ਅੰਤਰਰਾਸ਼ਟਰੀ ਪੱਧਰ ''ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ, 22 ਦੇਸ਼ਾਂ ਨੇ ਭਾਰਤ ''ਚ ਖੋਲ੍ਹਿਆ ਵੈਸਟ੍ਰੋ ਖ਼ਾਤਾ

Monday, Jul 24, 2023 - 03:36 PM (IST)

ਅੰਤਰਰਾਸ਼ਟਰੀ ਪੱਧਰ ''ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ, 22 ਦੇਸ਼ਾਂ ਨੇ ਭਾਰਤ ''ਚ ਖੋਲ੍ਹਿਆ ਵੈਸਟ੍ਰੋ ਖ਼ਾਤਾ

ਨਵੀਂ ਦਿੱਲੀ - ਸਰਕਾਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਵਪਾਰੀਆਂ ਲਈ ਰੁਪਏ 'ਚ ਕਾਰੋਬਾਰ ਦੀ ਸੌਖ ਲ਼ਈ ਨਿਯਮ ਲਾਗੂ ਕੀਤੇ ਗਏ ਸਨ। ਇਸ ਵਿਵਸਥਾ ਨੂੰ ਕਈ ਹੋਰ ਦੇਸ਼ਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 22 ਦੇਸ਼ਾਂ ਦੇ ਬੈਂਕਾਂ ਨੇ ਰੁਪਏ ਵਿਚ ਕਾਰੋਬਾਰ ਲਈ ਭਾਰਤੀ ਬੈਂਕਾਂ ਵਿੱਚ ਵੋਸਟ੍ਰੋ ਖਾਤੇ ਖੋਲ੍ਹੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਸਮੇਤ ਕਈ ਹੋਰ ਦੇਸ਼ ਇਸ ਵਿਵਸਥਾ ਲਈ ਅੱਗੇ ਆ ਰਹੇ ਹਨ।

ਇਹ ਵੀ ਪੜ੍ਹੋ : ਗੋਲਡ ETF ਪ੍ਰਤੀ ਫਿਰ ਵਧਿਆ ਨਿਵੇਸ਼ਕਾਂ ਦਾ ਆਕਰਸ਼ਣ, ਸੋਨੇ ਦੇ ਮੁੱਲ ’ਚ ਰਿਕਾਰਡ ਤੇਜ਼ੀ ਨੇ ਬਦਲਿਆ ਮੂਡ

ਵਿਦੇਸ਼ ਮੰਤਰਾਲੇ ਮੁਤਾਬਕ ਬ੍ਰਿਟੇਨ , ਜਰਮਨੀ, ਬੇਲਾਰੂਸ, ਫਿਜ਼ੀ,ਬੋਤਸਵਾਨਾ, ਗੁਆਨਾ, ਇਜ਼ਰਾਈਲ, ਕੀਨੀਆ, ਮਲੇਸ਼ੀਆ, ਮਾਰੀਸ਼ੀਅਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਰੂਸ,ਸੇਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਤੰਜਾਨੀਆ, ਯੁਗਾਡਾਂ, ਬੰਗਲਾਦੇਸ਼, ਮਾਲਦੀਵ, ਕਜਾਖਸਤਾਨ ਆਦਿ ਦੇਸ਼ਾਂ ਦੇ ਬੈਂਕਾਂ ਨੇ ਭਾਰਤੀ ਬੈਂਕਾਂ ਵਿਚ ਰੁਪਏ ਵਿਚ ਲੈਣ-ਦੇਣ ਲਈ ਵੋਸਟ੍ਹੋ ਖ਼ਾਤਾ ਖੋਲ੍ਹਿਆ ਹੈ। 

ਰੁਪਏ ਵਿਚ ਕਾਰੋਬਾਰ ਨਾਲ ਮੁਦਰਾਵਾਂ ਦੇ ਵਟਾਂਦਰੇ ਨਾਲ ਜੁੜੇ ਖ਼ਤਰੇ ਘੱਟ ਹੋਣਗੇ। ਇਸ ਦੇ ਨਾਲ ਹੀ ਮੁਦਰਾ ਦਾ ਮੁੱਲ ਘੱਟ ਹੋਣ ਕਾਰਨ ਹੋ ਰਹੇ ਨੁਕਸਾਨ ਤੋਂ ਵੀ ਬਚਿਆ ਜਾ ਸਕੇਗਾ ਅਤੇ ਮੁਦਰਾ ਭੰਡਾਰ ਬਚਾਇਆ ਜਾ ਸਕੇਗਾ। ਮੌਜੂਦਾ ਸਮੇਂ ਦੇਸ਼ ਦੇ ਕੁੱਲ ਕਾਰੋਬਾਰ ਦਾ ਸਿਰਫ਼ 1.5 ਫ਼ੀਸਦੀ ਦਾ ਭੁਗਤਾਨ ਹੀ ਭਾਰਤੀ ਰੁਪਏ ਵਿਚ ਹੋ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜੇ ਇਸ ਰੁਪਏ ਦੇ ਲੈਣ-ਦੇਣ ਨੂੰ ਵਧਾਉਣ ਵਿਚ ਕੁਝ ਸਮਾਂ ਲੱਗੇਗਾ। ਅਜੇ ਇਸ ਦੇ ਸ਼ੁਰੂਆਤੀ ਢਾਂਚੇ 'ਤੇ ਕੰਮ ਜਾਰੀ ਹੈ। 

ਇਹ ਵੀ ਪੜ੍ਹੋ : Elon Musk ਦੀ ਕੰਪਨੀ ਟੇਸਲਾ ਨੂੰ ਝਟਕਾ, ਨਹੀਂ ਬਣੇਗੀ ਕੋਈ ਸਪੈਸ਼ਲ ਪਾਲਸੀ

ਅੰਤਰਰਾਸ਼ਟਰੀ ਪੱਧਰ 'ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ

ਦੂਜੇ ਪਾਸੇ ਭਾਰਤੀ ਰੁਪਏ ਦੇ ਕਾਰੋਬਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧਾਉਣ ਲ਼ਈ ਸਰਕਾਰ ਕਈ ਪੱਧਰ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਕਈ ਦੇਸ਼ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦੀ ਸਹੂਲਤ ਦਿੱਤੀ ਜਾਵੇ। ਇਸ ਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਰੁਪਏ ਵਿਚ ਕਾਰੋਬਾਰ ਲਈ ਜ਼ਿਆਦਾ ਤੋਂ ਜ਼ਿਆਦਾ ਆਯਾਤ-ਨਿਰਯਾਤ ਕੀਤਾ ਜਾਵੇ। 

ਇਹ ਵੀ ਪੜ੍ਹੋ : Fortune ਬ੍ਰਾਂਡ ਦੇ ਵੇਚੇ ਜਾ ਰਹੇ ਸਨ ਨਕਲੀ ਉਤਪਾਦ, ਅਡਾਨੀ ਵਿਲਮਰ ਨੇ ਕੀਤੀ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harinder Kaur

Content Editor

Related News