ਭਾਰਤ ਦੀ ਕਪਾਹ ਦੀ ਬਰਾਮਦ ਵਧੀ, 2 ਸਾਲਾਂ ਦੇ ਉੱਚ ਪੱਧਰ ’ਤੇ ਪੁੱਜਾ ਅੰਕੜਾ

Saturday, Feb 17, 2024 - 10:16 AM (IST)

ਭਾਰਤ ਦੀ ਕਪਾਹ ਦੀ ਬਰਾਮਦ ਵਧੀ, 2 ਸਾਲਾਂ ਦੇ ਉੱਚ ਪੱਧਰ ’ਤੇ ਪੁੱਜਾ ਅੰਕੜਾ

ਨਵੀਂ ਦਿੱਲੀ (ਇੰਟ.)– ਦੁਨੀਆ ਭਰ ਵਿਚ ਵਧੇਰੇ ਕੀਮਤਾਂ ਦਰਮਿਆਨ ਪ੍ਰਤੀਯੋਗੀ ਕੀਮਤ ਨਿਰਧਾਰਣ ਕਾਰਨ ਭਾਰਤ ਦੀ ਕਪਾਹ ਦੀ ਬਰਾਮਦ ਫਰਵਰੀ 2023 ਵਿਚ 2 ਸਾਲਾਂ ਦੇ ਸਿਖਰ ’ਤੇ ਪਹੁੰਚਣ ਵੱਲ ਵਧ ਰਹੀ ਹੈ। ਏਸ਼ੀਆ ਵਿਚ ਪ੍ਰਮੁੱਖ ਖਰੀਦਦਾਰਾਂ ਨਾਲ 4,00,000 ਗੰਢਾਂ ਦੇ ਕਾਂਟ੍ਰੈਕਟ ’ਤੇ ਹਸਤਾਖ਼ਰ ਕੀਤੇ ਗਏ ਹਨ, ਜੋ 2022 ਤੋਂ ਬਾਅਦ ਉੱਚ ਬਰਾਮਦ ਦਾ ਪੱਧਰ ਹੈ। ਭਾਰਤ ਦੀ ਬਰਾਮਦ ਵਿਚ ਇਸ ਵਾਧੇ ਦਾ ਮੁੱਖ ਕਾਰਨ ਗਲੋਬਲ ਕੀਮਤਾਂ ਵਿਚ ਆਏ ਉਛਾਲ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਵਪਾਰੀਆਂ ਨੇ ਫਰਵਰੀ ’ਚ 4,00,000 ਗੰਢਾਂ (68,000 ਮੀਟ੍ਰਿਕ ਟਨ) ਕਪਾਹ ਦੀ ਬਰਾਮਦ ਲਈ ਪਹਿਲਾਂ ਹੀ ਕਾਂਟ੍ਰੈਕਟ ਕਰ ਲਿਆ ਹੈ। ਇਸ ਦਰਮਿਆਨ ਪ੍ਰਮੁੱਖ ਖਰੀਦਦਾਰਾਂ ਵਿਚ ਚੀਨ, ਬੰਗਲਾਦੇਸ਼ ਅਤੇ ਵੀਅਤਨਾਮ ਸ਼ਾਮਲ ਹਨ। ਅਨੁਮਾਨਾਂ ਮੁਤਾਬਕ ਭਾਰਤ 2023-24 ਮਾਰਕੀਟਿੰਗ ਸਾਲ ਦੌਰਾਨ ਲਗਭਗ 2 ਮਿਲੀਅਨ ਗੰਢਾਂ ਬਰਾਮਦ ਕਰ ਸਕਦਾ ਹੈ ਜੋ ਪਹਿਲਾਂ ਦੀਆਂ 1.4 ਮਿਲੀਅਨ ਗੰਢਾਂ ਦੀ ਉਮੀਦ ਨਾਲੋਂ ਵੱਧ ਹੈ। ਕੁੱਝ ਵਪਾਰੀਆਂ ਨੇ ਭਾਰਤੀ ਕਪਾਹ ਦੇ ਮੁਕਾਬਲੇਬਾਜ਼ਾਂ ਦੀ ਤੁਲਨਾ ਵਿਚ ਅਹਿਮ ਮੁੱਲ ਲਾਭ ਕਾਰਨ ਬਰਾਮਦ 2.5 ਮਿਲੀਅਨ ਗੰਢਾਂ ਤੱਕ ਪੁੱਜਣ ਦਾ ਵੀ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ

ਭਾਰਤੀ ਕਪਾਹ ਨੂੰ ਦੁਨੀਆ ਦੇ ਪ੍ਰਮੁੱਖ ਐਕਸਪੋਰਟਰਾਂ ਤੋਂ ਸਪਲਾਈ ਦੀ ਤੁਲਨਾ ਵਿਚ ਲਾਗਤ ਲਾਭ ਪ੍ਰਾਪਤ ਹੈ। ਦੁਨੀਆ ਦੇ ਪ੍ਰਮੁੱਖ ਐਕਸਪੋਰਟਰਾਂ ਵਿਚ ਅਮਰੀਕਾ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇਸ ਲਾਭ ਦਾ ਸਿਹਰਾ ਦਰਾਮਦ ਕਰਨ ਵਾਲੇ ਦੇਸ਼ਾਂ ਦੇ ਨਾਲ ਭਾਰਤ ਦੀ ਨੇੜਤਾ ਕਾਰਨ ਘੱਟ ਕੀਮਤਾਂ ਅਤੇ ਮਾਲ-ਢੋਆਈ ਲਾਗਤ ਨੂੰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News