ਆਂਡਿਆਂ ਦੀ ਕੀਮਤ ’ਚ ਹੋ ਸਕਦੈ ਇੰਨੇ ਰੁਪਏ ਦਾ ਵਾਧਾ, ਕੋਲਕਾਤਾ ’ਚ ਰੇਟ ਸਭ ਤੋਂ ਵੱਧ
Tuesday, Dec 19, 2023 - 11:30 AM (IST)
ਨਵੀਂ ਦਿੱਲੀ (ਇੰਟ.) – ਪਿਛਲੇ ਕੁੱਝ ਦਿਨਾਂ ਵਿਚ ਚੱਕਰਵਾਤ ਮਿਚੌਂਗ ਦੇ ਪ੍ਰਭਾਵ ਕਾਰਨ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਪੱਛਮੀ ਬੰਗਾਲ ਨੂੰ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਕਾਰਨ ਕੋਲਕਾਤਾ ਦੇ ਪ੍ਰਚੂਨ ਬਾਜ਼ਾਰਾਂ ਵਿਚ ਔਸਤਨ ਇਕ ਆਂਡੇ ਦੀ ਕੀਮਤ 7.50 ਰੁਪਏ ਹੈ ਅਤੇ ਸ਼ਹਿਰ ਦੇ ਪੌਸ਼ ਇਲਾਕਿਆਂ ਸਥਿਤ ਕੁੱਝ ਬਾਜ਼ਾਰਾਂ ਵਿਚ ਪਿਛਲੇ ਕੁੱਝ ਹਫ਼ਤਿਆਂ ਤੋਂ ਕੀਮਤ ਲਗਭਗ 8 ਰੁਪਏ ਤੱਕ ਪੁੱਜ ਗਈ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਪ੍ਰਚੂਨ ਬਾਜ਼ਾਰ ਵਿਚ ਇਕ ਆਂਡੇ ਦੀ ਕੀਮਤ 5.50 ਤੋਂ 6 ਰੁਪਏ ਦੇ ਦਰਮਿਆਨ ਹੁੰਦੀ ਸੀ।
ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ
ਇਸ ਮਾਮਲੇ ਦ ਸਬੰਧ ਵਿੱਚ ਪੋਲਟਰੀ ਫਾਰਮ ਉਦਯੋਗ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਆਂਡਿਆਂ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਆਂਧਰਾ ਪ੍ਰਦੇਸ਼ ਹੈ। ਕੁੱਲ ਦੇ ਕੁੱਲ ਉਤਪਾਦਨ ਵਿਚ ਆਂਧਰਾ ਪ੍ਰਦੇਸ਼ ਦਾ ਯੋਗਦਾਨ 20.41 ਫ਼ੀਸਦੀ ਹੈ। ਇਸ ਤੋਂ ਬਾਅਦ ਤਾਮਿਲਨਾਡੂ ਦਾ ਨੰਬਰ ਹੈ। ਆਂਡਿਆਂ ਦੇ ਉਤਪਾਦਨ ਵਿਚ ਤਾਮਿਲਨਾਡੂ ਦਾ ਦਾ ਯੋਗਦਾਨ 16.08 ਫ਼ੀਸਦੀ ਹੈ। ਤੀਜੇ ਨੰਬਰ ’ਤੇ ਤੇਲੰਗਾਨਾ ਹੈ। ਆਂਡਿਆਂ ਦੇ ਉਤਪਾਦਨ ਵਿਚ ਤੇਲੰਗਾਨਾ ਦਾ ਯੋਗਦਾਨ 12.86 ਫੀਸਦੀ ਹੈ।
ਇਹ ਵੀ ਪੜ੍ਹੋ - ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ
ਦੂਜੇ ਪਾਸੇ ਅਜਿਹੇ ਵਿਚ ਇਨ੍ਹਾਂ ਸੂਬਿਆਂ ਵਿਚ ਆਏ ਚੱਕਰਵਾਤੀ ਤੂਫਾਨ ਕਾਰਨ ਆਂਡਿਆਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ। ਇਸ ਦਾ ਅਸਰ ਦੇਸ਼ ਭਰ ਵਿਚ ਆਂਡਿਆਂ ਦੀ ਸਪਲਾਈ ’ਤੇ ਆਉਣ ਵਾਲੇ ਦਿਨਾਂ ਵਿਚ ਦੇਖਣ ਨੂੰ ਮਿਲ ਸਕਦਾ ਹੈ। ਬਿਹਾਰ, ਉੱਤਰ ਪ੍ਰਦੇਸ਼, ਪੰਜਾਬ ਵਿਚ ਆਂਡਿਆਂ ਦਾ ਉਤਪਾਦਨ ਘੱਟ ਹੈ। ਅਜਿਹੇ ਵਿਚ ਇਨ੍ਹਾਂ ਸੂਬਿਆਂ ਤੋਂ ਸਪਲਾਈ ਪ੍ਰਭਾਵਿਤ ਹੋਣ ’ਤੇ ਇੱਥੇ ਵੀ ਕੀਮਤ ’ਚ ਵਾਧਾ ਹੋ ਸਕਦਾ ਹੈ। ਠੰਡ ਵਿਚ ਆਂਡਿਆਂ ਦੀ ਮੰਗ ਸਭ ਤੋਂ ਵੱਧ ਹੈ। ਇਸ ਦਾ ਵੀ ਅਸਰ ਕੀਮਤ ’ਤੇ ਦਿਖਾਈ ਦੇ ਸਕਦਾ ਹੈ। ਪਿਛਲੇ ਕੁੱਝ ਦਿਨਾਂ ਵਿਚ ਕੀਮਤਾਂ ਵਧੀਆਂ ਵੀ ਹਨ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8