ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ’ਚ ਇਨਕਮ ਟੈਕਸ ਡਿਪਾਰਟਮੈਂਟ ਨੇ ਲਈ ਤਲਾਸ਼ੀ
Wednesday, Nov 29, 2023 - 06:39 PM (IST)

ਨਵੀਂ ਦਿੱਲੀ (ਭਾਸ਼ਾ)– ਇਨਕਮ ਟੈਕਸ ਡਿਪਾਰਟਮੈਂਟ ਨੇ ਮੁੰਬਈ ਅਤੇ ਕੁੱਝ ਹੋਰ ਸ਼ਹਿਰਾਂ ’ਚ ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ਵਿਚ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਇਹ ਐਕਸ਼ਨ ਟੈਕਸ ਚੋਰੀ ਦੀ ਜਾਂਚ ਦੇ ਸਿਲਸਿਲ ’ਚ ਲਿਆ ਜਾ ਰਿਹਾ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਤਲਾਸ਼ੀ ਮੁਹਿੰਮ ਨਾਲ ਜੁੜੇ ਆਈ. ਟੀ. ਕਾਨੂੰਨ ਦੇ ਤਹਿਤ ਸਿਰਫ਼ ਦਫ਼ਤਰ ਦੀ ਇਮਾਰਤ ’ਚ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ। ਹਿੰਦੂਜਾ ਸਮੂਹ ਨੂੰ ਭੇਜੇ ਗਏ ਈ-ਮੇਲ ਦਾ ਤੁਰੰਤ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ - ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ
ਹਿੰਦੂਜਾ ਸਮੂਹ ਦੀਆਂ ਨਜ਼ਰਾਂ ਕਾਰੋਬਾਰ ਵਧਾਉਣ ’ਤੇ
ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ (ਆਈ. ਟੀ.) ਡਿਪਾਰਟਮੈਂਟ ਦੀ ਕਾਰਵਾਈ ਆਮ ਟੈਕਸ ਤੋਂ ਬਚਣ ਦੇ ਨਿਯਮ (ਜੀ. ਏ. ਏ. ਆਰ.) ਦੀਆਂ ਵਿਵਸਥਾਵਾਂ ਨਾਲ ਵੀ ਜੁੜੀ ਹੈ। ਹਿੰਦੂਜਾ ਸਮੂਹ ਕੋਲ ਇੰਡਸਇੰਡ ਬੈਂਕ, ਹਿੰਦੂਜਾ ਲੇਲੈਂਡ ਫਾਈਨਾਂਸ ਅਤੇ ਹਿੰਦੂਜਾ ਬੈਂਕ (ਸਵਿਟਜ਼ਰਲੈਂਡ) ਦਾ ਆਨਰਸ਼ਿਪ ਹੈ। ਸਮੂਹ ਵਿਭਿੰਨਤਾ ਵੱਲ ਵਧ ਰਿਹਾ ਹੈ ਅਤੇ ਗ੍ਰੋਥ ਦੇ ਆਪਣੇ ਨਵੇਂ ਫੇਜ਼ ਦੇ ਹਿੱਸੇ ਵਜੋਂ ਨਵੀਂ ਤਕਨਾਲੋਜੀ, ਡਿਜੀਟਲ ਅਤੇ ਫਿਨਟੈੱਕ ਖੇਤਰ ’ਚ ਉਤਰਨ ਅਤੇ ਬੀ. ਐੱਫ. ਐੱਸ. ਆਈ. ਖੇਤਰ ’ਚ ਪੂਰੀ ਪੇਸ਼ਕਸ਼ ਲਈ ਐਕਵਾਇਰਮੈਂਟ ਰਾਹੀਂ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਹਿੰਦੂਜਾ ਸਮੂਹ ਦਾ ਕਾਰੋਬਾਰ
ਦੱਸ ਦੇਈਏ ਕਿ ਹਿੰਦੂਜਾ ਸਮੂਹ ਦਾ ਕਾਰੋਬਾਰ 38 ਤੋਂ ਵੱਧ ਦੇਸ਼ਾਂ ’ਚ ਹੈ। ਸਮੂਹ ਟਰੱਕ-ਬੱਸ, ਬੈਂਕਿੰਗ, ਪਾਵਰ, ਕੇਬਲ-ਟੀ. ਵੀ., ਮਨੋਰੰਜਨ ਦੇ ਕਾਰੋਬਾਰ ’ਚ ਹੈ। ਅਸ਼ੋਕ ਲੇਲੈਂਡ, ਗਲਫ, ਆਇਲ, ਹਿੰਦੂਜਾ ਬੈਂਕ ਸਵਿਟਜ਼ਰਲੈਂਡ, ਇੰਡਸਇੰਡ ਬੈਂਕ, ਹਿੰਦੂਜਾ ਗਲੋਬਲ ਸਲਿਊਸ਼ਨਸ, ਹਿੰਦੂਜਾ ਟੀ. ਐੱਮ. ਟੀ., ਹਿੰਦੂਜਾ ਵੈਂਚਰਸ, ਇੰਡਸਇੰਡ ਮੀਡੀਆ ਐਂਡ ਕਮਿਊਨੀਕੇਸ਼ਨਸ ਵਰਗੀਆਂ ਕੰਪਨੀਆਂ ਇਸੇ ਸਮੂਹ ਦਾ ਹਿੱਸਾ ਹਨ।
ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8