ਬ੍ਰਿਟੇਨ ’ਚ ਐੱਫ. ਡੀ. ਆਈ. ਦੇ ਮਾਮਲੇ ’ਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼

Monday, Jul 13, 2020 - 10:21 AM (IST)

ਬ੍ਰਿਟੇਨ ’ਚ ਐੱਫ. ਡੀ. ਆਈ. ਦੇ ਮਾਮਲੇ ’ਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼

ਨਵੀਂ ਦਿੱਲੀ(ਇੰਟ) - ਬ੍ਰਿਟੇਨ ’ਚ ਭਾਰਤ ਨਿਵੇਸ਼ ਕਰਨ ਵਾਲੇ ਦੇਸ਼ਾਂ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ 2019 ’ਚ ਇੱਥੇ 120 ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ ਅਤੇ 5,429 ਨਵੇਂ ਰੋਜ਼ਗਾਰ ਦੇ ਮੌਕਿਆਂ ਦਾ ਸਿਰਜਣ ਕੀਤਾ। ਬ੍ਰਿਟੇਨ ਸਰਕਾਰ ਦੇ ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਪਤਾ ਚੱਲਿਆ ਹੈ। ਅੰਤ੍ਰਿਕ ਵਪਾਰ ਵਿਭਾਗ ਦੇ 2019-20 ’ਚ ਦੇਸ਼ ’ਚ ਆਏ ਨਿਵੇਸ਼ ਦੇ ਬਾਰੇ ਜਾਰੀ ਅੰਕੜਿਆਂ ਅਨੁਸਾਰ ਭਾਰਤ ਤੀਜੇ ਸਥਾਨ ਤੋਂ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ।

ਬ੍ਰਿਟੇਨ ਲਈ ਅਮਰੀਕਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੇ ਮਾਮਲੇ ’ਚ ਪਹਿਲਾ ਸਰੋਤ ਬਣਿਆ ਹੋਇਆ। ਉਸ ਨੇ 462 ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ ਅਤੇ 20,131 ਰੋਜ਼ਗਾਰ ਸਿਰਜਿਤ ਕੀਤੇ। ਉਸ ਤੋਂ ਬਾਅਦ ਕ੍ਰਮਵਾਰ ਭਾਰਤ, ਜਰਮਨੀ, ਫਰਾਂਸ, ਚੀਨ ਅਤੇ ਹਾਂਗਕਾਂਗ ਦਾ ਸਥਾਨ ਰਿਹਾ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ 72 ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ। ਨਾਰਡਿਕ ਅਤੇ ਬਾਲਟਿਕ ਖੇਤਰ ਦੀ ਹਿੱਸੇਦਾਰੀ 134 ਰਹੀ। ਅੰਕੜਿਆਂ ਅਨੁਸਾਰ 2018 ’ਚ ਭਾਰਤੀ ਪ੍ਰਾਜੈਕਟਾਂ ਦੀ ਗਿਣਤੀ 106 ਸੀ ਅਤੇ ਇਸ ਨਾਲ 4,858 ਰੋਜ਼ਗਾਰ ਪੈਦਾ ਹੋਏ ਸਨ। ਉਥੇ ਹੀ 2019 ’ਚ ਪ੍ਰਾਜੈਕਟਾਂ ਦੀ ਗਿਣਤੀ ਵਧ ਕੇ 120 ਹੋ ਗਈ, ਜਦੋਂਕਿ ਰੋਜ਼ਗਾਰ ਦੇ ਮੌਕੇ 5,429 ’ਤੇ ਪਹੁੰਚ ਗਏ।

ਇਹ ਵੀ ਦੇਖੋ : ਲਿਬਰਟੀ ਸ਼ੂਜ਼ ਦੇ ਕਾਰੋਬਾਰ 'ਤੇ ਕੋਵਿਡ -19 ਦੀ ਮਾਰ, ਵਾਇਰਸ ਕਾਰਨ ਬਦਲੀ ਗਾਹਕਾਂ ਦੀ ਪਸੰਦ

ਬ੍ਰਿਟੇਨ ਦੀ ਕੌਮਾਂਤਰੀ ਵਪਾਰ ਮੰਤਰੀ ਲਿਜ ਟਰਸ ਨੇ ਡਿਜੀਟਲ ਮਾਧਿਅਮ ਨਾਲ ਸ਼ੁੱਕਰਵਾਰ ਨੂੰ ਇੰਡੀਆ ਗਲੋਬਲ ਵੀਕ, 2020 ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਕੋਵਿਡ-19 ਸੰਕਟ ਦੌਰਾਨ ਅਸੀਂ ਭਾਰਤ ਨਾਲ ਮਿਲ ਕੇ ਕੰਮ ਕਰਦੇ ਰਹੇ ਤਾਂਕਿ ਸਪਲਾਈ ਵਿਵਸਥਾ ਬਣੀ ਰਹੇ ਅਤੇ ਵਪਾਰ ਰਸਤਾ ਕਾਇਮ ਰਹੇ।’’

ਇਹ ਵੀ ਦੇਖੋ : ਜਾਣੋ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ ਤੇ ਕਿਵੇਂ ਲੈ ਸਕਦੇ ਹੋ ਸਰਕਾਰੀ ਬੀਮੇ ਦਾ ਲਾਭ


author

Harinder Kaur

Content Editor

Related News