ਵਿੱਤੀ ਸਾਲ 2023 ''ਚ ਪੇਂਡੂ ਖੇਤਰ ''ਚ ਰੋਜ਼ਾਨਾ ਦੇ ਸਾਮਾਨਾਂ ਦੀ ਵਿਕਰੀ ਸ਼ਹਿਰੀ ਖੇਤਰ ਤੋਂ ਵਧ

Tuesday, Apr 11, 2023 - 04:24 PM (IST)

ਵਿੱਤੀ ਸਾਲ 2023 ''ਚ ਪੇਂਡੂ ਖੇਤਰ ''ਚ ਰੋਜ਼ਾਨਾ ਦੇ ਸਾਮਾਨਾਂ ਦੀ ਵਿਕਰੀ ਸ਼ਹਿਰੀ ਖੇਤਰ ਤੋਂ ਵਧ

ਨਵੀਂ ਦਿੱਲੀ- ਵਿੱਤੀ ਸਾਲ 2023 ਦੀ ਚੌਥੀ ਤਿਮਾਹੀ 'ਚ ਦੇਸ਼ ਦੇ ਪੇਂਡੂ ਖੇਤਰਾਂ 'ਚ ਰੋਜ਼ਾਨਾ ਦੇ ਸਾਮਾਨ (ਐੱਫ.ਐੱਮ.ਸੀ.ਜੀ) ਦੀ ਵਿਕਰੀ ਤੇਜ਼ੀ ਨਾਲ ਵਧੀ। ਪਰ ਇਸ ਦੌਰਾਨ ਸ਼ਹਿਰਾਂ 'ਚ ਇਨ੍ਹਾਂ ਦੀ ਵਿਕਰੀ ਦੀ ਰਫ਼ਤਾਰ ਕੁਝ ਹੌਲੀ ਰਹੀ। ਰਿਟੇਲ ਕਾਰੋਬਾਰ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਬਿਜੋਮ ਮੁਤਾਬਕ ਇਸ ਕਾਰਨ ਪੂਰੇ ਵਿੱਤੀ ਸਾਲ ਦੌਰਾਨ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ 'ਚ ਵਿਕਰੀ ਦੀ ਰਫ਼ਤਾਰ ਜ਼ਿਆਦਾ ਰਹੀ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਜ਼ਿਆਦਾਤਰ ਉਤਪਾਦ ਸ਼੍ਰੇਣੀਆਂ 'ਚ ਸਟਾਕ ਜ਼ਿਆਦਾ ਰਿਹਾ ਅਤੇ ਕਰਿਆਨਾ ਸਟੋਰਾਂ 'ਚ ਗਰਮੀਆਂ ਦੇ ਉਤਪਾਦ ਵੱਧ ਤੋਂ ਵੱਧ ਜਮ੍ਹਾ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸ ਕਾਰਨ ਚੌਥੀ ਤਿਮਾਹੀ 'ਚ ਪੇਂਡੂ ਖੇਤਰਾਂ ਨੇ ਵਿਕਰੀ ਦੇ ਮਾਮਲੇ 'ਚ ਸ਼ਹਿਰਾਂ ਨੂੰ ਪਛਾੜ ਦਿੱਤਾ। ਬਿਜੋਮ ਦੇ ਅਨੁਸਾਰ ਵਿੱਤੀ ਸਾਲ 23 'ਚ ਪੇਂਡੂ ਖੇਤਰਾਂ 'ਚ ਖਪਤਕਾਰ ਵਸਤੂਆਂ ਦੀ ਵਿਕਰੀ 8.9 ਫ਼ੀਸਦੀ ਵਧੀ ਜਦਕਿ ਸ਼ਹਿਰੀ ਖੇਤਰਾਂ 'ਚ ਵਿਕਰੀ 5.5 ਫ਼ੀਸਦੀ ਵਧੀ। ਜਨਵਰੀ-ਮਾਰਚ ਤਿਮਾਹੀ 'ਚ ਪੇਂਡੂ ਖੇਤਰਾਂ 'ਚ ਵਿਕਰੀ 16.8 ਫ਼ੀਸਦੀ ਰਹੀ ਅਤੇ ਸ਼ਹਿਰੀ ਖੇਤਰਾਂ 'ਚ ਇਹ ਅੰਕੜਾ 7.9 ਫ਼ੀਸਦੀ 'ਤੇ ਵੱਧ ਰਿਹਾ।
