ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ, ਜਾਣੋ ਅੱਜ ਦਾ ਮੁੱਲ

07/05/2018 4:12:42 PM

ਨਵੀਂ ਦਿੱਲੀ—ਮਜ਼ਬੂਤ ਸੰਸਾਰਿਕ ਰੁੱਖ ਦੇ ਵਿਚਕਾਰ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਗਾਤਾਰ ਲਿਵਾਲੀ ਨਾਲ ਸੋਨੇ ਦੀ ਕੀਮਤ 'ਚ ਦੂਜੇ ਦਿਨ ਵੀ ਤੇਜ਼ੀ ਬਣੀ ਰਹੀ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 10 ਰੁਪਏ ਵਧ ਕੇ 31,580 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ। ਉੱਧਰ ਉਦਯੌਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਵਧਣ ਨਾਲ ਚਾਂਦੀ 690 ਰੁਪਏ ਉਛਲ ਕੇ 40,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਕਾਰੋਬਾਰੀਆਂ ਨੇ ਕਿਹਾ ਕਿ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਨਿਰਮਾਤਾਵਾਂ ਦੀ ਲਗਾਤਾਰ ਲਿਵਾਲੀ ਅਤੇ ਸੰਸਾਰਿਕ ਪੱਧਰ 'ਤੇ ਵਧੀਆ ਰੁੱਖ ਨਾਲ ਸੋਨੇ 'ਚ ਤੇਜ਼ੀ ਆਈ। ਸੰਸਾਰਿਕ ਪੱਧਰ 'ਤੇ ਨਿਊਯਾਰਕ 'ਚ, ਸੋਨਾ 0.34 ਫੀਸਦੀ ਵਧ ਕੇ 1,256.50 ਡਾਲਰ ਪ੍ਰਤੀ ਔਂਸ 'ਤੇ ਰਿਹਾ ਜਦਕਿ ਚਾਂਦੀ 0.37 ਫੀਸਦੀ ਚੜ੍ਹ ਕੇ 16.06 ਡਾਲਰ ਪ੍ਰਤੀ ਔਂਸ 'ਤੇ ਰਹੀ। 

ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 10-10 ਰੁਪਏ ਵਧ ਕ੍ਰਮਵਾਰ: 31,580 ਰੁਪਏ ਅਤੇ 31,430 ਰੁਪਏ ਪ੍ਰਤੀ ਦੱਸ ਗ੍ਰਾਮ ਹੋ ਗਿਆ। ਕੱਲ੍ਹ ਸੋਨਾ 210 ਰੁਪਏ ਚੜ੍ਹਿਆ ਸੀ। ਹਾਲਾਂਕਿ ਸੀਮਿਤ ਸੌਦੇ ਦੇ ਦੌਰਾਨ ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ ਪ੍ਰਤੀ ਇਕਾਈ 'ਤੇ ਟਿਕੀ ਰਹੀ। ਉੱਧਰ ਚਾਂਦੀ ਵੀ ਸੋਨੇ ਦੀ ਰਾਹ 'ਤੇ ਨਜ਼ਰ ਆਈ। ਚਾਂਦੀ ਹਾਜ਼ਿਰ 690 ਰੁਪਏ ਚੜ੍ਹ ਕੇ 40,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜਦਕਿ ਹਫਤਾਵਰ ਡਿਲਵਰੀ 60 ਰੁਪਏ ਡਿੱਗ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ ਕ੍ਰਮਵਾਰ: 75000 ਰੁਪਏ ਅਤੇ 76000 ਰੁਪਏ ਪ੍ਰਤੀ ਸੈਂਕੜਾ ਦੇ ਉੱਚ ਪੱਧਰ 'ਤੇ ਰਹੇ। 
 


Related News