ਦੋ ਮਹੀਨਿਆਂ ’ਚ ਦੇਸ਼ ਭਰ ’ਚ ਹੋਣਗੇ 48 ਲੱਖ ਵਿਆਹ, 6 ਲੱਖ ਕਰੋੜ ਹੋਣਗੇ ਖਰਚ

Wednesday, Nov 06, 2024 - 04:35 PM (IST)

ਦੋ ਮਹੀਨਿਆਂ ’ਚ ਦੇਸ਼ ਭਰ ’ਚ ਹੋਣਗੇ 48 ਲੱਖ ਵਿਆਹ, 6 ਲੱਖ ਕਰੋੜ ਹੋਣਗੇ ਖਰਚ

ਨਵੀਂ ਦਿੱਲੀ (ਇੰਟ.) - ਦੀਵਾਲੀ ਅਤੇ ਛੱਠ ਦੇ ਨਾਲ ਭਾਰਤ ’ਚ ਤਿਉਹਾਰੀ ਸੀਜ਼ਨ ’ਤੇ ਵਿਰਾਮ ਲੱਗ ਜਾਵੇਗਾ। ਇਹ ਤਿਉਹਾਰੀ ਸੀਜ਼ਨ ਦੇਸ਼ ਦੀ ਅਰਥਵਿਵਸਥਾ ਅਤੇ ਕਾਰੋਬਾਰੀਆਂ ਦੋਵਾਂ ਲਈ ਹੀ ਵਧੀਆ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਧਨਤੇਰਸ ਤੋਂ ਲੈ ਕੇ ਦੀਵਾਲੀ ਤੱਕ ਦੇਸ਼ ’ਚ 4.25 ਲੱਖ ਕਰੋਡ਼ ਰੁਪਏ ਦਾ ਕਾਰੋਬਾਰ ਹੋਇਆ ਹੈ।

ਇਹ ਵੀ ਪੜ੍ਹੋ :    ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ

ਉੱਥੇ ਹੀ, ਹੁਣ ਤਿਉਹਾਰੀ ਸੀਜ਼ਨ ਤੋਂ ਬਾਅਦ 12 ਨਵੰਬਰ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਅੰਦਾਜ਼ੇ ਮੁਤਾਬਕ ਵਿਆਹਾਂ ਦਾ ਇਹ ਸੀਜ਼ਨ 2 ਮਹੀਨਿਆਂ ਤੱਕ ਚੱਲੇਗਾ ਅਤੇ ਇਸ ਨਾਲ ਇਕਾਨਮੀ ਨੂੰ ਵੀ ਬੂਸਟ ਮਿਲੇਗਾ।

ਕੈਟ ਦੇ ਅੰਦਾਜ਼ੇ ਮੁਤਾਬਕ ਵਿਆਹਾਂ ਦੇ ਇਸ ਸੀਜ਼ਨ ’ਚ ਦੇਸ਼ ’ਚ 48 ਲੱਖ ਵਿਆਹ ਹੋਣਗੇ। ਇਨ੍ਹਾਂ ਵਿਆਹਾਂ ਤੋਂ 6 ਲੱਖ ਕਰੋਡ਼ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਜੇ ਸਿਰਫ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਕੱਲੀ ਦਿੱਲੀ ’ਚ 4.5 ਲੱਖ ਵਿਆਹਾਂ ਤੋਂ 1.5 ਲੱਖ ਕਰੋਡ਼ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਵਪਾਰੀਆਂ ਮੁਤਾਬਕ ਵਿਆਹਾਂ ਦੀ ਸ਼ਾਪਿੰਗ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ, ਜੋ ਅਜੇ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ :     Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ

ਇਸ ਚੀਜ਼ ਦਾ ਖੂਬ ਚੁੱਕਿਆ ਗਿਆ ਫਾਇਦਾ

ਦੀਵਾਲੀ ’ਤੇ ਵੈਰਾਇਟੀ ਅਤੇ ਡਿਸਕਾਊਂਟ ਦਾ ਲੋਕ ਖੂਬ ਫਾਇਦਾ ਉਠਾਉਂਦੇ ਹਨ, ਅਜਿਹੇ ’ਚ ਵਿਆਹਾਂ ਦੇ ਸੀਜ਼ਨ ਲਈ ਸ਼ਾਪਿੰਗ ਲੋਕਾਂ ਨੇ ਤਿਉਹਾਰੀ ਸੀਜ਼ਨ ਦੇ ਆਫਰਜ਼ ਤੋਂ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕੈਟ ਨੇ 75 ਸ਼ਹਿਰਾਂ ’ਚ ਵਪਾਰਕ ਸੰਗਠਨਾਂ ਨਾਲ ਗੱਲਬਾਤ ਕਰ ਕੇ ਸਰਵੇ ਕੀਤਾ ਹੈ।

