ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਕਮਜ਼ੋਰ ਹੋਇਆ
Tuesday, Jan 12, 2021 - 01:20 PM (IST)
ਮੁੰਬਈ (ਪੀ. ਟੀ.) - ਅਮਰੀਕੀ ਕਰੰਸੀ ਦੇ ਵਾਧੇ ਅਤੇ ਘਰੇਲੂ ਸਟਾਕ ਮਾਰਕੀਟ ’ਚ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਰੁਪਿਆ ਚਾਰ ਪੈਸੇ ਦੀ ਗਿਰਾਵਟ ਨਾਲ 73.44 ਦੇ ਪੱਧਰ ’ਤੇ ਖੁੱਲਿ੍ਹਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਅਮਰੀਕੀ ਡਾਲਰ ਦੇ ਮੁਕਾਬਲੇ 73.42 ਦੇ ਪੱਧਰ ’ਤੇ ਖੁੱਲ੍ਹ ਗਈ ਅਤੇ ਫਿਰ 73.44 ਤੱਕ ਡਿੱਗ ਗਈ, ਜੋ ਪਿਛਲੇ ਬੰਦ ਕੀਮਤ ਤੋਂ ਚਾਰ ਪੈਸੇ ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 73.40 ਦੇ ਪੱਧਰ ’ਤੇ ਬੰਦ ਹੋਇਆ ਸੀ।
ਰਿਲਾਇੰਸ ਸਿਕਿਓਰਟੀਜ਼ ਨੇ ਇੱਕ ਖੋਜ ਨੋਟ ਵਿੱਚ ਕਿਹਾ ਹੈ ਕਿ ਏਸ਼ੀਆਈ ਮੁਦਰਾਵਾਂ ਵਿਚ ਕਮਜ਼ੋਰੀ ਕਾਰਨ ਬਾਜ਼ਾਰ ਦੀ ਭਾਵਨਾ ਕਮਜ਼ੋਰ ਹੋ ਸਕਦੀ ਹੈ, ਹਾਲਾਂਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਘਰੇਲੂ ਸਟਾਕ ਮਾਰਕੀਟ ਵਿਚ ਨਿਵੇਸ਼ ਜਾਰੀ ਰੱਖ ਕੇ ਘਾਟੇ ਨੂੰ ਪੂਰਾ ਕਰਨਾ ਜਾਰੀ ਰੱਖ ਸਕਦੇ ਹਨ। ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.12 ਪ੍ਰਤੀਸ਼ਤ ਦੇ ਵਾਧੇ ਨਾਲ 90.57 ਦੇ ਪੱਧਰ ’ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ ਪੀ ਆਈ) ਨੇ ਸੋਮਵਾਰ ਨੂੰ ਕੁਲ ਆਧਾਰ ’ਤੇ 3,138.90 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ। ਇਸ ਦੌਰਾਨ ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 0.13 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 55.59 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਪੈਟਰੋਲ-ਡੀਜ਼ਲ ਦਾ ਵਧਿਆ ਰੇਟ, ਪ੍ਰਾਪਰਟੀ ਵੀ ਹੋਈ ਮਹਿੰਗੀ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