‘ਇਨਕਮ ਟੈਕਸ ਫਾਈਲਿੰਗ ਪੋਰਟਲ ’ਤੇ ਤਕਨੀਕੀ ਖਾਮੀਆਂ ਬਰਕਰਾਰ, ਕੁਝ ਚੀਜਾਂ ਅਜੇ ਵੀ ਸ਼ੁਰੂ ਨਹੀਂ ਹੋਈਆਂ’

Tuesday, Jun 15, 2021 - 11:03 AM (IST)

ਨਵੀਂ ਦਿੱਲੀ (ਭਾਸ਼ਾ) - ਜੋਰ-ਸ਼ੋਰ ਨਾਲ ਸ਼ੁਰੂ ਕੀਤੇ ਗਏ ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ ’ਤੇ ਯੂਜ਼ਰਜ਼ ਨੂੰ ਲਗਾਤਾਰ ਤਕਨੀਕੀ ਖਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਆਡਿਟਰਾਂ ਅਨੁਸਾਰ ਇਨ੍ਹਾਂ ’ਚ ‘ਲਾਗ ਇਨ’ ਕਰਨ ’ਚ ਜ਼ਿਆਦਾ ਸਮਾਂ ਲਗਣਾ, ਨੋਟਿਸ ਦਾ ਜਵਾਬ ਦੇਣ ’ਚ ਔਖਿਆਈ ਅਤੇ ਇਸ ’ਤੇ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਦਾ ਅਜੇ ਤੱਕ ਕੰਮ ਨਾ ਕਰਨ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨਵਾਂ ਪੋਰਟਲ ‘ਡਬਲਯੂ. ਡਬਲਯੂ. ਡਬਲਯੂ. ਇਨਕਮਟੈਕਸ. ਗੌਵ. ਇਨ’ 7 ਜੂਨ ਨੂੰ ਚਾਲੂ ਕੀਤਾ ਗਿਆ। ਪੋਰਟਲ ’ਤੇ ਕੰਮ ’ਚ ਤਕਨੀਕੀ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਪਹਿਲੇ ਦਿਨ ਤੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ। ਇਕ ਹਫ਼ਤੇ ਬਾਅਦ ਵੀ ਸ਼ਿਕਾਇਤਾਂ ਬਰਕਰਾਰ ਹਨ। ਕਰਦਾਤਾ ਪਿਛਲੀ ਵਾਰ ਈ-ਫਾਈਲ ਕੀਤੇ ਗਏ ਆਪਣੇ ਰਿਟਰਨ ਨਹੀਂ ਵੇਖ ਪਾ ਰਹੇ ਹਨ। ਕਈ ਸਹੂਲਤਾਂ ਅਜੇ ਸ਼ੁਰੂ ਨਹੀਂ ਹੋਈਆਂ ਹਨ। ਉਨ੍ਹਾਂ ’ਤੇ ਇਹ ਲਿਖਿਆ ਆ ਰਿਹਾ ਹੈ ‘ਕਮਿੰਗ ਸੂਨ’ ਯਾਨੀ ਛੇਤੀ ਸ਼ੁਰੂ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਖੁਦ ਪੋਰਟਲ ਤਿਆਰ ਕਰਨ ਵਾਲੀ ਆਈ. ਟੀ. ਕੰਪਨੀ ਇਨਫੋਸਿਸ ਅਤੇ ਉਸ ਦੇ ਚੇਅਰਮੈਨ ਨੰਦਨ ਨਿਲੇਕਣਿ ਨੂੰ ਇਨਕਮ ਟੈਕਸ ਵਿਭਾਗ ਦੀ ਨਵੀਂ ਈ-ਫਾਈਲਿੰਗ ਵੈੱਬਸਾਈਟ ’ਚ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਕਿਹਾ ਸੀ।

ਇਹ ਵੀ ਪੜ੍ਹੋ : PUBG ਗੇਮਜ਼ ਬਣਾਉਣ ਵਾਲੀ ਕੰਪਨੀ ਲਿਆ ਰਹੀ 11 ਸਾਲਾਂ ਦਾ ਸਭ ਤੋਂ ਵੱਡਾ IPO

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News