ਟਾਇਰ ਵਿਨਿਰਮਾਤਾਵਾਂ ਦੀ ਆਮਦਨ ’ਚ 7 ਤੋਂ 8 ਫੀਸਦੀ ਦਾ ਵਾਧਾ ਹੋਵੇਗਾ : ਕ੍ਰਿਸਿਲ
Monday, Nov 18, 2024 - 06:02 PM (IST)
ਮੁੰਬਈ (ਭਾਸ਼ਾ) – ਟਾਇਰ ਵਿਨਿਰਮਾਤਾਵਾਂ ਦੀ ਆਮਦਨ ’ਚ ਚਾਲੂ ਮਾਲੀ ਸਾਲ 2024-25 ’ਚ 7-8 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਰੇਟਿੰਗਜ਼ ਨੇ ਸੋਮਵਾਰ ਨੂੰ ਕਿਹਾ,‘ਇਹ ਲਗਾਤਾਰ ਦੂਜਾ ਸਾਲ ਹੋਵੇਗਾ ਜਦ ਟਾਇਰ ਵਿਨਿਰਮਾਤਾ ਲਈ ਅੰਦਾਜ਼ਨ ਮਾਲੀਆ ਵਾਧਾ ਸਿੰਗਲ ਅੰਕ ’ਚ ਹੋਵੇਗਾ (ਹਾਲਾਂਕਿ ਪਿਛਲੇ ਮਾਲੀ ਸਾਲ ਦੇ ਮੁਕਾਬਲੇ ’ਚ ਇਹ ਲੱਗਭਗ ਦੁਗਣੀ ਹੈ)। ਮਾਲੀ ਸਾਲ 2020-21 ਤੇ 2022-23 ਵਿਚਾਲੇ 21 ਫੀਸਦੀ ਦੀ ਚੱਕਰਵਿਧੀ ਸਾਲਾਨਾ ਵਾਧਾ ਦਰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold
ਕ੍ਰਿਸਿਲ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਅਨੁਜ ਸੇਠੀ ਨੇ ਕਿਹਾ,‘ਘਰੇਲੂ ਮੰਗ ਉਦਯੋਗ ਦੀ ਵਿਕਰੀ (ਟਨ ਭਾਰ ਦੇ ਸਬੰਧ ’ਚ) ਦਾ ਲਗਭਗ 75 ਫੀਸਦੀ ਹੈ ਜਦਕਿ ਬਾਕੀ ਐਕਸਪੋਰਟ ਕੀਤਾ ਜਾਂਦਾ ਹੈ। ਘਰੇਲੂ ਮੰਗ ਦਾ ਲੱਗਭਗ ਦੋ-ਤਿਹਾਈ ਹਿੱਸਾ ਬਦਲੀ ਦੀ ਧਾਰਾ (ਰੀਪਲੇਸਮੈਂਟ ਕਲਾਊਜ਼) ਤੋਂ ਹੈ ਅਤੇ ਬਾਕੀ ਮੂਲ ਮਸ਼ੀਨਰੀ ਨਿਰਮਾਤਾਵਾਂ (ਓ. ਈ. ਐੱਮ.) ਨਾਲ ਹੈ।’
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਸੇਠ ਨੇ ਕਿਹਾ ਕਿ ਮੁੱਖ ਤੌਰ ’ਤੇ ਕਮਰਸ਼ੀਅਲ ਤੇ ਯਾਤਰੀ ਵਾਹਨਾਂ ਤੋਂ ਬਦਲੀ ਦੀ ਮੰਗ ਦੀ ਮਾਤਰਾ ਵਾਧੇ ਨੂੰ ਬੜਾਵਾ ਦੇਵੇਗੀ, ਜਦਕਿ ਕਮਰਸ਼ੀਅਲ ਵਾਹਨਾਂ ਦੀ ਵਿਕਰੀ ’ਚ ਹੌਲੇ ਵਾਧੇ ਨਾਲ ਓ. ਈ. ਐੱਮ. ਮੰਗ ’ਚ ਸਿਰਫ ਇਕ ਤੋਂ ਦੋ ਫੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ। ਐਕਸਪੋਰਟ ਦੇ ਮੋਰਚੇ ’ਤੇ ਉੱਤਰੀ ਅਮਰੀਕਾ ਤੇ ਯੂਰਪ ਵਰਗੇ ਮੁੱਖ ਬਾਜ਼ਾਰਾਂ ’ਚ ਕਮਜ਼ੋਰ ਮੰਗ ਦੇ ਕਾਰਨ ਵਾਧਾ ਦਰ 2-3 ਫੀਸਦੀ ਰਹਿਣ ਦੇ ਆਸਾਰ ਹਨ, ਜੋ ਭਾਰਤ ਦੇ ਕੁੱਲ ਐਕਸਪੋਰਟ ਦਾ ਲੱਗਭਗ 60 ਫੀਸਦੀ ਹੈ।
ਇਹ ਵੀ ਪੜ੍ਹੋ : PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ
ਇਹ ਵੀ ਪੜ੍ਹੋ : ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8