ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 461.16 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ

01/10/2020 9:43:49 PM

ਮੁੰਬਈ (ਭਾਸ਼ਾ)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 3 ਜਨਵਰੀ ਨੂੰ ਖਤਮ ਹਫਤੇ ’ਚ 3.689 ਅਰਬ ਡਾਲਰ ਵਧ ਕੇ 461.157 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਵਿਦੇਸ਼ੀ ਕਰੰਸੀ ਜਾਇਦਾਦ ’ਚ ਵਾਧੇ ਦੀ ਵਜ੍ਹਾ ਨਾਲ ਵਿਦੇਸ਼ੀ ਕਰੰਸੀ ਭੰਡਾਰ ਵਧਿਆ ਹੈ। ਵਿਦੇਸ਼ੀ ਕਰੰਸੀ ਜਾਇਦਾਦ 3.013 ਅਰਬ ਡਾਲਰ ਵਧ ਕੇ 427.949 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨਾ ਭੰਡਾਰ ਵੀ 66.6 ਕਰੋਡ਼ ਡਾਲਰ ਵਧ ਕੇ 28.058 ਅਰਬ ਡਾਲਰ ਹੋ ਗਿਆ। Ãਸਮੀਖਿਆ ਅਧੀਨ ਹਫਤੇ ਦੌਰਾਨ ਕੌਮਾਂਤਰੀ ਕਰੰਸੀ ਫੰਡ ’ਚ ਵਿਸ਼ੇਸ਼ ਨਿਕਾਸੀ ਹੱਕ 70 ਲੱਖ ਡਾਲਰ ਦੇ ਵਾਧੇ ਨਾਲ 1.447 ਅਰਬ ਡਾਲਰ ਹੋ ਗਿਆ, ਜਦੋਂਕਿ ਆਈ. ਐੱਮ. ਐੱਫ. ’ਚ ਰਾਖਵੀਂ ਪੂੰਜੀ 30 ਲੱਖ ਡਾਲਰ ਵਧ ਕੇ 3.703 ਅਰਬ ਡਾਲਰ ਹੋ ਗਈ।


Karan Kumar

Content Editor

Related News