ਸਤੰਬਰ ''ਚ ਮਹਿੰਦਰਾ ਨੇ ਵੇਚੀ ਸਭ ਤੋਂ ਜ਼ਿਆਦਾ Scorpio, ਵਿਕਰੀ ''ਚ 23 ਫੀਸਦੀ ਦੀ ਗ੍ਰੋਥ
Wednesday, Oct 04, 2017 - 02:05 AM (IST)

ਜਲੰਧਰ—ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਸਤੰਬਰ ਮਹੀਨੇ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਹਨ। ਕੰਪਨੀ ਨੇ ਪਿਛਲੇ ਮਹੀਨੇ 53,663 ਗੱਡੀਆਂ ਵੇਚ ਕੇ 16 ਫੀਸਦੀ ਦਾ ਵਾਧਾ ਹਾਸਲ ਕੀਤਾ, ਜਦਕਿ ਪਿਛਲੇ ਸਾਲ ਏਸੇ ਮਹੀਨੇ 'ਚ ਇਹ ਅੰਕੜਾ 46,130 ਗੱਡੀਆਂ ਦਾ ਸੀ।ਸਤੰਬਰ ਮਹੀਨੇ 'ਚ ਬਿਹਤਰ ਵਿਕਰੀ ਦੇ ਮੌਕੇ 'ਤੇ ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰੇਸੀਡੈਂਟ, ਆਟੋਮੇਟਿਵ ਸਕੈਟਰ, ਰਾਜਨ ਵਢੇਰਾ ਨੇ ਕਿਹਾ ਕਿ ਸਤੰਬਰ 'ਚ ਤਿਉਹਾਰੀ ਸੀਜ਼ਨ ਦੌਰਾਨ ਗੱਡੀਆਂ ਦੀ ਮੰਗ ਜ਼ਿਆਦਾ ਦੇਖਣ ਨੂੰ ਮਿਲੀ। ਉਨ੍ਹਾਂ ਨੇ ਕਿਹਾ ਕਿ ਅਸੀਂ ਜ਼ਿਆਦਾ ਤਰ ਵਿਸ਼ੇਸ਼ ਰੂਪ ਤੋਂ ਸਕੋਰਪੀਓ ਮਾਡਲ ਤੋਂ ਖੁਸ਼ ਹਾਂ, ਜਿਸ ਦੀ ਸਭ ਤੋਂ ਜ਼ਿਆਦਾ ਵਿਕਰੀ ਪਿਛਲੇ ਮਹੀਨੇ ਹੋਈ ਅਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਦਿਵਾਲੀ 'ਤੇ ਸਾਡੀ ਵਿਕਰੀ ਹੋਰ ਵਧੇਗੀ।
ਪੈਸੇਂਜਰ ਕਾਰ ਸੇਗਮੈਂਟ 'ਚ ਮਿਲਿਆ 23 ਫੀਸਦੀ ਦਾ ਵਾਧਾ
ਕੰਪਨੀ ਨੇ ਪੈਸੇਂਜਰ ਕਾਰ ਸੇਗਮੈਂਟ 'ਚ (UVS, ਕਾਰ ਵੈਨ) 25,327 ਵਾਹਨ ਵੇਚ ਕੇ ਇਸ ਸੇਗਮੈਂਟ 'ਚ 23 ਫੀਸਦੀ ਦਾ ਵਾਧਾ ਹਾਸਲ ਕੀਤਾ, ਜਦਕਿ ਪਿਛਲੇ ਸਾਲ ਇਸ ਮਹੀਨੇ 'ਚ ਇਹ ਅੰਕੜਾ 20,537 ਯੂਨੀਟਸ ਦਾ ਰਿਹਾ ਸੀ।
ਡੈਮੋਸਟਿਕ ਸੇਲ 19 ਫੀਸਦੀ ਵਧੀ
ਕੰਪਨੀ ਨੇ ਡੈਮੋਸਟਿਕ ਮਾਰਕੀਟ 'ਚ ਪਿਛਲੇ ਮਹੀਨੇ 50,456 ਯੂਨੀਟਸ ਵੇਚ ਕੇ ਆਪਣੀ ਸੇਲ 'ਚ 19 ਫੀਸਦੀ ਦਾ ਵਾਧਾ ਕੀਤਾ, ਜਦਕਿ ਪਿਛਲੇ ਸਮੇਂ ਦੌਰਾਨ ਇਹ ਅੰਕੜਾ 42,545 ਯੂਨੀਟਸ ਦਾ ਰਿਹਾ ਸੀ।
ਮੀਡੀਅਮ ਅਤੇ ਹੈਵੀ ਸੇਗਮੈਂਟ 'ਚ 143 ਫੀਸਦੀ ਦੀ ਗ੍ਰੋਥ
ਮਹਿੰਦਰਾ ਨੇ ਮੀਡੀਅਮ ਅਤੇ ਹੈਵੀ ਵਾਹਨ ਸੇਗਮੈਂਟ 'ਚ ਪਿਛਲੇ ਮਹੀਨੇ 884 ਗੱਡੀਆਂ ਵੇਚ ਕੇ 143 ਫੀਸਦੀ ਦੀ ਗ੍ਰੋਥ ਹਾਸਲ ਕੀਤੀ, ਜਦਕਿ ਪਿਛਲੇ ਹੀ ਮਹੀਨੇ ਕੰਪਨੀ ਨੇ 3207 ਗੱਡੀਆਂ ਨੂੰ ਐਕਸਪੋਰਟ ਕੀਤਾ।