ਕਰਨਾਟਕ ਵਿਚ 20 ਸਾਲ ਪੁਰਾਣੇ ਵਾਹਨ 39 ਲੱਖ ਦੇ ਕਰੀਬ, ਪੰਜਾਬ ''ਚ ਵੀ ਗਿਣਤੀ ਲੱਖਾਂ ਵਿਚ

Saturday, Jul 31, 2021 - 06:24 PM (IST)

ਨਵੀਂ ਦਿੱਲੀ - ਕਰਨਾਟਕ ਵਿਚ 20 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਵਾਹਨਾਂ ਦੀ ਗਿਣਤੀ 39 ਲੱਖ ਦੇ ਕਰੀਬ ਹੈ ਜਿਹੜੀ ਕਿ ਦੇਸ਼ ਵਿਚ ਸਭ ਤੋਂ ਵਧ ਹੈ। ਦੂਜਾ ਨੰਬਰ ਦਿੱਲੀ ਦਾ ਹੈ ਜਿਥੇ 36 ਲੱਖ ਅਜਿਹੇ ਵਾਹਨਾਂ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਲੋਕ ਸਭਾ ਵਿਚ ਵਾਤਾਵਰਣ ਮੰਤਰੀ ਅਸ਼ਵਣੀ ਚੌਬੇ ਨੇ ਸ਼ੁੱਕਰਵਾਰ ਨੂੰ ਦਿੱਤੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਦੇਸ਼ ਵਿਚ 20 ਸਾਲ ਤੋਂ ਵਧ ਪੁਰਾਣੇ ਕੁੱਲ 2,14,25,295 ਵਾਹਨ ਹਨ। ਪੰਜਾਬ ਵਿਚ 15.32 ਲੱਖ ਪੁਰਾਣੇ ਵਾਹਨ ਹਨ। ਕੁੱਲ ਸੰਖਿਆ ਵਿਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਲਕਸ਼ਦੀਪ ਦੀ ਜਾਣਕਾਰੀ ਸ਼ਾਮਲ ਨਹੀਂ ਹੈ। ਇਹ ਸੂਬਾ ਕੇਂਦਰੀ ਵਾਹਨ-4 ਪੋਰਟਲ ਵਿਚ ਸ਼ਾਮਲ ਨਹੀਂ ਹੈ। ਇਸ ਦੇ ਨਾਲ ਇੰਨੇ ਪੁਰਾਣੇ ਵਾਹਨਾਂ ਤੋਂ ਕਿੰਨਾ ਪ੍ਰਦੂਸ਼ਣ ਫੈਲਦਾ ਹੈ ਦੇ ਜਵਾਬ ਵਿਚ ਚੌਬੇ ਨੇ ਕਿਹਾ ਕਿ ਇਸ ਦਾ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ। ਹਾਲਾਂਕਿ ਇਸ ਸਾਲ ਤਿਆਰ ਵਾਹਨ ਸਕ੍ਰੈਪ ਪਾਲਿਸੀ ਵਿਚ ਵਾਹਨ ਦੀ ਫਿਟਨੈੱਸ ਜਾਂਚ ਦੇ ਬਾਅਦ ਜ਼ਿਆਦਾ ਚਾਰਜ ਦੇ ਭੁਗਤਾਨ ਉੱਤੇ ਪੁਰਾਣੇ ਵਾਹਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: PNB ਦੀ ਖ਼ਾਸ ਸਹੂਲਤ, ਹੁਣ ਇਕ ਹੀ ਕਾਰਡ ਜ਼ਰੀਏ ਕਢਵਾ ਸਕੋਗੇ ਤਿੰਨ ਖ਼ਾਤਿਆਂ 'ਚੋਂ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News