ਵੱਡੀ ਰਾਹਤ! ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਤਾਰੀਖ਼ ਵਧੀ

Friday, Oct 30, 2020 - 11:14 PM (IST)

ਵੱਡੀ ਰਾਹਤ! ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਤਾਰੀਖ਼ ਵਧੀ

ਨਵੀਂ ਦਿੱਲੀ— ਸਰਕਾਰ ਨੇ ਵਿੱਤੀ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਵਧਾ ਦਿੱਤੀ ਹੈ। ਹੁਣ ਇਹ ਵਧਾ ਕੇ 31 ਦਸੰਬਰ 2020 ਤੱਕ ਕਰ ਦਿੱਤੀ ਗਈ ਹੈ। ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਨੋਟੀਫਿਕੇਸ਼ਨ ਮੁਤਾਬਕ, ਨਿੱਜੀ ਇਨਕਮ ਟੈਕਸਦਾਤਾ 31 ਦਸੰਬਰ ਤੱਕ ਆਪਣੀ ਇਨਕਮ ਟੈਕਸ ਰਿਟਰਨ ਦਾਖ਼ਲ ਕਰ ਸਕਦੇ ਹਨ।

ਉੱਥੇ ਹੀ, ਜੋ ਲੋਕ ਆਡਿਟ ਕਰਾਉਣ ਤੋਂ ਪਿੱਛੋਂ ਇਨਕਮ ਟੈਕਸ ਰਿਟਰਨ ਦਾਖ਼ਲ ਕਰਦੇ ਹਨ ਉਨ੍ਹਾਂ ਲਈ ਇਸ ਦੀ ਤਾਰੀਖ਼ 31 ਜਨਵਰੀ 2021 ਹੋਵੇਗੀ। ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਇਨਕਮ ਟੈਕਸ ਰਿਟਰਨ ਅਤੇ ਆਡਿਟ ਰਿਪੋਰਟ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਵਾਧਾ ਦਿੱਤੀ ਹੈ ਪਰ ਇਸ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ ਕਿ ਕੀ ਇਹ ਛੋਟ ਉਨ੍ਹਾਂ ਕਾਰਪੋਰੇਟ ਟੈਕਸਦਾਤਾਵਾਂ ਲਈ ਵੀ ਉਪਲਬਧ ਹੈ ਜਿਨ੍ਹਾਂ ਦੇ ਟੈਕਸ ਦਾ ਆਡਿਟ ਹੁੰਦਾ ਹੈ।

ਗੌਰਤਲਬ ਹੈ ਕਿ ਕੋਵਿਡ-19 ਦੇ ਦੌਰ 'ਚੇ ਟੈਕਸਦਾਤਾਵਾਂ ਨੂੰ ਰਾਹਤ ਦੇਣ ਲਈ ਸਰਕਾਰ ਮਈ ਤੋਂ ਬਾਅਦ ਵਾਰ-ਵਾਰ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ ਨੂੰ ਅੱਗੇ ਖਿਸਕਾ ਰਹੀ ਹੈ। ਪਹਿਲਾਂ ਸਰਕਾਰ ਨੇ ਇਸ ਨੂੰ 31 ਜੁਲਾਈ ਫਿਰ 30 ਨਵੰਬਰ ਤੱਕ ਵਧਾਇਆ ਸੀ।


author

Sanjeev

Content Editor

Related News