ਫਿਰ ਵਧਣੇ ਸ਼ੁਰੂ ਹੋਏ ਆਂਡਿਆਂ ਦੇ ਭਾਅ, ਪੰਜਾਬ-ਹਰਿਆਣਾ ਦੇ ਪੋਲਟਰੀ ਉਦਯੋਗ ਦੀ ਵਧੀ ਮੁਸ਼ਕਲ
Tuesday, May 30, 2023 - 03:03 PM (IST)
ਨਵੀਂ ਦਿੱਲੀ - ਪੰਜਾਬ ਅਤੇ ਹਰਿਆਣਾ ਦਾ ਪੋਲਟਰੀ ਉਦਯੋਗ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਹਰਿਆਣਾ ਦੇ ਬਰਵਾਲਾ ਵਿੱਚ 30 ਤੋਂ 35 ਫੀਸਦੀ ਅਤੇ ਪੰਜਾਬ ਵਿੱਚ 20 ਫੀਸਦੀ ਪੋਲਟਰੀ ਫਾਰਮ ਬੰਦ ਹੋ ਚੁੱਕੇ ਹਨ। ਇਸ ਕਾਰਨ ਯੂਪੀ ਵੱਲੋਂ ਫਰਿੱਜ ਵਾਲੀਆਂ ਵੈਨਾਂ ਰਾਹੀਂ ਆਂਡਿਆਂ ਦੀ ਡਿਲੀਵਰੀ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਵਧੀ ਲਾਗਤ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ
ਪੋਲਟਰੀ ਫਾਰਮਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ ਇਹੀ ਰਹੀ ਤਾਂ 6 ਮਹੀਨਿਆਂ ਵਿੱਚ 50 ਫੀਸਦੀ ਪੋਲਟਰੀ ਫਾਰਮਰ ਕਾਰੋਬਾਰ ਤੋਂ ਬਾਹਰ ਹੋ ਜਾਣਗੇ। ਕੀਮਤ 'ਚ ਭਾਰੀ ਵਾਧਾ ਹੋ ਸਕਦਾ ਹੈ। ਆਂਡਿਆਂ ਦੀ ਕੀਮਤ 4.20 ਤੋਂ 4.50 ਰੁਪਏ ਥੋਕ ਚੱਲ ਰਹੀ ਹੈ। ਪ੍ਰਚੂਨ ਦੁਕਾਨਾਂ 'ਤੇ ਔਸਤਨ 5 ਰੁਪਏ ਵਿਚ ਵਿਕਣ ਵਾਲਾ ਆਂਡਾ ਇਕ ਮਹੀਨੇ ਵਿਚ 5.5 ਤੋਂ 6 ਰੁਪਏ ਦਾ ਹੋ ਗਿਆ ਹੈ। ਆਂਡਿਆਂ ਦੀ ਟਰੇ 165 ਰੁਪਏ ਤੋਂ ਵਧ ਕੇ ਲਗਭਗ 180-190 ਰੁ. ਤੱਕ ਹੋ ਗਈ ਹੈ।
ਪੋਲਟਰੀ ਫਾਰਮਰ ਕਰ ਰਹੇ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ
ਇਕ ਪੋਲਟਰੀ ਫਾਰਮਰ ਦਾ ਕਹਿਣਾ ਹੈ ਕਿ ਪੋਲਟਰੀ ਫਾਰਮਰਾਂ ਨੇ ਕੋਵਿਡ ਦੇ ਸਮੇਂ ਆਪਣੇ ਫਾਰਮ ਬੰਦ ਕਰ ਦਿੱਤੇ ਸਨ। ਕਈ ਲੋਕਾਂ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਪੋਲਟਰੀ ਫਾਰਮ ਬਣਾਏ ਹੋਏ ਸਨ। ਉਨ੍ਹਾਂ ਲਈ ਕਿਸ਼ਤ ਕਢਵਾਉਣੀ ਔਖੀ ਹੋ ਗਈ। ਜਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਪੋਲਟਰੀ ਫਾਰਮਰਾਂ ਨੂੰ ਮਹਾਮਾਰੀ, ਸਵਾਈਨ ਫਲੂ, ਮਹਿੰਗੀ ਲੇਬਰ, ਘੱਟ ਮੰਗ, ਬਿਮਾਰੀਆਂ ਕਾਰਨ ਪੰਛੀਆਂ ਦੀ ਮੌਤ ਅਤੇ ਫੀਡ ਅਤੇ ਪੋਲਟਰੀ ਦਵਾਈਆਂ ਦੀ ਮਹਿੰਗਾਈ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਕੰਪਨੀ ਰੋਲਸ ਰਾਇਸ ਖ਼ਿਲਾਫ਼ CBI ਨੇ ਦਰਜ ਕੀਤੀ FIR, ਜਾਣੋ ਕੀ ਹੈ ਪੂਰਾ ਮਾਮਲਾ
ਦੇਸ਼ ਵਿੱਚ ਹਰ ਸਾਲ 12900 ਕਰੋੜ ਆਂਡੇ ਪੈਦਾ ਹੁੰਦੇ ਹਨ। ਦੇਸ਼ ਵਿਚ ਆਂਡਿਆਂ ਦੇ ਉਤਪਾਦਨ ਦੇ 5 ਪ੍ਰਮੁੱਖ ਸੂਬੇ ਹਨ। ਦੇਸ਼ ਵਿੱਚ ਇਨ੍ਹਾਂ ਪੰਜ ਸੂਬਿਆਂ ਦਾ ਕੁੱਲ ਯੋਗਦਾਨ 64.65% ਹੈ।
ਸੂਬਾ ਉਤਪਾਦਨ
ਆਂਧਰਾ ਪ੍ਰਦੇਸ਼ (20.41%)
ਤਾਮਿਲਨਾਡੂ (16.08%)
ਤੇਲੰਗਾਨਾ (12.86%)
ਪੱਛਮੀ ਬੰਗਾਲ (8.84%)
ਕਰਨਾਟਕ (6.38%)
ਇਹ ਵੀ ਪੜ੍ਹੋ : ਸਰਕਾਰ ਨੇ ਛੋਟੀਆਂ ਸਕੀਮਾਂ 'ਚ ਨਿਵੇਸ਼ ਕਰਨ ਦੇ ਬਦਲੇ ਨਿਯਮ, ਤਿੰਨ ਸ਼੍ਰੇਣੀਆਂ 'ਚ ਵੰਡੇ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।