ਦੇਸ਼ ''ਚ ਮੱਕੀ ਦਾ ਉਤਪਾਦਨ 5 ਸਾਲਾਂ ’ਚ 4.4-4.5 ਮਿਲੀਅਨ ਟਨ ਤੱਕ ਵਧਾਉਣ ਦੀ ਲੋੜ
Wednesday, Apr 19, 2023 - 10:49 AM (IST)
ਨਵੀਂ ਦਿੱਲੀ–ਈਥੇਨਾਲ ਉਤਪਾਦਨ ਅਤੇ ਪੋਲਟਰੀ ਉਦਯੋਗ ਲਈ ਅਨਾਜ ਦੀ ਵਧਦੀ ਮੰਗ ਦਰਮਿਆਨ ਮੱਕੀ ਦੇ ਉਤਪਾਦਨ ਨੂੰ ਅਗਲੇ 5 ਸਾਲਾਂ ’ਚ ਵਧਾ ਕੇ 4.4-4.5 ਮਿਲੀਅਨ ਟਨ ਕਰਨ ਦੀ ਲੋੜ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਸਕੱਤਰ ਮਨੋਜ ਆਹੂਜਾ ਨੇ ਉਦਯੋਗ ਸੰਸਥਾ ਫਿੱਕੀ ਵਲੋਂ ਆਯੋਜਿਤ ਨੌਵੇਂ ‘ਭਾਰਤ ਮੱਕੀ ਸਿਖਰ ਸੰਮੇਲਨ’ 'ਚ ਇਹ ਗੱਲ ਕਹੀ।
ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਉਨ੍ਹਾਂ ਨੇ ਮੱਕੀ ਦੀ ਸਮੁੱਚੀ ਮੁੱਲ ਲੜੀ ’ਚ ਨੁਕਸਾਨ ਨੂੰ ਵਿਵਸਥਿਤ ਰੂਪ ਨਾਲ ਘੱਟ ਕਰਨ ਦੀ ਲੋੜ ’ਕੇ ਵੀ ਜ਼ੋਰ ਦਿੱਤਾ। ਆਹੂਜਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਦੇਸ਼ ’ਚ ਮੱਕੀ ਦਾ ਉਤਪਾਦਨ 3.3-3.4 ਕਰੋੜ ਟਨ ਦੀ ਲਿਮਿਟ ’ਚ ਹੈ। ਸਾਨੂੰ ਈਥੇਨਾਲ ਅਤੇ ਪੋਲਟਰੀ ਉਦਯੋਗ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਗਲੇ 5 ਸਾਲਾਂ ’ਚ ਮੱਕੀ ਦੇ ਉਤਪਾਦਨ ਨੂੰ ਵਧਾ ਕੇ 4.4-4.5 ਕਰੋੜ ਟਨ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਉਨ੍ਹਾਂ ਨੇ ਕਿਹਾ ਕਿ ਜਲਵਾਯੂ ਬਦਲਾਅ ਦੇ ਵਧਦੇ ਖਤਰੇ ਦਰਮਿਆਨ ਬਿਹਤਰ ਬੀਜ ਉਪਲਬਧਤਾ ’ਚ ਸੁਧਾਰ, ਸਟੋਰੇਜ ਅਤੇ ਮਾਰਕੀਟਿੰਗ ਸੰਪਰਕ ਸਥਾਪਿਤ ਕਰਨ, ਜਨਤਕ ਅਤੇ ਨਿੱਜੀ ਭਾਈਵਾਲੀ ਬਣਾਉਣ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਅਬਦੁੱਲ ਸਤਾਰ ਨੇ ਪ੍ਰੋਗਰਾਮ ’ਚ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਨਿੱਜੀ ਕੰਪਨੀਆਂ ਦਾ ਸਮਰਥਨ ਕਰਨ ਲਈ ਤਿਆਰ ਹੈ, ਜੋ ਮਹਾਰਾਸ਼ਟਰ ’ਚ ਮੱਕੀ ਦੀ ਮੁੱਲ ਲੜੀ ਅਤੇ ਈਥੇਨਾਲ ਉਤਪਾਦਨ ’ਚ ਨਿਵੇਸ਼ ਕਰਨ ਦੀਆਂ ਇਛੁੱਕ ਹਨ।
ਇਹ ਵੀ ਪੜ੍ਹੋ- ਪਹਿਲਾਂ ਤੇਲ ਦੇ ਆਧਾਰ ’ਤੇ, ਹੁਣ ਰੂਬਲ ਦੇ ਦਮ ’ਤੇ ਰਾਜ ਕਰੇਗਾ ਭਾਰਤੀ ਰੁਪਇਆ, ਚੀਨੀ ਯੁਆਨ ਦਾ ਵੀ ਤੋੜੇਗਾ ਲੱਕ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।