ਸਾਇਰਸ ਮਿਸਤਰੀ ਦੀ ਮੌਤ ਦੇ ਮਾਮਲੇ ''ਚ ਡਾ. ਅਨਾਹਿਤਾ ''ਤੇ ਮਾਮਲਾ ਦਰਜ, ਜਾਣੋ ਵਜ੍ਹਾ

Sunday, Nov 06, 2022 - 10:59 AM (IST)

ਸਾਇਰਸ ਮਿਸਤਰੀ ਦੀ ਮੌਤ ਦੇ ਮਾਮਲੇ ''ਚ ਡਾ. ਅਨਾਹਿਤਾ ''ਤੇ ਮਾਮਲਾ ਦਰਜ, ਜਾਣੋ ਵਜ੍ਹਾ

ਮੁੰਬਈ: ਮਹਾਰਾਸ਼ਟਰ ਦੀ ਪਾਲਘਰ ਪੁਲਿਸ ਨੇ ਮਸ਼ਹੂਰ ਉਦਯੋਗਪਤੀ ਸਾਇਰਸ ਪੀ ਮਿਸਤਰੀ ਦੀ ਕਾਰ ਦੁਰਘਟਨਾ ਦੇ ਮਾਮਲੇ ਵਿਚ ਡਾਕਟਰ ਅਨਾਹਿਤਾ ਡੇਰਿਅਸ ਪੁੰਡੋਲ ਦੇ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਡਾ.ਅਨਾਹਿਤਾ ਡੀ.ਪੰਡੋਲੇ (55) ਖਿਲਾਫ਼ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡਾ.ਪੰਡੋਲੇ 4 ਸਤੰਬਰ ਨੂੰ ਅਹਿਮਦਾਬਾਦ-ਮੁੰਬਈ ਨੈਸ਼ਨਲ ਹਾਈਵੇਅ 'ਤੇ ਕਾਰ ਚਲਾ ਰਹੇ ਸਨ ਜਿਹੜੀ ਕਿ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਸਾਇਰਸ ਮਿਸਤਰੀ ਦੀ ਮੌਤ ਹੋ ਗਈ ਸੀ।


author

Harinder Kaur

Content Editor

Related News