ਅਮਰੀਕੀ ਬਾਜ਼ਾਰ ''ਚ ਭਾਰੀ ਗਿਰਾਵਟ, ਡਾਓ 362 ਅੰਕ ਡਿੱਗ ਕੇ ਬੰਦ

01/31/2018 9:13:27 AM

ਨਿਊਯਾਰਕ—ਵਿਆਜ ਦਰਾਂ 'ਚ ਗਿਰਾਵਟ ਦੇ ਡਰ ਨਾਲ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 362.6 ਅੰਕ ਯਾਨੀ 1.4 ਫੀਸਦੀ ਦੀ ਕਮਜ਼ੋਰੀ ਦੇ ਨਾਲ 26,077 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 64 ਅੰਕ ਯਾਨੀ 0.9 ਫੀਸਦੀ ਡਿੱਗ ਕੇ 7,402.5 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ.ਐਂਡ.ਪੀ. 500 ਇੰਡੈਕਸ 31.1 ਅੰਕ ਯਾਨੀ 1.1 ਫੀਸਦੀ ਦੀ ਗਿਰਾਵਟ ਨਾਲ 2.822.5 ਦੇ ਪੱਧਰ 'ਤੇ ਬੰਦ ਹੋਇਆ ਹੈ।


Related News