5 ਦਿਨ ਬਾਅਦ ਵਧੀ ਸੋਨੇ-ਚਾਂਦੀ ਦੀ ਚਮਕ

11/11/2019 4:22:59 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਦੋਵੇਂ ਕੀਮਤੀ ਧਾਤੂਆਂ 'ਚ ਪਰਤੀ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਜ਼ਾਰ 'ਚ ਸੋਮਵਾਰ ਨੂੰ ਸੋਨਾ ਪੰਜ ਦਿਨ ਦੀ ਗਿਰਾਵਟ ਤੋਂ ਉਭਰਦਾ ਹੋਇਆ 50 ਰੁਪਏ ਚਮਕ ਕੇ 39,320 ਰੁਪਏ ਪ੍ਰਤੀ 10 ਗ੍ਰਾਮ 'ਤੇ ਅਤੇ ਚਾਂਦੀ 150 ਰੁਪਏ ਦੇ ਵਾਧੇ ਨਾਲ 45,600 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ।

ਅੰਤਰਰਾਸ਼ਟਰੀ ਬਜ਼ਾਰ 'ਚ ਘੱਟ ਕੀਮਤ 'ਤੇ ਹੋਈ ਖਰੀਦਦਾਰੀ ਕਾਰਨ ਪੀਲੀ ਧਾਤ 'ਚ ਤੇਜ਼ੀ ਰਹੀ। ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਵਪਾਰਕ ਜੰਗ ਦਾ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ ਹੈ ਅਤੇ ਗਲੋਬਲ ਅਰਥਵਿਵਸਥਾ ਦੀ ਸੁਸਤੀ ਬਰਕਰਾਰ ਹੈ। ਇਸ ਦੌਰਾਨ ਨਿਵੇਸ਼ਕਾਂ ਨੇ ਘੱਟ ਕੀਮਤ 'ਤੇ ਸੋਨੇ ਦੀ ਖਰੀਦਦਾਰੀ ਕੀਤੀ ਜਿਸ ਕਾਰਨ ਤੇਜੀ ਰਹੀ।

ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 5.65 ਡਾਲਰ ਚੜ੍ਹ ਕੇ 1,464.55 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 2.30 ਡਾਲਰ ਦੇ ਵਾਧੇ ਨਾਲ 1,465.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ 0.14 ਡਾਲਰ ਦੇ ਵਾਧੇ ਨਾਲ 16.88 ਡਾਲਰ ਪ੍ਰਤੀ ਔਂਸ ਪਹੁੰਚ ਗਈ।


Related News