ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਦਾ ਤੋਹਫਾ,  ਵਧਿਆ ਮਹਿੰਗਾਈ ਭੱਤਾ

03/25/2023 1:48:32 PM

ਨਵੀਂ ਦਿੱਲੀ - ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧਾ ਕੀਤਾ ਹੈ। ਮੁਲਾਜ਼ਮ ਲੰਬੇ ਸਮੇਂ ਤੋਂ ਇਸ ਮਹਿੰਗਾਈ ਭੱਤੇ ਦੀ ਉਡੀਕ ਕਰ ਰਹੇ ਸਨ। ਮੰਨਿਆ ਜਾ ਰਿਹਾ ਸੀ ਕਿ ਸਰਕਾਰ ਹੋਲੀ ਤੋਂ ਪਹਿਲਾਂ ਇਸ ਦਾ ਐਲਾਨ ਕਰ ਦੇਵੇਗੀ ਪਰ ਵਿੱਤੀ ਸਾਲ ਦੇ ਅੰਤ ਤੱਕ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਇਹ ਤੋਹਫਾ ਦੇ ਦਿੱਤਾ ਹੈ। ਸ਼ੁੱਕਰਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਡੀਏ 'ਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਇਹ 42 ਫ਼ੀਸਦੀ ਤੱਕ ਪਹੁੰਚ ਗਿਆ ਹੈ। ਪਹਿਲਾਂ ਇਹ 38 ਫ਼ੀਸਦੀ ਸੀ। ਸਰਕਾਰ ਹਰ 6 ਮਹੀਨੇ ਵਿਚ ਡੀਏ ਵਿਚ ਵਾਧੇ ਦਾ ਐਲਾਨ ਕਰਦੀ ਹੈ। ਮਹਿੰਗਾਈ ਵਧਣ ਦੇ ਆਧਾਰ 'ਤੇ ਡੀਏ ਵਿਚ ਵਾਧਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਇਸ ਸੂਬੇ ਨੇ ਫ਼ਸਲਾਂ ਦੇ ਨੁਕਸਾਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਕੀਤਾ ਐਲਾਨ

12,815 ਰੁਪਏ ਹੋਣਗੇ ਖ਼ਰਚ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸਰਕਾਰ ਡੀਏ ਵਾਧੇ 'ਤੇ 12,815 ਕਰੋੜ ਰੁਪਏ ਖਰਚ ਕਰੇਗੀ। 4 ਫੀਸਦੀ ਦੇ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 38 ਫੀਸਦੀ ਤੋਂ ਵਧ ਕੇ 42 ਫੀਸਦੀ ਹੋ ਗਿਆ ਹੈ। ਇਸ ਨਾਲ ਦੇਸ਼ ਦੇ 47 ਲੱਖ ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ (ਡੀਆਰ) ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਦੇਸ਼ ਦੇ 69 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਮਹਿੰਗਾਈ ਰਾਹਤ ਵੀ 38 ਫੀਸਦੀ ਤੋਂ ਵਧ ਕੇ 42 ਫੀਸਦੀ ਹੋ ਗਈ ਹੈ। ਇਹ 1 ਜਨਵਰੀ 2023 ਤੋਂ ਲਾਗੂ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਕਰਮਚਾਰੀ ਅਤੇ ਪੈਨਸ਼ਨਰ ਨੂੰ ਜਨਵਰੀ ਅਤੇ ਫਰਵਰੀ ਦਾ ਏਰਿਅਰ ਮਾਰਚ ਦੀ ਤਨਖ਼ਾਹ ਦੇ ਨਾਲ ਮਿਲੇਗਾ।

ਇਹ ਵੀ ਪੜ੍ਹੋ : ਕੌਣ ਹੈ ਅੰਮ੍ਰਿਤਾ ਆਹੂਜਾ? ਜਿਸਦਾ ਹਿੰਡਨਬਰਗ ਦੀ ਨਵੀਂ ਰਿਪੋਰਟ 'ਚ ਆਇਆ ਨਾਮ, ਜਾਣੋ ਕਿਹੜੇ ਲੱਗੇ ਦੋਸ਼

ਕਿੰਨੀ ਵਧੀ ਤਨਖ਼ਾਹ

ਮਹਿੰਗਾਈ ਵਧਣ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਵਧੀ ਹੋਈ ਤਨਖ਼ਾਹ ਮਿਲੇਗੀ। ਮੰਨ ਲਓ ਕਿਸੇ ਕੇਂਦਰੀ ਕਰਮਚਾਰੀ ਦੀ ਮੂਲ ਤਨਖ਼ਾਹ ਇਸ ਸਮੇਂ 18,000 ਰੁਪਏ ਮਹੀਨਾ ਹੈ। 38 ਫ਼ੀਸਦੀ ਡੀਏ ਦੇ ਹਿਸਾਬ ਨਾਲ ਉਹ ਪਹਿਲਾਂ 6,840 ਰੁਪਏ ਮਹਿੰਗਾਈ ਭੱਤਾ ਲੈ ਰਿਹਾ ਸੀ। ਹੁਣ ਡੀਏ ਵਿਚ 4 ਫ਼ੀਸਦੀ ਵਾਧਾ ਹੋ ਗਿਆ ਹੈ। 18,000 ਰੁਪਏ ਮੂਲ ਤਨਖ਼ਾਹ ਤੋਂ ਬਾਅਦ ਇਹ ਵਾਧਾ 720 ਦੇ ਹਿਸਾਬ ਨਾਲ ਹੋਵੇਗਾ। ਡੀਏ ਵਿਚ ਵਾਧੇ ਤੋਂ ਬਾਅਦ 18,000 ਰੁਪਏ ਤਨਖ਼ਾਹ ਲੈਣ ਵਾਲੇ ਮੁਲਾਜ਼ਮ ਨੂੰ 7,560 ਰੁਪਏ ਮਹਿੰਗਾਈ ਭੱਤਾ ਮਿਲੇਗਾ।

ਇਹ ਵੀ ਪੜ੍ਹੋ : ਜੇਬ 'ਤੇ ਵਧੇਗਾ ਬੋਝ! ਅਗਲੇ ਮਹੀਨੇ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਨ੍ਹਾਂ ਕੰਪਨੀਆਂ ਦੇ ਵਾਹਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News