ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 25 ਪੈਸੇ ਦੀ ਤੇਜ਼ੀ ਨਾਲ 73.80 ਰੁਪਏ ਪ੍ਰਤੀ ਡਾਲਰ ''ਤੇ ਪਹੁੰਚਿਆ

12/01/2020 11:42:11 AM

ਮੁੰਬਈ : ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 25 ਪੈਸੇ ਦੀ ਤੇਜ਼ੀ ਨਾਲ 73.80 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਘਰੇਲੂ ਸਟਾਕ ਬਾਜ਼ਾਰਾਂ ਦੀ ਮਜ਼ਬੂਤੀ ਅਤੇ ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਨੇ ਰੁਪਿਆ ਨੂੰ ਮਜ਼ਬੂਤ ​​ਕੀਤਾ। ਵਪਾਰੀਆਂ ਨੇ ਕਿਹਾ ਕਿ ਘਰੇਲੂ ਮੋਰਚੇ 'ਤੇ ਸਕਾਰਾਤਮਕ ਮੈਕਰੋ-ਆਰਥਿਕ ਅੰਕੜਿਆਂ ਨਾਲ ਨਿਵੇਸ਼ਕਾਂ ਦੀ ਭਾਵਨਾ 'ਚ ਸੁਧਾਰ ਆਇਆ ਹੈ। ਇਸ ਤੋਂ ਇਲਾਵਾ ਰੁਪਿਆ ਨੂੰ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਦਾ ਵੀ ਸਮਰਥਨ ਮਿਲਿਆ। 

ਅੰਤਰਬੈਂਕ ਵਿਦੇਸ਼ੀ ਮੁਦਰਾ ਨਿਯਮ ਬਾਜ਼ਾਰ ਵਿਚ ਰੁਪਿਆ 73.93 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਬਾਅਦ ਵਿਚ ਇਹ 25 ਪੈਸੇ ਮਜ਼ਬੂਤ ​​ਹੋ ਕੇ 73.80 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਰੁਪਿਆ ਸ਼ੁੱਕਰਵਾਰ ਨੂੰ 17 ਪੈਸੇ ਕਮਜ਼ੋਰ ਹੋ ਕੇ 74.05 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਗੁਰੂ ਨਾਨਕ ਜਯੰਤੀ ਦੇ ਮੌਕੇ 'ਤੇ ਫੋਰੈਕਸ ਬਾਜ਼ਾਰ ਬੰਦ ਰਿਹਾ। ਇਸ ਦੌਰਾਨਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਰੁਝਾਨ ਦਰਸਾÀਣ ਵਾਲਾ ਡਾਲਰ ਦਾ ਇੰਡੈਕਸ 0.05 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 91.82 'ਤੇ ਆ ਗਿਆ।


Harinder Kaur

Content Editor

Related News