‘GST 2.0’ ਨਾਲ ਲੋਕਾਂ ਦੇ ਹੱਥਾਂ ’ਚ ਹੋਵੇਗਾ ਜ਼ਿਆਦਾ ਪੈਸਾ, ਲਾਗਤ ਮੁਕਾਬਲੇਬਾਜ਼ੀ ’ਚ ਹੋਵੇਗਾ ਸੁਧਾਰ: ਉਦਯੋਗ

Monday, Sep 22, 2025 - 06:45 PM (IST)

‘GST 2.0’ ਨਾਲ ਲੋਕਾਂ ਦੇ ਹੱਥਾਂ ’ਚ ਹੋਵੇਗਾ ਜ਼ਿਆਦਾ ਪੈਸਾ, ਲਾਗਤ ਮੁਕਾਬਲੇਬਾਜ਼ੀ ’ਚ ਹੋਵੇਗਾ ਸੁਧਾਰ: ਉਦਯੋਗ

ਨਵੀਂ ਦਿੱਲੀ (ਭਾਸ਼ਾ) - ਉਦਯੋਗਿਕ ਸੰਸਥਾਵਾਂ ਨੇ ਕਿਹਾ ਹੈ ਕਿ ਸੋਮਵਾਰ ਤੋਂ ਲਾਗੂ ਅਗਲੀ ਪੀੜ੍ਹੀ ਦਾ ਜੀ.ਐੱਸ.ਟੀ. 2.0 ਸੁਧਾਰ ਖਪਤਕਾਰਾਂ ਦੇ ਹੱਥਾਂ ’ਚ ਜ਼ਿਆਦਾ ਪੈਸੇ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਸੁਧਾਰਾਂ ਨਾਲ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮ.ਐੱਸ.ਐੱਮ.ਈ.) ਲਈ ਪਾਲਣਾ ਦਾ ਬੋਝ ਘੱਟ ਹੋਵੇਗਾ, ਉਦਯੋਗ ਲਈ ਉਤਪਾਦਨ ਲਾਗਤ ਘਟੇਗੀ ਅਤੇ ਭਾਰਤ ਦਾ ਵਿਕਾਸ ਮਜ਼ਬੂਤ ​​ਹੋਵੇਗਾ।

ਇਹ ਵੀ ਪੜ੍ਹੋ :     Aadhaar Card ਯੂਜ਼ਰਸ ਲਈ ਵੱਡੀ ਖ਼ਬਰ: ਘਰ ਬੈਠੇ ਅਪਡੇਟ ਕਰ ਸਕੋਗੇ ਡਿਟੇਲਸ, ਜਾਣੋ UIDAI ਦੇ ਨਵੇਂ App ਬਾਰੇ

ਕਈ ਵਸਤਾਂ ’ਤੇ ਘਟੀਆਂ ਜੀ.ਐੱਸ.ਟੀ. ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ’ਚ ‘ਬਚਤ ਉਤਸਵ’ ਦੱਸਿਆ ਸੀ। ਉਦਯੋਗ ਸੰਸਥਾ ਫਿੱਕੀ ਦੇ ਪ੍ਰਧਾਨ ਹਰਸ਼ ਵਰਧਨ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਵਦੇਸ਼ੀ ’ਤੇ ਨਵੇਂ ਸਿਰੇ ਤੋਂ ਜ਼ੋਰ ਦੇਣ ਨਾਲ ਨਾਲ ਸੁਚਾਰੂ ਟੈਕਸ ਢਾਂਚਾ ਘਰੇਲੂ ਉਤਪਾਦਨ ਅਤੇ ਨਿਰਮਾਣ ਨੂੰ ਹੁਲਾਰਾ ਦੇਵੇਗਾ।

ਇਹ ਵੀ ਪੜ੍ਹੋ :     65 ਕਰੋੜ PhonePe ਉਪਭੋਗਤਾਵਾਂ ਲਈ ਖੁਸ਼ਖਬਰੀ! RBI ਨੇ ਦਿੱਤੀ ਵੱਡੀ ਮਨਜ਼ੂਰੀ, ਹੁਣ ਬਦਲੇਗਾ ਭੁਗਤਾਨ ਦਾ ਤਰੀਕਾ

ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਨੇ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰਾਂ ਨੂੰ ਲੋਕ-ਕੇਂਦ੍ਰਿਤ ਦੱਸਿਆ। ਸੀ. ਆਈ. ਆਈ. ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਜੀ.ਐੱਸ.ਟੀ. ਬੱਚਤ ਉਤਸਵ ਵਜੋਂ ਤਿਆਰ ਕੀਤਾ ਗਿਆ ਪੈਕੇਜ ਖਪਤਕਾਰਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਦੇਵੇਗਾ, ਐੱਮ.ਐੱਸ.ਐੱਮ.ਈ. ਲਈ ਪਾਲਣਾ ਨੂੰ ਆਸਾਨ ਬਣਾਏਗਾ, ਉਦਯੋਗ ਲਈ ਇਨਪੁਟ ਲਾਗਤਾਂ ਨੂੰ ਘਟਾਏਗਾ ਅਤੇ ਭਾਰਤ ਦੀ ਵਿਕਾਸ ਗਤੀ ਨੂੰ ਮਜ਼ਬੂਤ ​​ਕਰੇਗਾ। ਜੀ.ਐੱਸ.ਟੀ. ’ਚ ਹੁਣ ਦੋ-ਪੱਧਰੀ ਟੈਕਸ ਢਾਂਚਾ ਹੋਵੇਗਾ, ਜਿਸ ਵਿਚ ਜ਼ਿਆਦਾਤਰ ਵਸਤਾਂ ਅਤੇ ਸੇਵਾਵਾਂ ’ਤੇ 5 ਅਤੇ 18 ਫੀਸਦੀ ਟੈਕਸ ਲਾਇਆ ਜਾਵੇਗਾ। ਹਾਲਾਂਕਿ, ਲਗਜ਼ਰੀ ਵਸਤਾਂ ’ਤੇ 40 ਫੀਸਦੀ ਟੈਕਸ ਲਾਇਆ ਜਾਵੇਗਾ।

ਇਹ ਵੀ ਪੜ੍ਹੋ :     GST ਕਟੌਤੀ ਤੋਂ ਬਾਅਦ ਸਰਕਾਰ ਦੀ ਸਖ਼ਤੀ, 54 ਵਸਤੂਆਂ ਦੀ ਨਵੀਂ ਸੂਚੀ, ਦਰਾਂ ਨਾ ਘਟਾਈਆਂ ਤਾਂ ਹੋਵੇਗੀ ਕਾਰਵਾਈ
ਇਹ ਵੀ ਪੜ੍ਹੋ :     GST 'ਚ ਕਟੌਤੀ ਤੋਂ ਬਾਅਦ ਸੈਕਿੰਡ ਹੈਂਡ ਕਾਰਾਂ 'ਤੇ ਮਿਲ ਰਹੀ ਛੋਟ, ਲੱਖਾਂ ਦੀ ਮਿਲ ਰਹੀ ਰਾਹਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News