​​​​​​​870 ਟਨ ਹੋਇਆ ਭਾਰਤ ਦਾ ਸੋਨੇ ਦਾ ਭੰਡਾਰ ,ਜਾਣੋ RBI ਆਪਣੀ ਤਿਜ਼ੋਰੀ ''ਚ ਕਿਵੇਂ ਰਖਦਾ ਹੈ Gold

Monday, Jun 30, 2025 - 01:01 PM (IST)

​​​​​​​870 ਟਨ ਹੋਇਆ ਭਾਰਤ ਦਾ ਸੋਨੇ ਦਾ ਭੰਡਾਰ ,ਜਾਣੋ RBI ਆਪਣੀ ਤਿਜ਼ੋਰੀ ''ਚ ਕਿਵੇਂ ਰਖਦਾ ਹੈ Gold

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਹਰ ਘਰ ਦੀ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸੋਨੇ ਦੀ ਅਹਿਮੀਅਤ ਨੂੰ ਸਮਝਦਾ ਹੈ। ਇਹੀ ਕਾਰਨ ਹੈ ਕਿ ਉਹ 1991 ਦੇ ਆਰਥਿਕ ਸੰਕਟ ਤੋਂ ਬਾਅਦ ਸੋਨੇ ਦਾ ਭੰਡਾਰ ਕਈ ਗੁਣਾ ਵਧਾ ਚੁੱਕਾ ਹੈ ਅਤੇ ਮੌਜੂਦਾ ਸਮੇਂ ’ਚ ਇਹ ਲੱਗਭਗ 870 ਟਨ ਪਹੁੰਚ ਗਿਆ ਹੈ। ਕੇਂਦਰੀ ਬੈਂਕ 12.5 ਕਿਲੋ ਭਾਰ ਦੀ ਸੋਨੇ ਦੀ ਇੱਟ ਦੇ ਰੂਪ ’ਚ ਵੱਖ-ਵੱਖ ਥਾਵਾਂ ’ਤੇ ਇਹ ਸੋਨਾ ਭੰਡਾਰ ਰੱਖਦਾ ਹੈ। ਆਰ. ਬੀ. ਆਈ. ’ਤੇ ਬਣੀ ਇਕ ਡਾਕੂਮੈਂਟਰੀ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ :     ਦੁਨੀਆ ਭਰ 'ਚ ਵਧਿਆ Mystery Doll ਦਾ ਕ੍ਰੇਜ਼, ਇਕ ਗੁੱਡੀ ਦੀ ਕੀਮਤ ਜਾਣ ਉੱਡਣਗੇ ਹੋਸ਼

ਆਰ. ਬੀ. ਆਈ. ਨੇ ਆਪਣੇ ਕਾਰੋਬਾਰ ਅਤੇ ਭੂਮਿਕਾਵਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਹਾਲ ਹੀ ’ਚ ਜਾਰੀ ਡਾਕੂਮੈਂਟਰੀ ਜ਼ਰੀਏ ਇਹ ਵੀ ਦੱਸਿਆ ਹੈ ਕਿ ਸਾਡਾ ਦੇਸ਼ ਦੁਨੀਆ ’ਚ ਕਰੰਸੀ ਨੋਟ ਦੇ ਸਭ ਤੋਂ ਵੱਡੇ ਉਤਪਾਦਕਾਂ ’ਚੋਂ ਇਕ ਹੈ, ਜਿੱਥੇ ਅਮਰੀਕਾ ’ਚ ਇਹ ਲੱਗਭਗ 5,000 ਕਰੋੜ ਇਕਾਈਆਂ, ਯੂਰਪ ’ਚ 2,900 ਕਰੋੜ ਇਕਾਈਆਂ ਹਨ, ਉਥੇ ਹੀ ਭਾਰਤ ’ਚ ਇਹ 13,000 ਕਰੋੜ ਇਕਾਈਆਂ (2 ਮਈ, 2025 ਦੀ ਸਥਿਤੀ ਅਨੁਸਾਰ ਚਲਨ ’ਚ ਕੁਲ ਨੋਟ ਦਾ ਮੁੱਲ 38.1 ਲੱਖ ਕਰੋੜ ਰੁਪਏ) ਹੈ। ਇਹ ਪਹਿਲੀ ਵਾਰ ਹੈ, ਜਦੋਂ ਆਰ. ਬੀ. ਆਈ. ਦੇ ਕੰਮਾਂ ਨੂੰ ਡਾਕੂਮੈਂਟਰੀ ਦੇ ਰੂਪ ’ਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਦਾ ਸ਼ੁਰੂ ਹੋਇਆ Downfall, ਜਾਣੋ ਇਕ ਹਫ਼ਤੇ 'ਚ ਕਿੰਨੇ ਘਟੇ Gold-Silver ਦੇ ਭਾਅ

‘ਆਰ. ਬੀ. ਆਈ. ਅਨਲਾਕਡ : ਬਿਆਂਡ ਦਿ ਰੁਪੀ’ ਸਿਰਲੇਖ ਨਾਲ ਜਾਰੀ 5 ਭਾਗਾਂ ਵਾਲੀ ਇਹ ਲੜੀ ਜੀਓ ਹੋਟਸਟਾਰ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਹੈ । ਇਸ ’ਚ ਪਹਿਲੀ ਵਾਰ ਆਰ. ਬੀ. ਆਈ. ਨੇ ਆਪਣੇ ‘ਗੋਲਡ ਵਾਲੇਟ’ (ਤਿਜ਼ੌਰੀ) ਨੂੰ ਵਿਖਾਇਆ ਹੈ।

ਇਹ ਵੀ ਪੜ੍ਹੋ :     24 IPOs  ਨਾਲ ਸ਼ੇਅਰ ਬਾਜ਼ਾਰ ਰਿਹਾ ਗੁਲਜ਼ਾਰ, ਜੁਲਾਈ ਮਹੀਨੇ 26 ਕੰਪਨੀਆਂ ਦੀ ਤਿਆਰ ਹੋਈ ਸੂਚੀ

ਇਹ ਵੀ ਪੜ੍ਹੋ :     ਭਾਰਤੀ ਕਾਰੀਗਰਾਂ ਨੇ Itlay ਦੀ ਕੰਪਨੀ 'ਤੇ ਲਗਾਏ ਗੰਭੀਰ ਦੋਸ਼, 2 ਲੱਖ 'ਚ ਵੇਚ ਰਹੇ 400 ਰੁਪਏ ਦਾ ਉਤਪਾਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News