6 ਕਰੋੜ ਡਾਲਰ ਫੰਡਿੰਗ ਨਾਲ ਯੂਨੀਕਾਰਨ ਕੰਪਨੀ ਬਣੀ ਇਨਕ੍ਰੇਡ
Tuesday, Dec 26, 2023 - 12:09 PM (IST)
ਨਵੀਂ ਦਿੱਲੀ (ਭਾਸ਼ਾ) – ਫਾਈਨਾਂਸ ਤਕਨਾਲੋਜੀ ਕੰਪਨੀ ਇਨਕ੍ਰੇਡ ਫੰਡਿੰਗ ਦੇ ਨਵੇਂ ਦੌਰ ’ਚ 6 ਕਰੋੜ ਡਾਲਰ ਦਾ ਫੰਡ ਜੁਟਾਉਣ ਦੇ ਨਾਲ ਹੀ ਯੂਨੀਕਾਰਨ ਕੰਪਨੀਆਂ ਦੇ ਵਿਸ਼ੇਸ਼ ਸਮੂਹ ’ਚ ਸ਼ਾਮਲ ਹੋ ਗਈ ਹੈ। ਇਕ ਅਰਬ ਡਾਲਰ ਤੋਂ ਵੱਧ ਮੁਲਾਂਕਣ ਵਾਲੀਆਂ ਨਵੀਆਂ ਕੰਪਨੀਆਂ ਨੂੰ ਯੂਨੀਕਾਰਨ ਦੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
ਇਨਕ੍ਰੇਡ ਨੇ ਇਕ ਬਿਆਨ ’ਚ ਕਿਹਾ ਕਿ ਫੰਡਿੰਗ ਦੇ ਸੀਰੀਜ਼-ਡੀ ਦੌਰ ’ਚ ਉਸ ਨੇ ਨਵੇਂ ਅਤੇ ਮੌਜੂਦਾ ਨਿਵੇਸ਼ਕਾਂ ਤੋਂ ਛੇ ਕਰੋੜ ਡਾਲਰ ਜੁਟਾਉਣ ’ਚ ਸਫਲਤਾ ਹਾਸਲ ਕੀਤੀ ਹੈ। ਇਸ ਤਰ੍ਹਾਂ ਕੰਪਨੀ ਦਾ ਕੁੱਲ ਮੁਲਾਂਕਣ ਡਾਲਰ ਹੋ ਗਿਆ ਹੈ। ਇਸ ਦੇ ਨਾਲ ਹੀ ਇਨਕ੍ਰੇਡ ਯੂਨੀਕਾਰਨ ਦਾ ਦਰਜਾ ਪਾਉਣ ਵਾਲੀ ਇਸ ਸਾਲ ਦੀ ਦੂਜੀ ਕੰਪਨੀ ਬਣ ਗਈ ਹੈ।
ਇਹ ਵੀ ਪੜ੍ਹੋ : ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ
ਇਨਕ੍ਰੇਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਫੰਡਿੰਗ ਸਾਡੇ ਸਫਰ ਵਿਚ ਇਕ ਖਾਸ ਮੁਕਾਮ ਰੱਖਦਾ ਹੈ ਅਤੇ ਸਾਨੂੰ ਯੂਨੀਕਾਰਨ ਦੇ ਦਰਜੇ ਤੱਕ ਲੈ ਜਾਂਦਾ ਹੈ। ਅਸੀਂ ਆਪਣੇ ਨਿਵੇਸ਼ਕਾਂ ਤੋਂ ਮਿਲੇ ਸਮਰਥਨ ਲਈ ਧੰਨਵਾਦੀ ਹਾਂ। ਫੰਡਿੰਗ ਦੇ ਇਸ ਦੌਰ ਦੀ ਅਗਵਾਈ ਐੱਮ. ਈ. ਐੱਮ. ਜੀ. ਦੇ ਰੰਜਨ ਪਈ ਨੇ 90 ਲੱਖ ਡਾਲਰ ਨਾਲ ਕੀਤੀ। ਆਰ. ਪੀ. ਗਰੁੱਪ ਦੇ ਚੇਅਰਮੈਨ ਰਵੀ ਪਿੱਲਈ ਨੇ 54 ਲੱਖ ਡਾਲਰ ਅਤੇ ਡਾਇਚੇ ਬੈਂਕ ਦੇ ਮੁਖੀ (ਨਿਸ਼ਚਿਤ ਆਮਦਨ ਅਤੇ ਮੁਦਰਾ) ਨੇ ਵੀ 12 ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਛੋਟੇ ਬੱਚੇ ਨੇ 700 ਰੁਪਏ 'ਚ ਮੰਗੀ 'Thar', ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8