ਭਾਰਤੀ ਖ਼ੂਬ ਕਰ ਰਹੇ ਹਨ ਆਨਲਾਈਨ ਸ਼ਾਪਿੰਗ, ਪਿਛਲੇ ਤਿੰਨ ਮਹੀਨੇ ’ਚ 36 ਫ਼ੀਸਦੀ ਵਧਿਆ ਕਾਰੋਬਾਰ
Thursday, Feb 11, 2021 - 09:35 AM (IST)
ਨਵੀਂ ਦਿੱਲੀ– 2020 ਦੀ ਆਖਰੀ ਤਿਮਾਹੀ ਯਾਨੀ ਅਕਤੂਬਰ-ਦਸੰਬਰ ’ਚ ਭਾਰਤ ’ਚ ਆਨਲਾਈਨ (ਈ-ਕਾਮਰਸ) ਆਰਡਰ ਦੀ ਗਿਣਤੀ (ਆਰਡਰ ਵਾਲਿਊਮ) 36 ਫ਼ੀਸਦੀ ਵਧੀ ਹੈ। ਇਸ ’ਚ ਸਭ ਤੋਂ ਜ਼ਿਆਦਾ ਗ੍ਰੋਥ ਪਰਨਸਲ ਕੇਅਰ ਅਤੇ ਬਿਊਟੀ ਐਂਡ ਵੈੱਲਨੈੱਸ ਸੇਗਮੈਂਟ ’ਚ ਦੇਖੀ ਗਈ ਹੈ। ਕੇਅਰਨ ਅਤੇ ਯੂਨੀਕਾਮਰਸ ਦੀ ਈ-ਕਾਮਰਸ ਟ੍ਰੇਡਸ ਰਿਪੋਰਟ ਮੁਤਾਬਕ ਇਸ ਤਿਮਾਹੀ ’ਚ ਪਰਸਨਲ ਕੇਅਰ ਅਤੇ ਬਿਊਟੀ ਐਂਡ ਵੈੱਲਨੈੱਸ ਸੇਗਮੈਂਟ ’ਚ 95 ਫ਼ੀਸਦੀ ਅਤੇ ਹੈਲਥਕੇਅਰ ਸੇਗਮੈਂਟ ’ਚ 46 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਆਰਡਰ ਵਾਲਿਊਮ ਅਤੇ ਆਰਡਰ ਵੈਲਯੂ ਯਾਨੀ ਆਰਡਰ ਦੀ ਕੁਲ ਕੀਮਤ ਦੇ ਮਾਮਲੇ ’ਚ ਟੀਅਰ 2 ਅਤੇ 3 ਸ਼ਹਿਰਾਂ ’ਚ ਅਕਤੂਬਰ-ਦਸੰਬਰ 2019 ਦੇ ਮੁਕਾਬਲੇ ਇਸ ਤਿਮਾਹੀ ’ਚ 90 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਬ੍ਰਾਂਡੇਡ ਪ੍ਰੋਡਕਟਸ ਦੇ ਆਰਡਰ 94 ਫ਼ੀਸਦੀ ਵਧੇ ਹਨ। ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਲੋਕ ਹੁਣ ਜ਼ਿਆਦਾ ਆਨਲਾਈਨ ਸ਼ਾਪਿੰਗ ਕਰ ਰਹੇ ਹਨ। ਅਕਤੂਬਰ-ਦਸੰਬਰ 2019 ਤਿਮਾਹੀ ’ਚ ਆਨਲਾਈਨ ਸ਼ਾਪਿੰਗ ’ਚ ਇਨ੍ਹਾਂ ਸ਼ਹਿਰਾਂ ਦੀ ਹਿੱਸੇਦਾਰੀ 32 ਫੀਸਦੀ ਸੀ ਜੋ ਅਕਤੂਬਰ-ਦਸੰਬਰ 2020 ’ਚ ਵਧ ਕੇ 46 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਆਰਡਰ ਵੈਲਯੂ ’ਚ ਆਈ ਕਮੀ
ਭਾਂਵੇ ਹੀ 2020 ਦੀ ਅੰਤਮ ਤਿਮਾਹੀ ’ਚ ਆਰਡਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੋਵੇ ਪਰ ਆਰਡਰ ਵੈਲਯੂ ਦੀ ਕੁਲ ਕੀਮਤ ’ਚ ਕਮੀ ਆਈ ਹੈ। ਇਹ 2019 ਦੀ ਅੰਤਿਮ ਤਿਮਾਹੀ ਦੇ ਮੁਕਾਬਲੇ 5 ਫ਼ੀਸਦੀ ਘੱਟ ਹੋਈ ਹੈ। ਫੈਸ਼ਨ ਅਤੇ ਅਸੈੱਸਰੀਜ਼ ਵਾਲਿਊਮ ਦੇ ਹਿਸਾਬ ਨਾਲ ਸਭ ਤੋਂ ਵੱਡਾ ਸੇਗਮੈਂਟ ਹੈ। ਇਸ ਨਾਲ ਆਰਡਰਾਂ ਦੀ ਗਿਣਤੀ ਤਾਂ 37 ਫ਼ੀਸਦੀ ਵਧੀ ਹੈ ਪਰ ਆਰਡਰ ਵੈਲਯੂ ’ਚ 7 ਫ਼ੀਸਦੀ ਗਿਰਾਵਟ ਆਈ ਹੈ। ਹਾਲਾਂਕਿ ਇਲੈਕਟ੍ਰਾਨਿਕ ਸਾਮਾਨ ਦੀ ਆਰਡਰ ਵੈਲਯੂ ’ਚ 12 ਅਤੇ ਆਰਡਰਾਂ ਦੀ ਗਿਣਤੀ ’ਚ 27 ਫ਼ੀਸਦੀ ਦਾ ਵਾਧਾ ਹੋਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।