ਮਹਿੰਗਾਈ ਕਾਰਨ ਮੰਗ ਪ੍ਰਭਾਵਿਤ ਹੋਣ ਦੇ ਬਾਵਜੂਦ ਬਿਜੋਮ ਦੇ ਮੁਖੀ (ਗ੍ਰੋਥ ਐਂਡ ਇਨਸਾਈਟਸ) ਅਕਸ਼ੈ ਡਿਸੂਜ਼ਾ ਨੇ ਕਿਹਾ, “ਵਿੱਤੀ 2020 'ਚ ਤਿਉਹਾਰਾਂ ਤੋਂ ਬਾਅਦ ਮਹਿੰਗਾਈ ਨੇ ਲੋਕਾਂ ਨੂੰ ਪੇਂਡੂ ਖੇਤਰਾਂ 'ਚ ਖਰਚ ਕਰਨ ਤੋਂ ਰੋਕਿਆ ਹੈ। ਪਰ ਚੌਥੀ ਤਿਮਾਹੀ 'ਚ ਪਿੰਡਾਂ 'ਚ ਮੰਗ ਤੇਜ਼ੀ ਨਾਲ ਵਧੀ। ਇਸ ਕਾਰਨ ਵਿੱਤੀ ਸਾਲ 'ਚ ਵਿਕਰੀ ਦੀ ਇੱਕ ਤਸੱਲੀਬਖਸ਼ ਗਤੀ ਪ੍ਰਾਪਤ ਹੋ ਗਈ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਡਿਸੂਜ਼ਾ ਨੇ ਕਿਹਾ ਕਿ 2022 'ਚ ਭਿਆਨਕ ਗਰਮੀ ਕਾਰਨ ਵਿੱਤੀ ਸਾਲ 2023 'ਚ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ। ਜਿੰਕ ਉਤਪਾਦਾਂ ਦੀ ਵਿਕਰੀ ਵੀ ਨਿਰੰਤਰ ਵਧਦੀ ਰਹੀ ਹੈ। ਤੀਜੀ ਤਿਮਾਹੀ ਤੋਂ ਕੰਪਨੀਆਂ ਲਈ ਕੀਮਤਾਂ ਨੂੰ ਕੰਟਰੋਲ ਕਰਨਾ ਆਸਾਨ ਹੋ ਗਿਆ, ਜਿਸ ਕਾਰਨ ਐੱਫ.ਐੱਮ.ਸੀ.ਜੀ ਸੈਕਟਰ ਦੀਆਂ ਵਾਧਾ ਦਰ ਉੱਚੀ ਰਹੀ।
ਪਹਿਲੀ ਤਿਮਾਹੀ 'ਚ ਐੱਫ.ਐੱਮ.ਸੀ.ਜੀ. ਕੰਪਨੀਆਂ ਦਾ ਕਾਰੋਬਾਰ ਕਾਫ਼ੀ ਮਜ਼ਬੂਤ ​​ਰਿਹਾ ਸੀ। ਇਸ ਨਾਲ ਇਕ ਸਾਲ ਪਹਿਲਾਂ ਤਿਮਾਹੀ 'ਚ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਕਾਰਨ ਵਿਕਰੀ ਪ੍ਰਭਾਵਿਤ ਹੋਈ ਸੀ ਪਰ ਉਸ ਤੋਂ ਬਾਅਦ ਬਦਲੇ ਹਾਲਾਤ 'ਚ ਮੰਗ ਵਧ ਗਈ।
ਡਿਸੂਜ਼ਾ ਨੇ ਕਿਹਾ, 'ਪੇਂਡੂ ਖੇਤਰਾਂ 'ਚ ਡਾਇਰੈਕਟ ਡਿਲੀਵਰੀ 'ਚ 20 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ। ਸਾਲ ਭਰ ਪਹਿਲਾਂ ਦੇ ਮੁਕਾਬਲੇ ਇਸ 'ਚ 20 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਪੇਂਡੂ ਖੇਤਰਾਂ 'ਚ ਮਜ਼ਬੂਤ ​​ਹੋਇਆ ਹੈ। ਖਪਤ ਦੇ ਮੋਰਚੇ 'ਤੇ ਚੁਣੌਤੀਆਂ ਦੇ ਬਾਵਜੂਦ, ਇਸ ਨੇ ਵੱਡੀਆਂ ਐੱਮ.ਐੱਮ.ਸੀ.ਜੀ ਕੰਪਨੀਆਂ ਨੂੰ ਕਾਰੋਬਾਰ ਚਮਕਾਉਣ 'ਚ ਮਦਦ ਕੀਤੀ ਹੈ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News