ਭਾਰਤ ਦੀ ਵਾਧਾ ਦਰ 2018 ''ਚ 7.4 ਫ਼ੀਸਦੀ ਰਹਿਣ ਦਾ ਅੰਦਾਜ਼ਾ : ਆਈ. ਐੱਮ. ਐੱਫ.

Tuesday, Jan 23, 2018 - 09:51 AM (IST)

ਵਾਸ਼ਿੰਗਟਨ/ਦਾਵੋਸ—ਭਾਰਤ ਦੀ ਵਾਧਾ ਦਰ ਸਾਲ 2018 'ਚ 7.4 ਫ਼ੀਸਦੀ ਰਹੇਗੀ। ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਇਹ ਅੰਦਾਜ਼ਾ ਲਾਇਆ ਹੈ। 
ਆਈ. ਐੱਮ. ਐੱਫ. ਨੇ ਕਿਹਾ ਕਿ ਇਸ ਦੌਰਾਨ ਚੀਨ ਦੀ ਵਾਧਾ ਦਰ 6.8 ਫ਼ੀਸਦੀ ਰਹੇਗੀ। ਇਸ ਤਰ੍ਹਾਂ ਭਾਰਤ ਉਭਰਦੀਆਂ ਅਰਥਵਿਵਸਥਾਵਾਂ 'ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ।  ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਸਿਖਰ ਬੈਠਕ ਦੇ ਮੌਕੇ 'ਤੇ ਵੱਖਰੇ ਤੌਰ 'ਤੇ ਜਾਰੀ ਆਪਣੇ ਤਾਜ਼ਾ ਵਿਸ਼ਵ ਆਰਥਿਕ ਸਿਨੇਰਿਓ (ਡਬਲਿਊ. ਈ. ਓ.) ਰਿਪੋਰਟ 'ਚ ਇੰਟਰਨੈਸ਼ਨਲ ਮੋਨੇਟਰੀ ਫੰਡ ਨੇ ਸਾਲ 2019 'ਚ ਭਾਰਤ ਦੀ ਵਾਧਾ ਦਰ 7.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।  ਆਈ. ਐੱਮ. ਐੱਫ. ਨੇ ਕਿਹਾ ਕਿ ਉਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਸਾਲ 2018 ਅਤੇ 2019 'ਚ ਕੁਲ ਵਾਧਾ ਦਰ ਦੇ ਅੰਦਾਜ਼ੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


Related News