''ਸੈਮੀਕੰਡਕਟਰ ਖੇਤਰ ’ਚ ਭਾਰਤ 10 ਸਾਲਾਂ ’ਚ ਉਹ ਹਾਸਲ ਕਰੇਗਾ ਜੋ ਚੀਨ ਤਿੰਨ ਦਹਾਕਿਆਂ ’ਚ ਨਹੀਂ ਕਰ ਸਕਿਆ''
Friday, Jul 28, 2023 - 01:10 PM (IST)

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ (ਆਈ. ਟੀ.) ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀਰਵਾਰ ਨੂੰ ਕਿਹਾ ਕਿ ਚਿੱਪ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ 10 ਅਰਬ ਡਾਲਰ ਦੇ ਪ੍ਰੋਤਸਾਹਨ ਅਤੇ ਸਹਿਯੋਗ ਨਾਲ ਭਾਰਤ ਇਕ ਦਹਾਕੇ ’ਚ ਸੈਮੀਕੰਡਕਟਰ ਦੀ ਗਲੋਬਲ ਸਪਲਾਈ ਚੇਨ ’ਚ ਪ੍ਰਮੁੱਖ ਭੂਮਿਕਾ ਨਿਭਾਉਣ ਵੱਲ ਵਧ ਰਿਹਾ ਹੈ। ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਨੇ ਪਿਛਲੇ ਸਾਲ ਵੇਦਾਂਤਾ ਅਤੇ ਤਾਈਵਾਨ ਦੀ ਫਾਕਸਕਾਨ ਵਰਗੀਆਂ ਕੰਪਨੀਆਂ ਨੂੰ ਆਕਰਿਸ਼ਤ ਕੀਤਾ ਸੀ। ਇਨ੍ਹਾਂ ਕੰਪਨੀਆਂ ਨੇ ਚਿੱਪ ਨਿਰਮਾਣ ਲਈ ਅਰਬਾਂ ਡਾਲਰ ਦੇ ਨਿਵੇਸ਼ ਨਾਲ ਇਕਾਈਆਂ ਸਥਾਪਿਤ ਕਰਨ ਦਾ ਵਾਅਦਾ ਕੀਤਾ ਸੀ। ਚਿੱਪ ਦੀ ਵਰਤੋਂ ਮੋਬਾਇਲ ਫੋਨ ਤੋਂ ਲੈ ਕੇ ਵਾਹਨਾਂ ਤੱਕ ’ਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : 1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਕੇਂਦਰੀ ਮੰਤਰੀ ਨੇ ਕਿਹਾ ਕਿ ਗਲੋਬਲ ਸੈਮੀਕੰਡਕਟਰ ਵਾਤਾਵਰਣ ’ਚ ਅਜਿਹਾ ਹੋਈ ਨਹੀਂ ਹੈ ਜੋ ਭਾਰਤ ਨੂੰ ਨਿਵੇਸ਼ ਅਤੇ ਇਨੋਵੇਸ਼ਨ ਲਈ ਇਕ ਬਹੁਤ ਭਰੋਸੇਯੋਗ, ਵਿਹਾਰਕ ਅਤੇ ਤੇਜ਼ੀ ਨਾਲ ਉੱਭਰਦੀ ਮੰਜ਼ਿਲ ਵਲੋਂ ਨਹੀਂ ਦੇਖਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ’ਚ ਅਗਲੇ 10 ਸਾਲਾਂ ’ਚ 10 ਅਰਬ ਡਾਲਰ (ਲਗਭਗ 81,993 ਕਰੋੜ ਰੁਪਏ) ਨਾਲ ਉਹ ਪ੍ਰਾਪਤੀ ਹਾਸਲ ਕਰਨ ਲਈ ਤਿਆਰ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਚੀਨ ਨੇ ਤਿੰਨ ਦਹਾਕਿਆਂ ਤੱਕ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 10 ਅਰਬ ਡਾਲਰ ਨਾਲ ਅਗਲੇ 10 ਸਾਲਾਂ ’ਚ ਉਹ ਹਾਸਲ ਕਰਨ ਵੱਲ ਵਧ ਰਹੇ ਹਾਂ, ਜਿਸ ਨੂੰ ਪ੍ਰਾਪਤ ਕਰਨ ’ਚ ਚੀਨ ਨੂੰ 25-30 ਸਾਲ ਲੱਗੇ ਅਤੇ ਉਸ ਦੇ ਬਾਵਜੂਦ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ : AirIndia ਦਾ 'ਮਹਾਰਾਜਾ' ਹੁਣ ਨਹੀਂ ਆਵੇਗਾ ਨਜ਼ਰ , TATA ਨੇ ਕਰ ਲਈ ਹੈ ਵੱਡੇ ਬਦਲਾਅ ਦੀ ਤਿਆਰੀ
ਰੋਜ਼ਗਾਰ ਪੈਦਾ ਹੋਣਗੇ
ਉਨ੍ਹਾਂ ਨੇ ਕਿਹਾ ਕਿ ਮਾਈਕ੍ਰੋਨ ਨਾਲ ਏ. ਟੀ. ਐੱਮ. ਪੀ. ਯੋਜਨਾ ਨਾਲ ਸੈਮੀਕੰਡਕਟਰ ਉਦਯੋਗ ’ਚ 5000 ਸਿੱਧੇ ਅਤੇ 15,000 ਅਸਿੱਧੇ ਤੌਰ ’ਤੇ ਰੋਜ਼ਗਾਰ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਗਲੋਬਲ ਮੈਮੋਰੀ ਸਲਿਊਸ਼ਨ ਖੇਤਰ ’ਚ ਮਾਈਕ੍ਰੋਨ ਦੁਨੀਆ ਦੀ ਮੋਹਰੀ ਕੰਪਨੀ ਹੈ। ਚੰਦਰਸ਼ੇਖਰ ਨੇ ਕਿਹਾ ਕਿ ਕਦੀ-ਕਦੀ ਕੁੱਝ ਲੋਕ ਜਾਂ ਤਾਂ ਸਮਝ ਦੀ ਕਮੀ ਜਾਂ ਜਾਣ ਬੁੱਝ ਕੇ ਪਿਛਲੇ 15 ਮਹੀਨਿਆਂ ਦੇ ਯਤਨ ਨੂੰ ਵੱਖ-ਵੱਖ ਤਰੀਕਿਆਂ ਨਾਲ ਚਿਤਰਿਤ ਕਰਦੇ ਹਨ ਪਰ ਸੈਮੀਕੰਡਕਟਰ ’ਤੇ ਭਾਰਤ ਦੀ ਕਹਾਣੀ ਭਾਰਤ ਨੂੰ ਸੈਮੀਕੰਡਕਟਰ ਰਾਸ਼ਟਰ ਬਣਾਉਣ ਦਾ ਸੁਪਨਾ ਪਹਿਲੀ ਵਾਰ ਕੁੱਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ : ਮੋਟਾ ਮੁਨਾਫ਼ਾ ਕਮਾ ਸਕਦੀਆਂ ਹਨ ਪੈਟਰੋਲੀਅਮ ਕੰਪਨੀਆਂ; ਜਾਣੋ ਕਿਵੇਂ ਹੁੰਦੀ ਹੈ ਤੇਲ ਤੋਂ ਕਮਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8