ਉੱਭਰਦੇ ਮੁੱਦਿਆਂ ਨੂੰ ਸ਼ਾਮਲ ਕਰੇ ਡਬਲਿਊ. ਟੀ. ਓ. : ਪ੍ਰਭੂ

Tuesday, Dec 19, 2017 - 11:31 PM (IST)

ਉੱਭਰਦੇ ਮੁੱਦਿਆਂ ਨੂੰ ਸ਼ਾਮਲ ਕਰੇ ਡਬਲਿਊ. ਟੀ. ਓ. : ਪ੍ਰਭੂ

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਨੂੰ ਬਦਲਦੇ ਸਮੇਂ ਦੇ ਨਾਲ ਉੱਭਰਦੇ ਮੁੱਦਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਹੀ ਉਹ ਆਪਣੀ ਤਰਕਸੰਗਤ ਸਾਖ ਕਾਇਮ ਰੱਖ ਸਕੇਗਾ। ਉਨ੍ਹਾਂ ਕਿਹਾ ਕਿ ਭਾਰਤ ਕੁਝ ਹਫ਼ਤੇ 'ਚ ਮਿੰਨੀ (ਛੋਟੇ ਪੱਧਰ ਦੀ) ਮੰਤਰੀ ਪੱਧਰ ਦੀ ਬੈਠਕ ਦਾ ਆਯੋਜਨ ਕਰ ਰਿਹਾ ਹੈ, ਜਿਸ ਦੇ ਨਾਲ ਇਸ ਮਕਸਦ ਨੂੰ ਹਾਸਲ ਕੀਤਾ ਜਾ ਸਕੇ।
ਪਿਛਲੇ ਹਫ਼ਤੇ 11ਵੀਂ ਡਬਲਿਊ. ਟੀ. ਓ. ਵਾਰਤਾ ਬਿਊਨਸ ਆਇਰਸ 'ਚ ਟੁੱਟ ਗਈ ਸੀ ਅਤੇ ਇਸ 'ਚ ਕਿਸੇ ਤਰ੍ਹਾਂ ਦੀ ਮੰਤਰੀ ਪੱਧਰੀ ਐਲਾਨ ਜਾਂ ਕੋਈ ਜ਼ਿਕਰਯੋਗ ਨਤੀਜਾ ਹਾਸਲ ਨਹੀਂ ਹੋਇਆ। ਇਸ ਬੈਠਕ 'ਚ ਅਮਰੀਕਾ ਜਨਤਕ ਅਨਾਜ ਭੰਡਾਰਨ ਦੇ ਮੁੱਦੇ 'ਤੇ ਸਥਾਈ ਹੱਲ ਦੀ ਵਚਨਬੱਧਤਾ ਤੋਂ ਪਿੱਛੇ ਹਟ ਗਿਆ। ਇਸ ਨਾਲ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਨਿਰਾਸ਼ਾ ਹੋਈ। ਪ੍ਰਭੂ ਨੇ ਕਿਹਾ, ''ਭਾਰਤ ਅਗਲੇ ਕੁਝ ਹਫ਼ਤਿਆਂ 'ਚ ਇਕ ਪ੍ਰਮੁੱਖ ਬੈਠਕ ਆਯੋਜਿਤ ਕਰਨ ਜਾ ਰਿਹਾ ਹੈ, ਜਿਸ 'ਚ ਉਸ ਦਾ ਇਰਾਦਾ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਨੂੰ ਲਿਆਉਣ ਦਾ ਹੈ। ਸਾਨੂੰ ਇਸ ਨੂੰ ਡਬਲਿਊ. ਟੀ. ਓ. ਦੀ ਛੋਟੀ ਮੰਤਰੀ ਪੱਧਰ ਦੀ ਬੈਠਕ ਕਹਿ ਰਹੇ ਹਨ।''


Related News