ਪਿਛਲੇ ਸਾਲ ਵਿਆਹਾਂ ਦੇ ਸੀਜ਼ਨ ’ਚ ਹੋਏ 35 ਲੱਖ ਵਿਆਹਾਂ ਤੋਂ 4.25 ਲੱਖ ਕਰੋਡ਼ ਰੁਪਏ ਦਾ ਕਾਰੋਬਾਰ ਹੋਇਆ ਸੀ, ਜਿਸ ਦੇ ਹੁਣ ਇਸ ਸੀਜ਼ਨ ’ਚ ਵਧਣ ਦੀ ਉਮੀਦ ਹੈ। ਇਸ ਸਾਲ 12 ਨਵੰਬਰ ਤੋਂ 16 ਦਸੰਬਰ ਤੱਕ ਬੰਪਰ ਵਿਆਹਾਂ ਦੇ ਮਹੂਰਤ ਹਨ।

ਇਹ ਵੀ ਪੜ੍ਹੋ :     30 ਹਜ਼ਾਰ ਫੁੱਟ ਦੀ ਉਚਾਈ 'ਤੇ ਜਹਾਜ਼ 'ਚੋਂ ਆਉਣ ਲੱਗੀਆਂ ਰਹੱਸਮਈ ਆਵਾਜ਼ਾਂ (Video)

2 ਮਹੀਨਿਆਂ ’ਚ 18 ਮਹੂਰਤ

ਨਵੰਬਰ ’ਚ ਸ਼ੁਰੂ ਹੋਣ ਵਾਲਾ ਵੈਡਿੰਗ ਸੀਜ਼ਨ 12, 13, 17, 18, 22, 23, 25, 26, 28, 29 ਨਵੰਬਰ ਅਤੇ 4, 5, 9, 10, 11, 14, 15, 16 ਦਸੰਬਰ ਤੱਕ ਚੱਲੇਗਾ। 2 ਮਹੀਨਿਆਂ ’ਚ ਕੁਲ 18 ਦਿਨ ਵਿਆਹਾਂ ਦੇ ਮਹੂਰਤ ਹਨ। 17 ਦਸੰਬਰ ਤੋਂ ਲੱਗਭਗ ਇਕ ਮਹੀਨੇ ਦਾ ਵਿਆਹ ’ਤੇ ਵਿਰਾਮ ਹੋਵੇਗਾ। ਵਿਆਹਾਂ ਦਾ ਦੌਰ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗਾ। ਜਨਵਰੀ ਦੇ ਅੱਧ ਤੋਂ ਮਾਰਚ 2025 ਤੱਕ ਵਿਆਹ ਹੀ ਵਿਆਹ ਹੋਣਗੇ।

ਇਹ ਵੀ ਪੜ੍ਹੋ :     PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ

ਮੇਡ ਇਨ ਇੰਡੀਆ ਦੀ ਵਧੀ ਡਿਮਾਂਡ

ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਦੀ ਸਰਵੇ ਰਿਪੋਰਟ ਮੁਤਾਬਕ ਖਰੀਦਦਾਰਾਂ ਨੇ ਇਸ ਵਾਰ ਆਪਣਾ ਸ਼ਾਪਿੰਗ ਟ੍ਰੈਂਡ ਬਦਲਿਆ ਹੈ। ਹੁਣ ਲੋਕ ਮੇਡ ਇਨ ਇੰਡੀਆ ਪ੍ਰੋਡਕਟਸ ਨੂੰ ਵਿਦੇਸ਼ੀ ਸਾਮਾਨਾਂ ਦੇ ਮੁਕਾਬਲੇ ਜ਼ਿਆਦਾ ਖਰੀਦ ਰਹੇ ਹਨ। ਦੀਵਾਲੀ ’ਤੇ ਲੋਕਾਂ ਦੀ ਜੰਮ ਕੇ ਖਰੀਦਦਾਰੀ ਨਾਲ ਦੇਸ਼ ਦੀ ਇਕਾਨਮੀ ਨੂੰ ਵੀ ਜਬਰਦਸਤ ਬੂਸਟ ਮਿਲਿਆ ਹੈ। ਹੁਣ ਕਾਰੋਬਾਰੀਆਂ ਦੀਆਂ ਨਜ਼ਰਾਂ ਵਿਆਹਾਂ ਦੇ ਸੀਜ਼ਨ ’ਤੇ ਟਿਕੀਆਂ ਹਨ।

ਇਹ ਵੀ ਪੜ੍ਹੋ :    CBDT ਵਲੋਂ ਵੱਡੀ ਰਾਹਤ! ਟੈਕਸਦਾਤਿਆਂ ਦਾ ਮੁਆਫ਼ ਹੋ ਸਕਦਾ ਹੈ ਵਿਆਜ, ਬਸ ਇਨ੍ਹਾਂ ਸ਼ਰਤਾਂ ਨੂੰ ਕਰ ਲਓ ਪੂਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News