਜ਼ਲ ’ਚ ਖਪਤ ਦੀ ਇਕ ਵਜ੍ਹਾ ਲੋਕਾਂ ਦਾ ਇਲੈਕਟ੍ਰਿਕ ਵਾਹਨਾਂ ਵੱਲ ਸ਼ਿਫਟ ਹੋਣਾ ਵੀ ਹੈ। ਉਥੇ ਹੀ ਪ੍ਰਦੂਸ਼ਣ ਕਾਰਣ ਡੀਜ਼ਲ ਵਾਹਨਾਂ ਦੀ ਵਰਤੋਂ ’ਤੇ ਰੋਕ ਵੀ ਡੀਜ਼ਲ ਦੀ ਖਪਤ ’ਚ ਕਮੀ ਦੀ ਵਜ੍ਹਾ ਰਹੀ ਹੈ। ਇਸ ਤੋਂ ਇਲਾਵਾ ਆਟੋ ਸੇਲਸ ’ਚ ਗਿਰਾਵਟ ਵੀ ਡੀਜ਼ਲ ਦੀ ਖਪਤ ’ਚ ਕਮੀ ਦੀ ਇਕ ਵਜ੍ਹਾ ਬਣ ਗਈ ਹੈ।

ਪੈਟਰੋਲ ਅਤੇ ਗੈਸੋਲੀਨ ਦੀ ਵਧੀ ਖਪਤ

ਓਧਰ ਦੂਜੇ ਪਾਸੇ ਅਕਤੂਬਰ ਮਹੀਨੇ ’ਚ ਭਾਰਤ ’ਚ ਗੈਸੋਲੀਨ ਅਤੇ ਪੈਟਰੋਲ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 8.9 ਫ਼ੀਸਦੀ ਵਧ ਕੇ 2.54 ਮਿਲੀਅਨ ਟਨ ਹੋ ਗਈ ਹੈ। ਉਥੇ ਹੀ ਜੇਕਰ ਫਿਊਲ ਡਿਮਾਂਡ ਦੀ ਗੱਲ ਕਰੀਏ ਤਾਂ ਇਸ ’ਚ ਇਕ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਚਾਲੂ ਵਿੱਤੀ ਸਾਲ ਦੇ ਅਪ੍ਰੈਲ ਤੋਂ ਅਕਤੂਬਰ ਮਹੀਨੇ ਦੌਰਾਨ ਰਿਹਾ ਹੈ।


author

Karan Kumar

Content Editor

Related News