ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਮਾਲੀ ਸਾਲ ’ਚ ਘਟ ਕੇ 6.6 ਫੀਸਦੀ ਰਹਿਣ ਦਾ ਅੰਦਾਜ਼ਾ : BMI

Tuesday, Aug 11, 2026 - 07:05 PM (IST)

ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਮਾਲੀ ਸਾਲ ’ਚ ਘਟ ਕੇ 6.6 ਫੀਸਦੀ ਰਹਿਣ ਦਾ ਅੰਦਾਜ਼ਾ : BMI

ਬਿਜ਼ਨੈੱਸ ਡੈਸਕ - ਫਿੱਚ ਸਮੂਹ ਦੀ ਕੰਪਨੀ ਬੀ. ਐੱਮ. ਆਈ. ਨੇ ਮੰਗਲਵਾਰ ਨੂੰ ਅੰਦਾਜ਼ਾ ਪ੍ਰਗਟਾਇਆ ਕਿ ਚਾਲੂ ਮਾਲੀ ਸਾਲ 2026-27 ’ਚ ਭਾਰਤ ਦੀ ਆਰਥਿਕ ਵਾਧਾ ਦਰ ਘਟ ਕੇ 6.6 ਫੀਸਦੀ ਰਹਿ ਸਕਦੀ ਹੈ। ਪਿਛਲੇ ਮਾਲੀ ਸਾਲ 2025-26 ’ਚ ਅਰਥਵਿਵਸਥਾ 7.7 ਫੀਸਦੀ ਦੀ ਦਰ ਨਾਲ ਵਧੀ ਸੀ।

ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ

ਬੀ. ਐੱਮ. ਆਈ. ਮੁਤਾਬਕ ਪਿਛਲੇ ਸਾਲ ਕੀਤੀਆਂ ਗਈਆਂ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਸੋਧਾਂ ਤੋਂ ਮਿਲਿਆ ਉਤਸ਼ਾਹ ਹੁਣ ਘੱਟ ਹੋਣ ਅਤੇ ਉੱਚੀ ਮਹਿੰਗਾਈ ਕਾਰਨ ਪਰਿਵਾਰਾਂ ਦੀ ਆਮਦਨ ਪ੍ਰਭਾਵਿਤ ਹੋਣ ਨਾਲ ਵਾਧੇ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।

ਇਹ ਵੀ ਪੜ੍ਹੋ :  ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ

ਮਹਿੰਗਾਈ ਨਾਲ ਪਰਿਵਾਰਾਂ ਦੀ ਆਮਦਨ ’ਤੇ ਅਸਰ

ਬੀ. ਐੱਮ. ਆਈ. ਨੇ ਏਸ਼ੀਆ-ਪ੍ਰਸ਼ਾਂਤ ਖੇਤਰ ’ਤੇ ਆਪਣੀ ਰਿਪੋਰਟ ’ਚ ਕਿਹਾ ਕਿ ਮਾਲੀ ਸਾਲ 2026-27 ’ਚ ਭਾਰਤ ਦੀ ਔਸਤ ਮਹਿੰਗਾਈ ਦਰ 5.4 ਫੀਸਦੀ ਦੇ ਉੱਚੇ ਪੱਧਰ ’ਤੇ ਰਹਿ ਸਕਦੀ ਹੈ। ਇਸ ਨਾਲ ਪਰਿਵਾਰਾਂ ਦੀ ਅਸਲ ਆਮਦਨ ਅਤੇ ਨਿੱਜੀ ਖਪਤ ’ਤੇ ਦਬਾਅ ਪੈਣ ਦੀ ਖਦਸ਼ਾ ਹੈ।

ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

ਜੀ. ਐੱਸ. ਟੀ. ਸੋਧਾਂ ਦਾ ਅਸਰ ਘਟਣ ਦੀ ਸੰਭਾਵਨਾ

ਪਿਛਲੇ ਸਾਲ ਸਤੰਬਰ ’ਚ ਲਾਗੂ ਜੀ. ਐੱਸ. ਟੀ. ਸੋਧਾਂ ਤਹਿਤ 375 ਵਸਤਾਂ ’ਤੇ ਟੈਕਸ ਦੀਆਂ ਦਰਾਂ ਘਟਾਈਆਂ ਗਈਆਂ ਸਨ। ਨਾਲ ਹੀ ਜੀ. ਐੱਸ. ਟੀ. ਦੀ 4 ਸਲੈਬ ਵਾਲੀ ਵਿਵਸਥਾ ਨੂੰ 5 ਅਤੇ 18 ਫੀਸਦੀ ਦੀਆਂ 2 ਮੁੱਖ ਦਰਾਂ ਤੱਕ ਸੀਮਤ ਕੀਤਾ ਗਿਆ ਸੀ। ਬੀ. ਐੱਮ. ਆਈ. ਅਨੁਸਾਰ ਇਨ੍ਹਾਂ ਸੋਧਾਂ ਤੋਂ ਮਿਲਿਆ ਵਿੱਤੀ ਉਤਸ਼ਾਹ ਹੁਣ ਹੌਲੀ-ਹੌਲੀ ਘੱਟ ਹੋਵੇਗਾ।

ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ

ਪੱਛਮੀ ਏਸ਼ੀਆ ਤਣਾਅ ਅਤੇ ਕਮਜ਼ੋਰ ਮਾਨਸੂਨ ਖਦਸ਼ਾ

ਬੀ. ਐੱਮ. ਆਈ. ਨੇ ਕਿਹਾ ਕਿ ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ, ਪਰ ਵਾਧੇ ਲਈ ਜੋਖਮ ਮੁੱਖ ਤੌਰ ’ਤੇ ਨਾਂਹ-ਪੱਖੀ ਹਨ। ਪੱਛਮੀ ਏਸ਼ੀਆ ’ਚ ਮੁੜ ਤੋਂ ਤਣਾਅ ਵਧਣਾ ਅਤੇ ਕਮਜ਼ੋਰ ਮਾਨਸੂਨ ਮੁੱਖ ਜੋਖਮ ਹਨ।

ਤੇਲ ਕੀਮਤਾਂ ਵਧੀਆਂ ਤਾਂ ਵਧੇਗਾ ਦਬਾਅ

ਬੀ. ਐੱਮ. ਆਈ. ਅਨੁਸਾਰ ਖੇਤਰ ਦੀ ਆਰਥਿਕ ਵਾਧੇ ਲਈ ਅਮਰੀਕਾ-ਈਰਾਨ ਸੰਘਰਸ਼ ਸਭ ਤੋਂ ਵੱਡਾ ਜੋਖਮ ਬਣਿਆ ਹੋਇਆ ਹੈ। ਸੰਘਰਸ਼ ਵਧਣ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਿਸ ਨਾਲ ਅਸਲ ਆਮਦਨ ਅਤੇ ਨਿੱਜੀ ਖਪਤ ਪ੍ਰਭਾਵਿਤ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਮੁੱਢਲੇ ਸਮਝੌਤੇ ’ਚ ਦੇਰੀ ਹੁੰਦੀ ਹੈ ਤਾਂ 2026 ’ਚ ਕੱਚੇ ਤੇਲ ਦੀ ਔਸਤ ਕੀਮਤ 86 ਡਾਲਰ ਪ੍ਰਤੀ ਬੈਰਲ ਦੇ ਮੌਜੂਦਾ ਅੰਦਾਜ਼ਾ ਤੋਂ ਉੱਪਰ ਜਾ ਸਕਦੀ ਹੈ ਅਤੇ ਵਾਧੇ ਦੇ ਅੰਦਾਜ਼ਾ ’ਚ ਫਿਰ ਬਦਲਾਅ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਇਹ ਵੀ ਪੜ੍ਹੋ
: 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News