MSME ਵਰਗੀਕਰਣ ਲਈ ਨਿਵੇਸ਼ ਤੇ ਕਾਰੋਬਾਰ ਦੀ ਹੱਦ ਵਧਾਈ

Sunday, Feb 02, 2025 - 06:27 PM (IST)

MSME ਵਰਗੀਕਰਣ ਲਈ ਨਿਵੇਸ਼ ਤੇ ਕਾਰੋਬਾਰ ਦੀ ਹੱਦ ਵਧਾਈ

ਨਵੀਂ ਦਿੱਲੀ (ਨਵੋਦਿਆ ਟਾਈਮਸ) - ਸਰਕਾਰ ਨੇ ਸ਼ਨੀਵਾਰ ਨੂੰ ਸਾਰੇ ਸੂਖਮ, ਲਘੂ ਅਤੇ ਦਰਮਿਆਨੇ ਉਦਮਾਂ (ਐੱਮ. ਐੱਸ. ਐੱਮ. ਈ.) ਦੇ ਵਰਗੀਕਰਣ ਲਈ ਨਿਵੇਸ਼ ਅਤੇ ਕਾਰੋਬਾਰ ਦੀ ਹੱਦ ਵਧਾਉਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ :     Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਪੈਮਾਨੇ ਦੀ ਯੋਗਤਾ, ਤਕਨੀਕੀ ਅਪਗ੍ਰੇਡ ਅਤੇ ਪੂੰਜੀ ਤੱਕ ਬਿਹਤਰ ਪਹੁੰਚ ਹਾਸਲ ਕਰਨ ’ਚ ਮਦਦ ਕਰਨ ਲਈ ਸਾਰੇ ਐੱਮ. ਐੱਸ. ਐੱਮ. ਈ. ਦੇ ਵਰਗੀਕਰਣ ਹੇਤੂ ਨਿਵੇਸ਼ ਅਤੇ ਕਾਰੋਬਾਰ ਦੀ ਹੱਦ ਨੂੰ ਕ੍ਰਮਵਾਰ 2.5 ਅਤੇ 2 ਗੁਣਾ ਤੱਕ ਵਧਾਇਆ ਜਾਵੇਗਾ। ਇਸ ਨਾਲ ਉਨ੍ਹਾਂ ਨੂੰ ਵਧਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦਾ ‍ਆਤਮਵਿਸ਼ਵਾਸ ਮਿਲੇਗਾ।

ਇਹ ਵੀ ਪੜ੍ਹੋ :     Budget 2025 : ਵਿੱਤ ਮੰਤਰੀ ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਅਗਲੇ ਹਫਤੇ ਹੋਵੇਗਾ ਨਵੇਂ ਟੈਕਸ ਬਿੱਲ ਦਾ ਐਲਾਨ

1 ਕਰੋਡ਼ ਤੋਂ ਜ਼ਿਆਦਾ ਐੱਮ. ਐੱਸ. ਐੱਮ. ਈ. ਹਨ ਰਜਿਸਟਰਡ।

7.5 ਕਰੋਡ਼ ਲੋਕਾਂ ਨੂੰ ਦੇ ਰਹੇ ਹਨ ਰੋਜ਼ਗਾਰ।

36 ਫੀਸਦੀ ਨਿਰਮਾਣ ਦਾ ਉਤਪਾਦਨ ਕਰ ਰਹੇ ਐੱਮ. ਐੱਸ. ਐੱਮ. ਈ.।

45 ਫੀਸਦੀ ਬਰਾਮਦ ਦਾ ਹਿੱਸਾ ਐੱਮ. ਐੱਸ. ਐੱਮ. ਈ. ਦਾ ਹੈ।

ਇਹ ਵੀ ਪੜ੍ਹੋ :      ਜਾਣੋ ਕੌਣ ਹੈ ਬਜਟ ਦੌਰਾਨ ਚਰਚਾ 'ਚ ਆਈ ਬਿਹਾਰ ਦੀ ਦੁਲਾਰੀ ਦੇਵੀ, ਦੂਜਿਆਂ ਦੇ ਘਰਾਂ 'ਚ ਧੋਂਦੀ ਸੀ ਭਾਂਡੇ

ਕੌਮਾਂਤਰੀ ਸਪਲਾਈ ਲੜੀ ਨਾਲ ਭਾਰਤੀ ਅਰਥਵਿਵਸਥਾ ਨੂੰ ਜੋੜਨ ਲਈ ਘਰੇਲੂ ਨਿਰਮਾਣ ਸਮਰੱਥਾ ਵਧਾਈ ਜਾਵੇਗੀ।

ਸਰਕਾਰ ਉਦਯੋਗ 4.0 ਦੇ ਮੌਕੇ ਵਧਾਉਣ ਲਈ ਘਰੇਲੂ ਇਲੈਕਟ੍ਰਾਨਿਕ ਸਮੱਗਰੀ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰੇਗੀ।

ਉੱਭਰਦੇ ਟੀਅਰ 2 ਸ਼ਹਿਰਾਂ ’ਚ ਕੌਮਾਂਤਰੀ ਸਮਰੱਥਾ ਕੇਂਦਰਾਂ ਨੂੰ ਬੜ੍ਹਾਵਾ ਦੇਣ ਲਈ ਰਾਜਾਂ ਦਾ ਮਾਰਗਦਰਸ਼ਨ ਕਰਨ ਲਈ ਰਾਸ਼ਟਰੀ ਫਰੇਮਵਰਕ ਤਿਆਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ :     ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ 'ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News