ਤਿਉਹਾਰੀ ਮੌਸਮ ''ਚ ਭਾਰਤ ਦੇ ਈ-ਕਾਮਰਸ ਖੇਤਰ ਦੀ ਵਿਕਰੀ 8.3 ਅਰਬ ਡਾਲਰ ਰਹੀ

Friday, Nov 27, 2020 - 10:12 PM (IST)

ਤਿਉਹਾਰੀ ਮੌਸਮ ''ਚ ਭਾਰਤ ਦੇ ਈ-ਕਾਮਰਸ ਖੇਤਰ ਦੀ ਵਿਕਰੀ 8.3 ਅਰਬ ਡਾਲਰ ਰਹੀ

ਨਵੀਂ ਦਿੱਲੀ- ਭਾਰਤ ਦੇ ਈ-ਕਾਮਰਸ ਖੇਤਰ ਵਿਚ ਇਸ ਸਾਲ ਤਿਉਹਾਰੀ ਮੌਸਮ ਦੌਰਾਨ 15 ਅਕਤੂਬਰ ਤੋਂ 15 ਨਵੰਬਰ ਵਿਚਕਾਰ ਕੁੱਲ 8.3 ਅਰਬ ਡਾਲਰ (ਤਕਰੀਬਨ 58,000 ਕਰੋੜ ਰੁਪਏ) ਦੀ ਵਿਕਰੀ ਹੋਈ। ਸੋਧ ਫਰਮ ਰੈਡਸੀਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 65 ਫ਼ੀਸਦੀ ਵਧੇਰੇ ਹੈ। 

ਰੈਡਸੀਰ ਨੇ ਇਕ ਰਿਪੋਰਟ ਵਿਚ ਕਿਹਾ ਕਿ ਤਿਉਹਾਰਾਂ ਤੋਂ ਪਹਿਲਾਂ ਇਸ ਦੌਰਾਨ 7 ਅਰਬ ਡਾਲਰ ਦੀ ਵਿਕਰੀ ਦਾ ਅਨੁਮਾਨ ਲਗਾਇਆ ਗਿਆ ਸੀ, ਜਦਕਿ ਅਸਲ ਵਿਚ ਵਿਕਰੀ ਇਸ ਤੋਂ ਵੱਧ ਰਹੀ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਸਤੰਬਰ ਵਿਚ ਕੁੱਲ ਵਿਕਰੀ 3.2 ਅਰਬ ਡਾਲਰ (ਤਕਰੀਬਨ 22,000 ਕਰੋੜ ਰੁਪਏ) ਰਹੀ, ਜੋ ਤਿਉਹਾਰੀ ਮੌਸਮ ਵਿਚ ਵੱਧ ਕੇ 8.3 ਅਰਬ ਡਾਲਰ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਿਉਹਾਰੀ ਮੌਸਮ ਵਿਚ ਅਮੇਜ਼ਨ ਅਤੇ ਫਲਿੱਪਕਾਰਟ ਸਮੂਹ ਦੀ ਕੁਲ ਵਿਕਰੀ ਵਿਚ 88 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਰਹੀ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਹਾਂ ਕੰਪਨੀਆਂ ਵਿਚ ਫਲਿੱਪਕਾਰਟ ਦੀ ਹਿੱਸੇਦਾਰੀ ਵਧੇਰੇ ਰਹੀ ਹੈ। 


author

Sanjeev

Content Editor

Related News