ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ''ਚ ਗਿਰਾਵਟ,421.33 ਅਰਬ ਡਾਲਰ ''ਤੇ ਪਹੁੰਚਿਆ

Saturday, Mar 24, 2018 - 11:37 AM (IST)

ਨਵੀਂ ਦਿੱਲੀ— ਲਗਾਤਾਰ ਦੋ ਹਫਤਿਆਂ ਤੱਕ ਤੇਜ਼ੀ ਦੇ ਬਾਅਦ ਦੇਸ਼ ਦਾ ਵਿਦੇਸ਼ੀ ਮੂਦਰਾ ਭੰਡਾਰ 16  ਭੰਡਾਰ 16 ਮਾਰਚ ਨੂੰ ਖਤਮ ਹਫਤੇ 'ਚ 15.24 ਕਰੋੜ ਡਾਲਰ ਘਟ ਕੇ 421.33 ਅਰਬ ਡਾਲਰ ਰਹਿ ਗਿਆ ਜਿਸਦਾ ਮੁੱਖ ਕਾਰਨ ਵਿਦੇਸ਼ੀ ਮੁਦਰਾ ਅਸਟੇਟ 'ਚ ਕਮੀ ਆਈ ਹੈ। ਰਿਜ਼ਰਵ ੂਬੈਂਕ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 72.89 ਕਰੋੜ ਡਾਲਰ ਵਧ ਕੇ 421.487 ਅਰਬ ਡਾਲਰ ਹੋ ਗਿਆ ਸੀ।

9 ਫਰਵਰੀ ਨੂੰ ਵਿਦੇਸ਼ੀ ਮੁਦਰਾ ਭੰਡਾਰ 421.91 ਅਰਬ ਡਾਲਰ ਦੇ ਉੱਚ ਪੱਧਰ ਨੂੰ ਛੂ ਗਿਆ ਸੀ। ਅੱਠ ਸਤੰਬਰ 2017 ਨੂੰ ਵਿਦੇਸ਼ੀ ਮੁਦਰਾ ਭੰਡਾਰ ਨੇ ਪਹਿਲੀ ਬਾਰ 400 ਅਰਬ ਡਾਲਰ ਦੇ ਪੱਧਰ ਨੂੰ ਲੰਘਿਆ ਸੀ, ਪਰ ਉਸਦੇ ਬਾਅਦ 'ਚ ਇਸ 'ਚ ਘਟ ਵੱਧ ਹੁੰਦੀ ਰਹੀ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦਰਸਾਉਂਦੇ ਹਨ ਕਿ ਹਫਤੇ 'ਚ ਕੁਲ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ, ਯਾਨੀ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ.ਸੀ.ਏ.) 17.52 ਕਰੋੜ ਡਾਲਰ ਘਟਾ ਕੇ 396.15 ਅਰਬ ਡਾਲਰ ਰਹਿ ਗਈ।

ਰਿਜ਼ਰਵ ਬੈਂਕ ਨੇ ਕਿਹਾ ਕਿ ਸੋਨੇ ਦੇ ਭੰਡਾਰ 1.32 ਕਰੋੜ ਡਾਲਰ ਵਧ ਕੇ 21.56 ਅਰੂਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਵਿਸ਼ੇਸ਼ ਨਿਕਾਸੀ ਅਧਿਕਾਰ 41 ਲੱਖ ਡਾਲਰ ਵਧ ਕੇ 1.53 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਨੇ ਕਿਹਾ ਕਿ ਆਈ.ਐੱਮ.ਐੱਫ. 'ਚ ਦੇਸ਼ ਦਾ ਮੁਦਰਾ ਭੰਡਾਰ ਵੀ 55 ਲੱਖ ਡਾਲਰ ਵੱਧ ਕੇ 2.07 ਅਰਬ ਡਾਲਰ ਹੋ ਗਿਆ।


Related News