ਹੋਮ ਲੋਨ ’ਚ ਵਾਧੇ ਕਾਰਨ ਕ੍ਰੈਡਿਟ ਗ੍ਰੋਥ ’ਚ ਆਈ ਤੇਜ਼ੀ

Sunday, Feb 04, 2024 - 03:19 PM (IST)

ਹੋਮ ਲੋਨ ’ਚ ਵਾਧੇ ਕਾਰਨ ਕ੍ਰੈਡਿਟ ਗ੍ਰੋਥ ’ਚ ਆਈ ਤੇਜ਼ੀ

ਚੇਨਈ (ਅਨਸ) – ਚੋਟੀ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਰਤ ਦੇ ਆਰਥਿਕ ਵਿਕਾਸ ’ਚ ਪ੍ਰਮੁੱਖ ਯੋਗਦਾਨ ਦੇਣ ਵਾਲੀ ਘਰੇਲੂ ਬੱਚਤ ’ਚ ਵਿੱਤੀ ਸਾਲ 2011-12 ਤੋਂ ਬਾਅਦ ਗਿਰਾਵਟ ਆ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਇਹ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਔਸਤਨ ਲਗਭਗ 30 ਫੀਸਦੀ ਹੈ। ਆਨੰਦ ਰਾਠੀ ਸ਼ੇਅਰਸ ਐਂਡ ਸਟਾਕ ਬ੍ਰੋਕਰਸ ਦੇ ਮੁੱਖ ਅਰਥਸ਼ਾਸਤਰੀ ਅਤੇ ਕਾਰਜਕਾਰੀ ਡਾਇਰੈਕਟਰ ਸੁਜਾਨ ਹਾਜਰਾ ਨੇ ਦੱਸਿਆ ਕਿ ਤਾਜ਼ਾ ਅੰਕੜਿਆਂ ਮੁਤਾਬਕ ਵਿੱਤੀ ਸਾਲ 2021-22 ਤੱਕ ਮੌਜੂਦਾ ਬੱਚਤ ਦਰ ਕੁੱਲ ਘਰੇਲੂ ਉਤਪਾਦ ਦਾ 30.2 ਫੀਸਦੀ ਹੈ। ਵਿੱਤੀ ਸਾਲ 2011-12 ਤੋਂ ਇਹ ਰੁਝਾਨ ਗਿਰਾਵਟ ’ਤੇ ਹੈ ਜਦੋਂ ਬੱਚਤ ਦਰ ਕੁੱਲ ਘਰੇਲੂ ਉਤਪਾਦ ਦਾ 34.6 ਫੀਸਦੀ ਸੀ। ਪਿਛਲੇ ਦਹਾਕੇ ਵਿਚ ਬੱਚਤ ਦਰ ਔਸਤਨ ਕੁੱਲ ਘਰੇਲੂ ਉਤਪਾਦ ਦਾ ਲਗਭਗ 32 ਫੀਸਦੀ ਸੀ।

ਇਹ ਵੀ ਪੜ੍ਹੋ :    Europe 'ਚ UPI : ਹੁਣ Eiffel Tower 'ਤੇ ਜੇਬ 'ਚੋਂ ਨਹੀਂ mobile ਤੋਂ ਕਰ ਸਕੋਗੇ Payment

ਹਾਜਰਾ ਨੇ ਕਿਹਾ ਿਕ ਘਰੇਲੂ ਬੱਚਤ ਅਰਥਵਿਵਸਥਾ ਵਿਚ ਨਿਵੇਸ਼ ’ਚ ਯੋਗਦਾਨ ਕਰਦੀ ਹੈ। ਉੱਚ ਬੱਚਤ ਦਰ ਨਿਵੇਸ਼ ਦੇ ਮਾਹੌਲ ਨੂੰ ਬਾਹਰੀ ਫੰਡਿੰਗ ’ਤੇ ਸੀਮਾਂਤ ਨਿਰਭਰਤਾ ਨਾਲ ਘਰੇਲੂ ਫੰਡਿੰਗ ’ਤੇ ਨਿਰਭਰ ਹੋਣ ਦੀ ਸਹੂਲਤ ਮੁਹੱਈਆ ਕਰਦੀ ਹੈ। ਕੇਅਰ ਰੇਟਿੰਗਸ ਨੇ ਇਕ ਖੋਜ ਰਿਪੋਰਟ ’ਚ ਕਿਹਾ ਕਿ ਬੈਂਕਾਂ ਤੋਂ ਕਰਜ਼ਾ ਲੈਣ ਦੀ ਦਰ ਲਗਾਤਾਰ ਵਧ ਰਹੀ ਹੈ। ਸਾਲ ਦਰ ਸਾਲ 20.3 ਫੀਸਦੀ ਦੇ ਵਿਕਾਸ ਨਾਲ ਇਹ 12 ਜਨਵਰੀ 2024 ਨੂੰ ਸਮਾਪਤ ਪੰਦਰਵਾੜੇ ਲਈ 159.7 ਲੱਖ ਕਰੋੜ ਰੁਪਏ ’ਤੇ ਪੁੱਜ ਗਿਆ। ਕੇਅਰ ਰੇਟਿੰਗਸ ਨੇ ਕਿਹਾ ਕਿ ਵਧੀਆਂ ਹੋਈਆਂ ਵਿਆਜ ਦਰਾਂ, ਰੇਪੋ ਰੇਟ ਮਹਿੰਗਈ ਵਿਚ ਵਾਧਾ ਅਤੇ ਭੂ-ਸਿਆਸੀ ਮੁੱਦਿਆਂ ਦੇ ਸਬੰਧ ਵਿਚ ਗਲੋਬਲ ਅਨਿਸ਼ਚਿਤਾਵਾਂ ਹੋਰ ਪ੍ਰਮੁੱਖ ਕਾਰਕ ਹਨ ਜੋ ਕ੍ਰੈਡਿਟ ਵਿਕਾਸ ’ਤੇ ਅਸਰ ਪਾ ਸਕਦੇ ਹਨ।

ਇਹ ਵੀ ਪੜ੍ਹੋ :   ਮੋਦੀ ਸਰਕਾਰ ਦਾ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫਾ, ਹਾਈਵੇਅ 'ਤੇ ਬਣਨਗੇ ਇਕ ਹਜ਼ਾਰ ਰੈਸਟ ਹਾਊਸ
ਇਹ ਵੀ ਪੜ੍ਹੋ :   Paytm : ਡਿਜੀਟਲ ਧੋਖਾਧੜੀ, KYC ਉਲੰਘਣਾ ਦੇ ਸੰਕੇਤ ਮਿਲਣ ਤੋਂ ਬਾਅਦ RBI ਨੇ ਬੈਂਕ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News